ਅਬੋਹਰ 'ਚ ਨਕਾਬਪੋਸ਼ ਬਦਮਾਸ਼ਾਂ ਨੇ ਗੰਡਾਸਾ ਦਿਖਾ ਕੇ ਬਾਈਕ ਸਵਾਰ ਤੋਂ ਲੁੱਟਿਆ ਮੋਬਾਈਲ ਤੇ 2 ਹਜ਼ਾਰ ਰੁਪਏ

By : GAGANDEEP

Published : Mar 11, 2023, 2:51 pm IST
Updated : Mar 11, 2023, 2:51 pm IST
SHARE ARTICLE
photo
photo

ਮੁਲਜ਼ਮ ਬਾਈਕ ਦੀਆਂ ਚਾਬੀਆਂ ਵੀ ਲੈ ਗਏ ਤਾਂ ਜੋ ਉਹ ਪਿੱਛਾ ਨਾ ਕਰ ਸਕੇ

 

ਅਬੋਹਰ: ਅਬੋਹਰ ਵਿੱਚ ਕਿੱਲਿਆਂਵਾਲੀ ਬਾਈਪਾਸ ਨੇੜੇ ਦੋ ਬਦਮਾਸ਼ਾਂ ਨੇ ਇੱਕ ਮੋਟਰਸਾਈਕਲ ਸਵਾਰ ਤੋਂ ਦੋ ਹਜ਼ਾਰ ਤੋਂ ਵੱਧ ਮੋਬਾਈਲ ਲੁੱਟ ਲਏ ਅਤੇ ਫ਼ਰਾਰ ਹੋ ਗਏ। ਨਾਲ ਹੀ ਗੰਡਾਸੀ ਨਾਲ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਮੁਲਜ਼ਮ ਉਸ ਦੀ ਬਾਈਕ ਦੀਆਂ ਚਾਬੀਆਂ ਵੀ ਲੈ ਗਏ ਤਾਂ ਜੋ ਉਹ ਪਿੱਛਾ ਨਾ ਕਰ ਸਕੇ। ਬਾਅਦ ਵਿੱਚ ਉਸ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ।

ਇਹ ਵੀ ਪੜ੍ਹੋ :ਅਬੋਹਰ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ, ਮੋਟਰਸਾਈਕਲ ਅੱਗੇ ਅਵਾਰਾ ਪਸ਼ੂ ਆਉਣ ਕਾਰਨ ਵਾਪਰਿਆ ਹਾਦਸਾ  

ਪ੍ਰਾਪਤ ਜਾਣਕਾਰੀ ਅਨੁਸਾਰ ਆਨੰਦ ਨਗਰੀ ਦਾ ਰਹਿਣ ਵਾਲਾ ਰਾਮ ਕੁਮਾਰ ਜੋ ਕਿ ਮਕੈਨਿਕ ਦਾ ਕੰਮ ਕਰਦਾ ਹੈ। ਸ਼ਨੀਵਾਰ ਦੁਪਹਿਰ ਉਹ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਕਿੱਲਿਆਂਵਾਲੀ ਬਾਈਪਾਸ ਨੇੜੇ ਜਾ ਰਿਹਾ ਸੀ। ਇਸੇ ਦੌਰਾਨ ਬਾਈਕ 'ਤੇ ਆਏ ਦੋ ਨਕਾਬਪੋਸ਼ ਨੌਜਵਾਨਾਂ ਨੇ ਗੰਡਾਸਾ ਦਿਖਾਉਂਦੇ ਹੋਏ ਉਸ ਦੀ ਬਾਈਕ ਦੀ ਚਾਬੀ ਕੱਢ ਲਈ।

ਇਹ ਵੀ ਪੜ੍ਹੋ :ਕੈਲੀਫੋਰਨੀਆ 'ਚ ਤੂਫਾਨ ਦਾ ਕਹਿਰ, 13 ਲੋਕਾਂ ਦੀ ਮੌਤ, ਕਈ ਥਾਵਾਂ 'ਤੇ ਬੱਤੀ ਵੀ ਗੁੱਲ 

 ਚੋਰਾਂ ਨੇ ਉਸ ਦੀ ਜੇਬ 'ਚੋਂ 2 ਹਜ਼ਾਰ ਰੁਪਏ ਅਤੇ ਮੋਬਾਈਲ ਵੀ ਕੱਢ ਲਿਆ। ਰਾਮ ਕੁਮਾਰ ਵੱਲੋਂ ਵਿਰੋਧ ਕਰਨ ’ਤੇ ਲੁਟੇਰਿਆਂ ਨੇ ਉਸ ਨੂੰ ਗੰਡਾਸੇ ਨਾਲ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਉਧਰ ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਨੰਬਰ 1 ਦੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਰਾਮ ਕੁਮਾਰ ਦੇ ਬਿਆਨ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM

Punjabi Youtuber Sukhbir Singh Linked With Shahzad bhatti | NIA Raid At Youtuber House | NIA Raid

26 Jun 2025 3:19 PM

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM

Majithia Case 'ਚ ਵੱਡਾ Update, ਪੂਰੀ ਰਾਤ Vigilance ਕਰੇਗੀ Interrogate 540 Cr ਜਾਇਦਾਦ ਦੇ ਖੁੱਲ੍ਹਣਗੇ ਭੇਤ?

25 Jun 2025 8:59 PM

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM
Advertisement