
ਨਵਜੋਤ ਸਿੱਧੂ ਦੇ ਖਾਸਮਖਾਸ ਪਟਵਾਲੀਆ ਨੇ ਮਜੀਠੀਆ ਨੂੰ ਸਲਾਖਾਂ ਪਿੱਛੇ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ
ਚੰਡੀਗੜ੍ਹ : ਪੰਜਾਬ ਵਿੱਚ ਸਰਕਾਰ ਬਦਲਣ ਦੇ ਨਾਲ ਹੀ ਐਡਵੋਕੇਟ ਜਨਰਲ (ਏਜੀ) ਦੀਪਇੰਦਰ ਸਿੰਘ ਪਟਵਾਲੀਆ ਨੇ ਵੀ ਸ਼ੁੱਕਰਵਾਰ ਯਾਨੀ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਨਵਾਂ ਏ.ਜੀ. ਲਿਆਵੇਗੀ। ਦੱਸਣਯੋਗ ਹੈ ਕਿ ਪਟਵਾਲੀਆ ਨੇ ਪਿਛਲੇ ਸਾਲ 19 ਨਵੰਬਰ ਨੂੰ ਅਹੁਦਾ ਸੰਭਾਲਿਆ ਸੀ। ਉਹ ਕਰੀਬ 4 ਮਹੀਨੇ ਹੀ ਇਸ ਕੁਰਸੀ ਨੂੰ ਸੰਭਾਲ ਸਕੇ ਸਨ।
D S Patwalia
ਉਨ੍ਹਾਂ ਤੋਂ ਪਹਿਲਾਂ ਚੰਨੀ ਸਰਕਾਰ ਵੱਲੋਂ ਸੀਨੀਅਰ ਐਡਵੋਕੇਟ ਏਪੀਐਸ ਦਿਓਲ ਨੂੰ ਐਡਵੋਕੇਟ ਜਨਰਲ ਨਿਯੁਕਤ ਕੀਤਾ ਗਿਆ ਸੀ ਪਰ ਬਹਿਬਲ ਕਲਾਂ ਗੋਲੀ ਕਾਂਡ ਵਿੱਚ ਸਾਬਕਾ ਡੀਜੀਪੀ ਸੈਣੀ ਅਤੇ ਪੀਐਸ ਉਮਰਾਨੰਗਲ ਦੀ ਪੈਰਵੀ ਕਰਨ ਮਗਰੋਂ ਦਿਓਲ ਦੀ ਨਿਯੁਕਤੀ ’ਤੇ ਸਵਾਲ ਖੜ੍ਹੇ ਹੋ ਗਏ ਸਨ। ਅਜਿਹੇ 'ਚ ਦਿਓਲ ਨੇ ਏਜੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।
Captain Amarinder Singh
ਇਸ ਤੋਂ ਪਹਿਲਾਂ ਸਤੰਬਰ 2021 ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਦੇ ਨਾਲ ਹੀ ਉਨ੍ਹਾਂ ਦੇ ਮੁਖ ਵਕੀਲ ਅਤੁਲ ਨੰਦਾ ਨੇ ਐਡਵੋਕੇਟ ਜਨਰਲ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਏਪੀਐਸ ਦਿਓਲ ਨੂੰ ਪਿਛਲੇ ਸਾਲ 27 ਸਤੰਬਰ ਨੂੰ ਏ.ਜੀ. ਲਗਾਇਆ ਗਿਆ ਸੀ।
Navjot singh sidhu
ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਏਪੀਐਸ ਦਿਓਲ ਦੀ ਏਜੀ ਵਜੋਂ ਨਿਯੁਕਤੀ ਤੋਂ ਕਾਫੀ ਨਾਰਾਜ਼ ਸਨ। ਉਨ੍ਹਾਂ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਵੀ ਅਸਤੀਫ਼ਾ ਦੇ ਦਿੱਤਾ ਸੀ। ਪੰਜਾਬ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਅਤੇ ਮੁੱਖ ਮੰਤਰੀ ਚੰਨੀ ਨੂੰ ਝੁਕ ਕੇ ਆਪਣਾ ਫ਼ੈਸਲਾ ਵਾਪਸ ਲੈਣਾ ਪਿਆ। ਅਜਿਹੇ 'ਚ ਸਿੱਧੂ ਦੇ ਕਰੀਬੀ ਰਹੇ ਪਟਵਾਲੀਆ ਨੂੰ ਐਡਵੋਕੇਟ ਜਨਰਲ ਲਗਾਇਆ ਗਿਆ ਸੀ।
D S Patwalia
ਸੀਨੀਅਰ ਐਡਵੋਕੇਟ ਡੀ.ਐਸ.ਪਟਵਾਲੀਆ ਦੀ ਅਹਿਮ ਭੂਮਿਕਾ ਰਹੀ। ਪਟਵਾਲੀਆ ਨਾਲ 2018 ਦੀ SIT ਰਿਪੋਰਟ ਦੇ ਆਧਾਰ 'ਤੇ ਮਜੀਠੀਆ ਵਿਰੁੱਧ ਕੇਸ ਤਿਆਰ ਕਰਨ ਤੋਂ ਲੈ ਕੇ ਕਾਨੂੰਨੀ ਪੇਚੀਦਗੀਆਂ ਬਾਰੇ ਸਲਾਹ ਕੀਤੀ ਗਈ ਸੀ। ਸਾਰਾ ਮਾਮਲਾ ਤਿਆਰ ਹੋਣ ਤੋਂ ਬਾਅਦ ਹੀ ਮਜੀਠੀਆ ਖਿਲਾਫ ਐੱਫ.ਆਈ.ਆਰ. ਦਰਜ ਕਰਵਾਈ ਗਈ ਸੀ। ਮਜੀਠੀਆ ਇਸ ਸਮੇਂ ਜੇਲ੍ਹ ਵਿੱਚ ਹਨ।