ਅਸੀਂ ਵਿਰੋਧੀ ਧਿਰ ਦੀ ਪਾਰਟੀ ਦੇ ਮੈਂਬਰ ਹੋਣ ਦੇ ਨਾਤੇ ਚੌਕੀਦਾਰ ਵਾਲਾ ਫਰਜ਼ ਨਿਭਾ ਕੇ ਉਨ੍ਹਾਂ ਨੂੰ ਜ਼ਿੰਮੇਵਾਰੀਆਂ ਲਈ ਬਾਰ ਬਾਰ ਜਗਾਉਂਦੇ ਰਹਾਂਗਾ।
ਚੰਡੀਗੜ੍ਹ : ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਭੁਲੱਥ ਹਲਕੇ ਤੋਂ ਜਿੱਤ ਹਾਸਲ ਕੀਤੀ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਜਿੱਤ ਲਈ ਭੁਲੱਥ ਦੇ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਖਹਿਰਾ ਨੇ ਬੋਲਦਿਆਂ ਕਿਹਾ ਕਿ ਉਹ ਲਗਾਤਾਰ 3 ਵਾਰ ਵਿਧਾਨ ਸਭਾ ਹਲਕੇ ਤੋਂ ਜੇਤੂ ਉਮੀਦਵਾਰ ਬਣੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਆਪਣੇ ਸਿਆਸੀ ਸਫ਼ਰ ’ਚ ਬਹੁਤ ਮੁਸ਼ਕਿਲਾਂ ਦੇਖੀਆਂ ਹਨ ਅਤੇ ਅੰਤ ’ਚ ਜਿੱਤ ਦਾ ਮੂੰਹ ਦੇਖਿਆ। ਉਨ੍ਹਾਂ ਕਿਹਾ ਕਿ ਮੈਂ ਆਪਣੇ ਸੂਬੇ ਅਤੇ ਪੰਥਕ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਉਣ ਲਈ ਵਚਨਬੱਧ ਹੈ।
ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ 'ਤੇ ਤੰਜ਼ ਕੱਸਦਿਆਂ ਕਿਹਾ ਕਿ ‘ਆਪ’ ਦੇ ਕੁਝ ਮੈਂਬਰਾਂ ਦਾ ਇਲਜ਼ਾਮ ਸੀ ਕਿ ਖਹਿਰਾ ਸਿਰਫ਼ ਝਾੜੂ ਕਰਕੇ ਹੀ ਚੋਣਾਂ ਜਿੱਤਿਆ ਹੈ ਤਾਂ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਚਾਹੇ ਮੈਂ ਕੁਝ ਸਮਾਂ ‘ਆਪ’ ਪਾਰਟੀ ’ਚ ਸ਼ਾਮਲ ਹੋਇਆ ਸੀ ਪਰ ਉਸ ਤੋਂ ਪਹਿਲਾਂ ਅਤੇ ਹੁਣ ਮੈਂ ਕਾਂਗਰਸ ਲਈ ਹੀ ਸਮਰਪਿਤ ਹਾਂ ਅਤੇ ਰਹਾਂਗਾ। ਅਸੀਂ ‘‘ਆਪ’ ਦੀ ਪਾਰਟੀ ਨੂੰ ਕੁਝ ਮਹੀਨੇ ਦਿੰਦੇ ਹਾਂ ਤੇ ਦੇਖਦੇ ਹਾਂ ਕਿ ਉਹ ਪੰਜਾਬ ਦੇ ਹਿੱਤਾਂ ਲਈ ਜੋ ਵਾਅਦੇ ਕਰਦੇ ਸੀ ਉਨ੍ਹਾਂ ਨੂੰ ਪੂਰਾ ਕਰਦੇ ਹਨ ਜਾਂ ਨਹੀਂ। ਖਹਿਰਾ ਨੇ ਕਿਹਾ ਕਿ ਅਸੀਂ ਵਿਰੋਧੀ ਧਿਰ ਦੀ ਪਾਰਟੀ ਦੇ ਮੈਂਬਰ ਹੋਣ ਦੇ ਨਾਤੇ ਚੌਕੀਦਾਰ ਵਾਲਾ ਫਰਜ਼ ਨਿਭਾ ਕੇ ਉਨ੍ਹਾਂ ਨੂੰ ਜ਼ਿੰਮੇਵਾਰੀਆਂ ਲਈ ਬਾਰ ਬਾਰ ਜਗਾਉਂਦੇ ਰਹਾਂਗਾ।