ਦੇਸ਼ ਵਿੱਚੋਂ ਤੀਜੇ ਤੋਂ 12ਵੇਂ ਸਥਾਨ 'ਤੇ ਆਈ ਪੰਜਾਬ ਪੁਲਿਸ, ਮੁਲਾਜ਼ਮਾਂ ਤੇ ਆਧੁਨਿਕ ਯੰਤਰਾਂ ਦੀ ਘਾਟ ਨਾਲ ਜੂਝ ਰਹੀ ਫੋਰਸ 

By : KOMALJEET

Published : Mar 11, 2023, 1:31 pm IST
Updated : Mar 11, 2023, 1:31 pm IST
SHARE ARTICLE
representational Image
representational Image

ਪੰਜਾਬ ਪੁਲਿਸ ਨੂੰ ਮਜ਼ਬੂਤ ਬਣਾਉਣ ਲਈ ਹੁਣ ਸਰਕਾਰ ਨੇ ਬਜਟ 'ਚ ਰੱਖਿਆ 10523 ਕਰੋੜ ਰੁਪਏ ਦਾ ਪ੍ਰਸਤਾਵ 

ਇੱਕ ਥਾਣੇ 'ਚ ਇੱਕ ਗੱਡੀ ਨਾਲ ਮੁਲਾਜ਼ਮ ਕਰਦੇ ਨੇ ਗੁਜ਼ਾਰਾ 
ਥਾਣੇਦਾਰ ਨੂੰ ਰੋਜ਼ਾਨਾ 33 ਜਦਕਿ ਸਿਪਾਹੀਆਂ ਨੂੰ ਮਿਲਦੇ ਨੇ ਤੇਲ ਦੇ ਮਹਿਜ਼ 23 ਰੁਪਏ 

ਮੋਹਾਲੀ :
ਪੰਜਾਬ ਪੁਲਿਸ ਸੂਬੇ ਦੀ ਜਾਬਾਂਜ ਅਤੇ ਬਿਹਤਰੀਨ ਸੁਰੱਖਿਆ ਫੋਰਸ ਹੈ ਪਰ ਹੁਣ ਇਹ ਦੇਸ਼ ਵਿਚ 12ਵੇਂ ਸਥਾਨ 'ਤੇ ਪਹੁੰਚ ਚੁੱਕੀ ਹੈ ਜਦਕਿ ਪਹਿਲਾਂ ਪੰਜਾਬ ਪੁਲਿਸ ਦਾ ਇਹ ਸਥਾਨ ਤੀਜੇ ਨੰਬਰ 'ਤੇ ਸੀ। ਇਸ ਦਾ ਮੁੱਖ ਕਾਰਨ ਕਾਲੇ ਦੌਰ ਤੋਂ ਬਾਅਦ ਸੂਬਾ ਪੁਲਿਸ 'ਤੇ ਬਹੁਤਾ ਪੈਸਾ ਖ਼ਰਚ ਨਾ ਹੋਣਾ ਵੀ ਗਿਣਿਆ ਜਾ ਸਕਦਾ ਹੈ। ਪੰਜਾਬ ਵਿੱਚ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਨੂੰ ਰੋਕਣ ਲਈ ਪੰਜਾਬ ਪੁਲਿਸ ਨੂੰ ਹੋਰ ਮਜ਼ਬੂਤ ​​ਬਣਾਉਣ ਲਈ ਫੰਡਾਂ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ। ਜਿਸ ਦੇ ਮੱਦੇਨਜ਼ਰ ਬੀਤੇ ਕੱਲ੍ਹ ਪੇਸ਼ ਹੋਏ ਬਜਟ ਵਿਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਪੁਲਿਸ ਲਈ 10523 ਕਰੋੜ ਰੁਪਏ ਦਾ ਉਪਬੰਧ ਰੱਖਿਆ ਹੈ, ਜੋ ਪੁਲਿਸ ਦੇ ਆਧੁਨਿਕੀਕਰਨ ਅਤੇ ਹੋਰ ਵਿਕਾਸ ਕਾਰਜਾਂ ’ਤੇ ਖ਼ਰਚ ਕੀਤਾ ਜਾਵੇਗਾ। 

ਇਹ ਵੀ ਪੜ੍ਹੋ:  ਲੁਧਿਆਣਾ ਦੀਆਂ ਰੇਲ ਪਟੜੀਆਂ 'ਤੇ ਮੌਤ ਦਾ ਤਾਂਡਵ, ਪਿਛਲੇ ਦੋ ਮਹੀਨਿਆਂ 'ਚ ਹੋਈਆਂ 40 ਮੌਤਾਂ

ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਹੋਣ ਕਾਰਨ ਇੱਥੇ ਅਪਰਾਧਾਂ ਦੀ ਗਿਣਤੀ ਵਿਚ ਕਾਫ਼ੀ ਇਜ਼ਾਫ਼ਾ ਹੋਇਆ ਹੈ। ਹਰ ਸਾਲ ਔਸਤਨ 700 ਕਤਲ, 1650 ਅਗਵਾ ਅਤੇ ਤਕਰੀਬਨ 8,000 ਚੋਰੀਆਂ ਹੁੰਦੀਆਂ ਹਨ। ਪੰਜਾਬ ਵਿੱਚ ਹਰ ਸਾਲ 70 ਹਜ਼ਾਰ ਤੋਂ ਵੱਧ ਕੇਸ ਦਰਜ ਹੁੰਦੇ ਹਨ। ਕੱਟੜਪੰਥੀ ਆਪਣੇ ਪੈਰ ਪਸਾਰ ਰਹੇ ਹਨ ਅਤੇ ਸਥਿਤੀ ਇਹ ਹੈ ਕਿ ਹਰ ਸਾਲ 119 ਅੱਤਵਾਦੀ ਅਤੇ ਕੱਟੜਪੰਥੀ ਅਤੇ 428 ਗੈਂਗਸਟਰ ਫੜੇ ਜਾਂਦੇ ਹਨ। 

ਗੁਆਂਢੀ ਮੁਲਕ ਪਾਕਿਸਤਾਨ ਤੋਂ ਹੋ ਰਹੀ ਹੈਰੋਇਨ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਵੀ ਸਿਰਦਰਦੀ ਬਣੀ ਹੋਈ ਹੈ। ਇਸ ਨੂੰ ਕਾਬੂ ਹੇਠ ਕਰਨ ਲਈ ਪੁਲਿਸ ਵਲੋਂ ਹਰ ਸਾਲ ਪੁਲਿਸ ਕਰੀਬ 700 ਕਿਲੋ ਹੈਰੋਇਨ ਜ਼ਬਤ ਕੀਤੀ ਜਾਂਦੀ ਹੈ। ਪਿਛਲੇ ਇੱਕ ਸਾਲ ਵਿੱਚ 43 ਰਾਈਫਲਾਂ, 220 ਰਿਵਾਲਵਰ, 13 ਟਿਫਨ ਇੰਪਰੂਵਾਈਜ਼ਡ ਐਕਸਪਲੋਸਿਵ ਡਿਵਾਈਸ, 24.5 ਕਿਲੋ ਆਰਡੀਐਕਸ ਅਤੇ 37 ਹੈਂਡ ਗ੍ਰਨੇਡ, ਰਾਕੇਟ ਲਾਂਚਰ, 22 ਡਰੋਨ ਬਰਾਮਦ ਕੀਤੇ ਗਏ ਹਨ। ਪੰਜਾਬ ਪੁਲਿਸ ਨੇ ਗੁਜਰਾਤ ਅਤੇ ਮਹਾਰਾਸ਼ਟਰ ਦੀਆਂ ਬੰਦਰਗਾਹਾਂ ਤੋਂ 147.5 ਕਿਲੋ ਹੈਰੋਇਨ ਜ਼ਬਤ ਕੀਤੀ ਸੀ। 

ਇਹ ਵੀ ਪੜ੍ਹੋ: ਹੱਜ ਦੀ ਪਵਿੱਤਰ ਯਾਤਰਾ 'ਤੇ ਜਾਣ ਲਈ 20 ਮਾਰਚ ਤੱਕ ਭਰੇ ਜਾ ਸਕਣਗੇ ਫਾਰਮ 

ਪ੍ਰਾਪਤ ਵੇਰਵਿਆਂ ਅਨੁਸਾਰ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਤੇਲ ਖ਼ਰਚ ਵੀ ਅਹੁਦੇ ਅਨੁਸਾਰ ਮਿਲਦਾ ਹੈ ਜਿਸ ਵਿਚ ਥਾਣੇਦਾਰ ਨੂੰ ਰੋਜ਼ਾਨਾ 33  ਜਦਕਿ ਹੌਲਦਾਰ ਅਤੇ ਸਿਪਾਹੀਆਂ ਆਦਿ ਨੂੰ ਔਸਤਨ 23 ਰੁਪਏ ਪਟਰੌਲ ਜਾਂ ਡੀਜ਼ਲ ਦੇ ਮਿਲਦੇ ਹਨ। ਮੌਜੂਦਾ ਸਮੇਂ ਵਿਚ ਦੇਖਿਆ ਜਾਵੇ ਤਾਂ ਇਸ ਤੇਲ ਭੱਤੇ ਨਾਲ ਅੱਧਾ ਲੀਟਰ ਤੇਲ ਵੀ ਨਹੀਂ ਖਰੀਦਿਆ ਜਾ ਸਕਦਾ। ਇਸ ਤੋਂ ਇਲਾਵਾ ਇੱਕ ਥਾਣੇ ਵਿਚ ਮਹਿਜ਼ ਇੱਕ ਗੱਡੀ ਹੀ ਹੁੰਦੀ ਹੈ ਅਤੇ ਉਹ ਵੀ ਐਸ.ਐਚ.ਓ. ਵਲੋਂ ਵਰਤੀ ਜਾਂਦੀ ਹੈ। ਇਸ ਗੱਡੀ ਨੂੰ ਰੋਜ਼ਾਨਾ ਪੰਜ ਲੀਟਰ ਡੀਜ਼ਲ ਦਿੱਤਾ ਜਾਂਦਾ ਹੈ।
 
ਜਾਣਕਾਰੀ ਅਨੁਸਾਰ ਥਾਣਿਆਂ ਵਿਚ ਮੁਲਾਜ਼ਮਾਂ ਦੀ ਘਾਟ ਵੀ ਮਹਿਸੂਸ ਕੀਤੀ ਗਈ ਹੈ। ਜੇਕਰ ਇੱਕ ਥਾਣੇ ਵਿਚ 75 ਮੁਲਾਜ਼ਮਾਂ ਦੀ ਜ਼ਰੂਰਤ ਹੈ ਤਾਂ ਉਥੇ ਸਿਰਫ 30 ਮੁਲਾਜ਼ਮ ਹੀ ਕੰਮ ਕਰ ਰਹੇ ਹਨ। ਇਸ ਸਥਿਤੀ ਨੂੰ ਧਿਆਨ ਵਿਚ ਰੱਖਦਿਆਂ ਹੀ ਹੁਣ ਪੰਜਾਬ ਸਰਕਾਰ ਨੇ ਪੁਲਿਸ ਫੋਰਸ ਨੂੰ ਮਜ਼ਬੂਤ ਕਰਨ ਲਈ ਤਾਜਾ ਪੇਸ਼ ਕੀਤੇ ਬਜਟ ਵਿਚ 10523 ਕਰੋੜ ਰੁਪਏ ਦਾ ਪ੍ਰਸਤਾਵ ਰੱਖਿਆ ਹੈ ਜੋ ਪੰਜਾਬ ਪੁਲਿਸ ਦੇ ਆਧੁਨਿਕੀਕਰਨ ਲਈ ਵਰਤਿਆ ਜਾਵੇਗਾ। ਇਸ ਦੇ ਨਾਲ ਹੀ ਸਰਕਾਰ ਵੱਲੋਂ ਹਰ ਸਾਲ 1800 ਕਾਂਸਟੇਬਲ ਅਤੇ 300 ਸਬ-ਇੰਸਪੈਕਟਰ ਭਰਤੀ ਕਰਨ ਦਾ ਫੈਸਲਾ ਕੀਤਾ ਗਿਆ ਹੈ।  
 

Location: India, Punjab

SHARE ARTICLE

ਏਜੰਸੀ

Advertisement

ਭਰਾ-ਭਰਜਾਈ ਤੋਂ ਦੁਖੀ ਕੁੜੀ ਨੇ ਚੁੱਕਿਆ ਖੌਫਨਾਕ ਕਦਮ, ਹਾਕੀ ਦੀ ਸੀ ਨੈਸ਼ਨਲ ਪਲੇਅਰ ਪੁਲਿਸ ਨੇ ਭਰਾ ਨੂੰ ਕੀਤਾ ਗ੍ਰਿਫ਼ਤਾਰ

06 May 2024 4:04 PM

Rajpura ਵਿਖੇ Kisan ਦੀ ਹੋਈ ਮੌਤ ਤੋਂ ਬਾਅਦ ਕਿਸਾਨਾਂ ਨੇ ਦਿੱਤਾ ਅਲਟੀਮੇਟਮ, ਦੋ ਦਿਨਾਂ ਸਮਾਂ ਦਿੰਦੇ ਹਾਂ, ਨਹੀਂ ਤਾਂ

06 May 2024 1:42 PM

Breaking News: T20 World Cup ਦੇ ਮੈਚਾਂ ਦੌਰਾਨ ਅੱ+ਤਵਾਦੀ ਹਮਲਿਆਂ ਦੀ ਧਮਕੀ, Cricket ਜਗਤ ਲਈ ਪਰੇਸ਼ਾਨ ਕਰਨ ਵਾਲੀ

06 May 2024 1:13 PM

Cabinet Minister Dr. Baljit Kaur ਬੇਬਾਕ Interview Badal ‘ਤੇ ਧਰਿਆ ਤਵਾ, ਇਹਨਾਂ ਲੁੱਟਣ ਵਾਲਿਆਂ ਤੋਂ ਮਸਾਂ...

06 May 2024 12:55 PM

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

06 May 2024 10:58 AM
Advertisement