
ਭਗਵੰਤ ਮਾਨ ਨੇ ਅਪਣੀ ਜਿੱਤ ਨੂੰ ਲੈ ਕੇ ਸ਼ਾਇਰੀ ਵੀ ਬੋਲੀ ਤੇ ਜਿੱਤ ਦੀ ਖੁਸ਼ੀ ਜਾਹਿਰ ਕੀਤੀ।
ਚੰਡੀਗੜ੍ਹ - ਆਪ ਦੀ ਇਤਿਹਾਸਕ ਜਿੱਤ ਹੋ ਚੁੱਕੀ ਹੈ ਤੇ ਹੁਣ 23 ਤਾਰੀਕ ਤੋਂ ਪਹਿਲਾਂ ਭਗਵੰਤ ਮਾਨ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ ਤੇ ਉਸ ਤੋਂ ਪਹਿਲਾਂ ਅੱਜ ਭਗਵੰਤ ਮਾਨ ਦਿੱਲੀ ਵਿਖੇ ਪਾਰਟੀ ਕਰਵੀਨਰ ਅਰਵਿੰਦ ਕੇਜਰੀਵਾਲ ਨੂੰ ਮਿਲਣ ਦਿੱਲੀ ਗਏ ਹੋਏ ਨੇ ਤੇ ਉਸ ਤੋਂ ਬਾਅਦ ਪਾਰਟੀ ਦੇ ਜੇਤੂ ਵਿਧਾਇਕਾਂ ਨਾਲ ਮੁਲਾਕਾਤ ਕਰਨਗੇ ਤੇ ਫਿਰ ਰਾਜਪਾਲ ਨਾਲ ਵੀ ਮੁਲਾਕਾਤ ਹੋਵੇਗੀ। ਇਸ ਦੇ ਨਾਲ ਹੀ ਰਾਜਪਾਲ ਨਾਲ ਮੁਲਾਕਾਤ ਕਰਨ ਤੋਂ ਪਹਿਲਾਂ ਉਹਨਾਂ ਨੇ ਵਿਰੋਧੀਆਂ 'ਤੇ ਨਿਸ਼ਾਨੇ ਸਾਧੇ ਤੇ ਕਿਹਾ ਕਿ ਅਸੀਂ ਸ਼ਹੀਦ-ਭਗਵੰਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਚ ਸਹੁੰ ਚੁੱਕਾਂਗੇ ਤੇ ਭਗਤ ਸਿੰਘ ਦੇ ਰਸਤਿਆਂ ਤੇ ਚੱਲਦੇ ਹੋਏ ਕੰਮ ਕਰਾਂਗੇ।
ਵਿਧਾਇਕਾਂ ਨਾਲ ਮੀਟਿੰਗ ਕਰਨ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਵਿਧਾਇਕਾਂ ਨਾਲ ਮੀਟਿੰਗ ਅਸੀਂ ਕਦੋਂ ਵੀ ਕਰ ਸਕਦੇ ਹਾਂ ਕਿਉਂਕਿ ਸਾਨੂੰ ਕਿਸੇ ਦਿੱਲੀ ਦਰਬਾਰ ਵਿਚ ਜਾਣ ਦੀ ਲੋੜ ਨਹੀਂ ਸਾਡਾ ਸਭ ਕੁੱਝ ਪੰਜਾਬ ਵਿਚ ਹੀ ਹੈ। ਅਪਣੀ ਜਿੱਤ ਨੂੰ ਲੈ ਕੇ ਭਗਵੰਤ ਮਾਨ ਨੇ ਕਿਹਾ ਕਿ ਸਾਡੀ ਜਿੱਤ ਲੋਕਾਂ ਦੀ ਜਿੱਤ ਹੈ ਤੇ ਸਾਡੇ ਲੋਕਾਂ ਨੇ ਹੰਕਾਰੀ ਲੋਕਾਂ ਨੂੰ ਹਰਾ ਕੇ ਇਕ ਨਵੀਂ ਇਤਿਹਾਸਕ ਜਿੱਤ ਦਰਜ ਕੀਤੀ ਹੈ। ਇਸ ਦੇ ਨਾਲ ਹੀ ਭਗਵੰਤ ਮਾਨ ਨੇ ਅਪਣੀ ਜਿੱਤ ਨੂੰ ਲੈ ਕੇ ਸ਼ਾਇਰੀ ਵੀ ਬੋਲੀ ਤੇ ਜਿੱਤ ਦੀ ਖੁਸ਼ੀ ਜਾਹਿਰ ਕੀਤੀ।