Jagraon News : ਨਵ-ਵਿਆਹੀ ਜੋੜੀ ਨੂੰ ਆਨੰਦ ਕਾਰਜ ਤੋਂ 5 ਮਿੰਟ ਬਾਅਦ ਹੀ ਮਿਲਿਆ ਵਿਆਹ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ
Published : Mar 11, 2024, 11:22 am IST
Updated : Mar 11, 2024, 11:25 am IST
SHARE ARTICLE
The newly wedded couple received the marriage registration certificate just 5 minutes after the Anand ceremonyJagraon
The newly wedded couple received the marriage registration certificate just 5 minutes after the Anand ceremonyJagraon

Jagraon News : ਮੈਰਿਜ ਪੈਲੇਸ ਪੁੱਜਾ ਸੁਵਿਧਾ ਕੇਂਦਰ ਦਾ ਅਮਲਾ

The newly wedded couple received the marriage registration certificate just 5 minutes after the Anand ceremony Jagraon: ਪੰਜਾਬ ਸਰਕਾਰ ਵੱਲੋਂ ‘ਆਪ ਦੀ ਸਰਕਾਰ, ਆਪ ਦੇ ਦੁਆਰ’ ਸਕੀਮ ਸ਼ੁਰੂ ਹੋ ਗਈ ਹੈ। ਮੰਤਰੀਆਂ ਅਤੇ ਵਿਧਾਇਕਾਂ ਨੇ ਜ਼ਿਲ੍ਹਿਆਂ ਦੀਆਂ ਸਾਰੀਆਂ ਸਬ-ਡਵੀਜ਼ਨਾਂ ਵਿੱਚ ਚਾਰਜ ਸੰਭਾਲਿਆ ਹੋਇਆ ਹੈ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਹਨ।

ਇਹ ਵੀ ਪੜ੍ਹੋ: Punjab Newe: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਅਤੇ ਸੰਦੇਸ਼ ਨੂੰ ਵਿਸ਼ਵ ਭਰ 'ਚ ਫੈਲਾਉਣ ਲਈ ਮੋਦੀ ਸਰਕਾਰ ਲਗਾਤਾਰ ਯਤਨਸ਼ੀਲ: ਚੁੱਘ

ਇਸ ਦੌਰਾਨ ਜਗਰਾਓਂ ਦੇ ਇੱਕ ਮੈਰਿਜ ਪੈਲੇਸ ਵਿਚ ਚੱਲ ਰਹੇ ਵਿਆਹ ਸਮਾਗਮ ਵਿਚ ਹੀ ਪੁੱਜੇ ਪ੍ਰਸ਼ਾਸਨਿਕ ਅਮਲੇ ਨੇ ਲਾੜੇ ਲਾੜੀ ਨੂੰ ਮੌਕੇ ’ਤੇ ਹੀ ਮੈਰਿਜ ਸਰਟੀਫਿਕੇਟ ਜਾਰੀ ਕੀਤਾ। ਵਿਆਹ ਤੋਂ ਪਹਿਲਾਂ ਨਵ ਵਿਆਹ ਜੋੜੀ ਨੇ ਪੰਜਾਬ ਸਰਕਾਰ ਵੱਲੋਂ ਮੈਰਿਜ ਰਜਿਸਟਰਡ ਕਰਨ ਲਈ ਜਾਰੀ ਕੀਤੀ ਹੈਲਪ ਲਾਈਨ ’ਤੇ ਆਨਲਾਈਨ ਅਪਲਾਈ ਕੀਤਾ ਸੀ ਜਿਸ ਤੋਂ ਬਾਅਦ ਵਿਭਾਗ ਨੇ ਵਿਆਹ ਸਮਾਗਮ ਵਿਚ ਹੀ ਇਹ ਸਰਟੀਫਿਕੇਟ ਜਾਰੀ ਕੀਤਾ।

ਇਹ ਵੀ ਪੜ੍ਹੋ: Haryana News: ਕੁਰੂਕਸ਼ੇਤਰ 'ਚ ਗਰਜੇ CM ਭਗਵੰਤ ਮਾਨ, ਕਿਹਾ-ਤਾਨਾਸ਼ਾਹੀ ਸਰਕਾਰ ਖਿਲਾਫ਼ ਜਨਤਾ ਖੜ੍ਹੀ ਹੋਵੇ 

ਜਾਣਕਾਰੀ ਅਨੁਸਾਰ ਜਗਰਾਓਂ ਦੇ ਅਗਵਾੜ ਲੋਪੋ ਵਾਸੀ ਜਗਦੀਪ ਸਿੰਘ ਤੂਰ ਪੁੱਤਰ ਸੁਖਦੇਵ ਸਿੰਘ ਦਾ ਵਿਆਹ ਪਿੰਡ ਤਰਨਪਾਲ ਕੌਰ ਪੁੱਤਰੀ ਜਸਮੇਲ ਸਿੰਘ ਵਾਸੀ ਖੁਦਾਈ ਚੱਕ ਵਾਸੀ ਨਾਲ ਸਥਾਨਕ ਵਿਕਟੋਰੀਆ ਮੈਰਿਜ ਪੈਲੇਸ ਵਿਖੇ ਹੋਇਆ। ਦੋਵਾਂ ਨੇ ਆਪਣਾ ਵਿਆਹ ਰਜਿਸਟਰਡ ਕਰਵਾਉਣ ਲਈ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਸੁਵਿਧਾ ਨੰਬਰ 1076 ਉਪਰ ਆਨ-ਲਾਈਨ ਅਪਲਾਈ ਕੀਤਾ ਗਿਆ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਸ ਸਬੰਧੀ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੂੰ ਪਤਾ ਲੱਗਾ ਤਾਂ ਉਨ੍ਹਾਂ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ। ਜਿਸ ’ਤੇ ਆਪ ਆਗੂ ਡਾ.ਮਨਦੀਪ ਸਿੰਘ ਸਰਾਂ ਵੱਲੋਂ ਸੁਵਿਧਾ ਕੇਂਦਰ ਜਗਰਾਉਂ ਦੇ ਅਧਿਕਾਰੀ ਹਰਵਿੰਦਰ ਸਿੰਘ ਨਾਲ ਵਿਆਹ ਮੌਕੇ ਵਿਕਟੋਰੀਆ ਪੈਲੇਸ ਵਿਖੇ ਪਹੁੰਚਕੇ ਜਗਦੀਪ ਸਿੰਘ ਤੂਰ ਅਤੇ ਤਰਨਪਾਲ ਕੌਰ ਦੀ ਮੈਰਿਜ਼ ਰਜਿਸਟਰਡ ਕਰਵਾਈ ਅਤੇ ਮੌਕੇ ਤੇ ਹੀ ਵਿਆਹ ਦਾ ਸਰਟੀਫਿਕੇਟ ਜਾਰੀ ਕਰਵਾਇਆ ਗਿਆ।

(For more news apart from The newly wedded couple received the marriage registration certificate just 5 minutes after the Anand ceremony Jagraon, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement