ਅਕਾਲੀ ਦਲ ਦੀ ਹੋਈ ਘੋਰ ਦੁਰਦਸ਼ਾ ਦੇ ਦੋਸ਼ੀਆਂ ਨੂੰ ਸਜ਼ਾ ਅਤੇ ਇਸਦਾ ਪੁਨਰਗਠਨ ਕਰਨਾ ਜ਼ਰੂਰੀ : ਦੁਪਾਲਪੁਰ
Published : Mar 11, 2022, 11:50 pm IST
Updated : Mar 11, 2022, 11:50 pm IST
SHARE ARTICLE
image
image

ਅਕਾਲੀ ਦਲ ਦੀ ਹੋਈ ਘੋਰ ਦੁਰਦਸ਼ਾ ਦੇ ਦੋਸ਼ੀਆਂ ਨੂੰ ਸਜ਼ਾ ਅਤੇ ਇਸਦਾ ਪੁਨਰਗਠਨ ਕਰਨਾ ਜ਼ਰੂਰੀ : ਦੁਪਾਲਪੁਰ

ਕੋਟਕਪੂਰਾ, 11 ਮਾਰਚ (ਗੁਰਿੰਦਰ ਸਿੰਘ) : ਮੌਜੂਦਾ ਚੋਣ ਨਤੀਜਿਆਂ ਉਪਰੰਤ ਪੰਜਾਬ ’ਚ ਹੋਈ ਹੈਰਾਨੀਜਨਕ ਰਾਜਨੀਤਕ ਤਬਦੀਲੀ ਦਾ ਭਰਵਾਂ ਸਵਾਗਤ ਕਰਦਿਆਂ ਪ੍ਰਵਾਸੀ ਲੇਖਕ ਅਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਤਰਲੋਚਨ ਸਿੰਘ ‘ਦੁਪਾਲਪੁਰ’ ਨੇ ਇਕ ਲਿਖਤੀ ਬਿਆਨ ’ਚ ਜਿਥੇ ‘ਆਪ’ ਵਲੋਂ ਮੁੱਖ ਮੰਤਰੀ ਬਣਨ ਜਾ ਰਹੇ ਭਗਵੰਤ ਸਿੰਘ ਮਾਨ ਅਤੇ ਦੂਜੇ ਜੇਤੂ ਵਿਧਾਨਕਾਰਾਂ ਨੂੰ ਵਧਾਈ ਦਿਤੀ ਹੈ, ਉੱਥੇ ਉਨ੍ਹਾਂ ਅਕਾਲੀ ਦਲ ਦੀ ਹੋਈ ਘੋਰ ਦੁਰਦਸ਼ਾ ’ਤੇ ਚਿੰਤਾ ਪ੍ਰਗਟਾਉਂਦਿਆਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸਿੱਖ ਵਿਦਵਾਨਾਂ ਨੂੰ ਸਨਿਮਰ ਅਪੀਲ ਕੀਤੀ ਹੈ ਕਿ ਉਹ ਸਿੱਖਾਂ ਦੀ ਸਿਆਸੀ ਜਮਾਤ ਅਕਾਲੀ ਦਲ ਦੇ ਹੱਦ ਦਰਜੇ ਦੀ ਅਧੋਗਤੀ ’ਚ ਪਹੁੰਚਣ ਦਾ ਫੌਰੀ ਐਕਸ਼ਨ ਲੈਣ। 
ਦਲ ਨਾਲ ਭਾਵਨਾਤਮਕ ਤੌਰ ’ਤੇ ਜੁੜੇ ਰਹਿੰਦੇ ਦੁਨੀਆਂ ਭਰ ’ਚ ਵਸਦੇ ਸਿੱਖਾਂ ਦੇ, ਅਜੋਕੇ ਚੋਣ ਨਤੀਜਿਆਂ ’ਚ ਅਕਾਲੀ ਦਲ ਦਾ ‘ਨਦੀ ਕਿਨਾਰੇ ਰੁੱਖੜਾ’ ਵਾਲਾ ਹਾਲ ਦੇਖ ਕੇ ਹਿਰਦੇ ਵਲੂੰਧਰੇ ਗਏ ਹਨ। 
ਭਾਈ ਦੁਪਾਲਪੁਰ ਨੇ ਇਸ ਬਿਆਨ ’ਚ ਜਥੇਦਾਰ ਨੂੰ ਸਲਾਹ ਦਿਤੀ ਹੈ ਕਿ ਉਹ ਜੇ ਅਪਣੇ ਆਪ ਨੂੰ ਅਜ਼ਾਦ ਸਮਝਦੇ ਹਨ ਤਾਂ ਉਹ ਫੌਰੀ ਤੌਰ ’ਤੇ ਸਿੱਖ ਵਿਦਵਾਨਾਂ ਦਾ ਪੈਨਲ ਬਣਾ ਕੇ ਦਲ ਦੀ ਦੁਰਗਤੀ ਕਰਨ ਵਾਲਿਆਂ ਲਈ ਪੰਥਕ ਜੁਗਤਿ ਅਨੁਸਾਰ ਕੋਈ ਸਖ਼ਤ ਕਾਰਵਾਈ ਕਰਨ। ਜੇ ਹੁਣ ਪੰਜਾਬ ਦੀ ਜਨਤਾ ਜਨਾਰਧਨ ਨੇ ਪੰਜਾਬ ਦੀ ਸਿਆਸਤ ਨੂੰ ‘ਬਾਦਲ ਮੁਕਤ’ ਬਣਾ ਦਿਤਾ ਹੈ ਤਾਂ ਹੁਣ ਮੌਕਾ ਹੈ ਕਿ ਚਿਰੋਕਣੇ ਸਮੇਂ ਤੋਂ ਸਿੱਖ ਮਨਾਂ ’ਚੋਂ ਅਪਣਾ ਪ੍ਰਭਾਵ ਗੁਆ ਚੁੱਕੀ ਸਿੱਖ ਸਿਆਸਤ ਨੂੰ ਵੀ ‘ਬਾਦਲ ਮੁਕਤ’ ਬਣਾਉਣ ਦੇ ਉਪਰਾਲੇ ਸ਼ੁਰੂ ਕਰਨ। ਸ਼੍ਰੋਮਣੀ ਅਕਾਲੀ ਦਲ ਤੋਂ ‘ਬਾਦਲ ਦਲ’ ਬਣ ਕੇ ਸਿੱਖ ਸਿਧਾਂਤ ਅਤੇ ਪੰਥਕ ਰਵਾਇਤਾਂ ਦਾ ਘਾਣ ਕਰਦੇ ਆ ਰਹੇ ਇਕੋ ਟੱਬਰ ਅਤੇ ਉਸਦੇ ਹੀ ਲੁੰਗ-ਲਾਣੇ ਨੂੰ ਤਖ਼ਤ ਸਾਹਿਬ ’ਤੇ ਤਲਬ ਕਰ ਕੇ, ਉਨ੍ਹਾਂ ਲਈ ਸਖ਼ਤ ਸਜ਼ਾ ਨਿਰਧਾਰਤ ਕੀਤੀ ਜਾਵੇ। 
ਇਨ੍ਹਾਂ ਸਾਰਿਆਂ ਤੋਂ ਖਹਿੜਾ ਛੁੜਾ ਕੇ ਮੁੜ ਅਕਾਲੀ ਦਲ ਦਾ ਪੁਨਰਗਠਨ ਕੀਤਾ ਜਾਵੇ। ਦੁਨੀਆਂ ਭਰ ’ਚ ਸਿੱਖ ਸਿਆਸਤ ਦੀ ਹਾਸੋ-ਹੀਣੀ ਕਰਾਉਣ ਵਾਲੇ ਇਨ੍ਹਾਂ ਭਦਰਪੁਰਸ਼ਾਂ ’ਤੇ ਅਗਾਂਹ ਲਈ ਸਖ਼ਤ ਪਾਬੰਦੀਆਂ ਲਾਈਆਂ ਜਾਣ ਤਾਂ ਕਿ ਇਹ ਦੁਬਾਰਾ ਕੌਮ ਦਾ ਘਾਤ ਨਾ ਕਰ ਸਕਣ। ਇਸ ਦੇ ਨਾਲ ਹੀ ਭਾਈ ਦੁਪਾਲਪੁਰ ਨੇ ਪੰਜਾਬ ’ਚ ਰਾਜ-ਭਾਗ ਸੰਭਾਲਣ ਜਾ ਰਹੇ ਨਵੇਂ ਸਿਆਸਤਦਾਨਾਂ ਨੂੰ ਆਗਾਹ ਕਰਦਿਆਂ ਕਿਹਾ ਕਿ ਉਹ ਭਵਿੱਖ ’ਚ ਬਾਦਲ ਦਲ ਅਤੇ ਕਾਂਗਰਸ ਦੇ ਮੌਜੂਦਾ ‘ਹਸ਼ਰ’ ਨੂੰ ਚੇਤੇ ਰੱਖ ਕੇ ਪੰਜਾਬ ਦੇ ਸੇਵਾਦਾਰ ਬਣਨ। ਹੁਣ ਦੀਆਂ ਚੋਣਾ ’ਚ ਉਨ੍ਹਾਂ ਨੂੰ ਪੰਜਾਬੀਆਂ ਵਲੋਂ ਮਿਲੇ ਅਥਾਹ ਪਿਆਰ ਦਾ ਮਾਣ-ਸਤਿਕਾਰ ਕਰਦਿਆਂ ਉਹ ਦਿਨ-ਰਾਤ ਇਕ ਕਰ ਦੇਣ।
ਫੋਟੋ :- ਕੇ.ਕੇ.ਪੀ.-ਗੁਰਿੰਦਰ-11-2ਬੀ

SHARE ARTICLE

ਏਜੰਸੀ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement