
Ludhiana News : ਸੀਸੀਟੀਵੀ ਫ਼ੁਟੇਜ ’ਚ ਮ੍ਰਿਤਕ ਦੋਸਤਾਂ ਨਾਲ ਹੋਟਲ ’ਚ ਬੈਠਾ ਨਜ਼ਰ ਆ ਰਿਹੈ, ਪਰਿਵਾਰ ਨੇ ਦੋਸਤਾਂ ’ਤੇ ਜਤਾਇਆ ਕਤਲ ਕਰਨ ਦਾ ਖ਼ਦਸ਼ਾ
Ludhiana News in Punjabi : ਲੁਧਿਆਣਾ ਵਿੱਚ ਸਮਰਾਲਾ ਚੌਂਕ ਨੇੜੇ ਮਿਲੀ ਲਾਵਾਰਸ ਲਾਸ਼ ਵਿੱਚ ਵੱਡਾ ਖੁਲਾਸਾ ਸਾਹਮਣੇ ਆਇਆ ਹੈ, ਮ੍ਰਿਤਕ ਲੁਧਿਆਣਾ ਦੇ ਮਿੱਲਰ ਗੰਜ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਪਰਿਵਾਰਕ ਮੈਂਬਰਾਂ ਵੱਲੋਂ ਕੱਲ੍ਹ ਰਾਤ ਤੋਂ ਹੀ ਸੁਰਿੰਦਰ ਨਾਮਕ ਇਸ ਨੌਜਵਾਨ ਮ੍ਰਿਤਕ ਦੀ ਭਾਲ ਕੀਤੀ ਜਾ ਰਹੀ ਸੀ।
ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਮ੍ਰਿਤਕ ਦਾ ਨਾਮ ਸੁਰਿੰਦਰ ਹੈ ਅਤੇ ਮਿੱਲਰਗੰਜ ਪਾਰਕ ਵਿੱਚ ਉਸ ਦਾ ਮੋਟਰਸਾਈਕਲ ਖੜਾ ਮਿਲਿਆ ਜਿਸ ਤੋਂ ਬਾਅਦ ਉਨਾਂ ਨੂੰ ਮੋਤੀ ਨਗਰ ਥਾਣੇ ਤੋਂ ਲਵਾਰਸ ਲਾਸ਼ ਮਿਲਣ ਦੀ ਇਤਲਾਹ ਮਿਲੀ। ਸਿਵਲ ਹਸਪਤਾਲ ਮੋਰਚਰੀ ਵਿੱਚ ਮ੍ਰਿਤਕ ਦੀ ਪਛਾਣ ਕਰਨ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਮ੍ਰਿਤਕ ਵਜੋਂ ਸੁਰਿੰਦਰ ਕੁਮਾਰ ਦੀ ਪਹਿਚਾਣ ਕੀਤੀ ਗਈ।
ਪਰਿਵਾਰਕ ਮੈਂਬਰਾਂ ਵੱਲੋਂ ਸੁਰਿੰਦਰ ਦੇ ਦੋਸਤਾਂ ਉੱਪਰ ਉਸਦਾ ਕਤਲ ਕਰਨ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ, ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕਿਸੇ ਪੁਰਾਣੇ ਮਾਮਲੇ ’ਚ ਰੰਜਿਸ਼ ਵਜੋਂ ਸੁਰਿੰਦਰ ਦੇ ਦੋਸਤਾਂ ਵੱਲੋਂ ਉਸ ਦਾ ਕਤਲ ਕੀਤਾ ਗਿਆ ਹੈ। ਕਤਲ ਹੋਣ ਤੋਂ ਪਹਿਲਾਂ ਇੱਕ ਸੀਸੀਟੀਵੀ ਫ਼ੁਟੇਜ ਵੀ ਸਾਹਮਣੇ ਆਈ ਹੈ ਜਿਸ ’ਚ ਮ੍ਰਿਤਕ ਸੁਰਿੰਦਰ ਕੁਮਾਰ ਕੁਝ ਦੋਸਤਾਂ ਨਾਲ ਹੋਟਲ ’ਚ ਬੈਠਾ ਨਜ਼ਰ ਆ ਰਿਹਾ ਹੈ।
ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ’ਚ ਮ੍ਰਿਤਕ ਦੇ ਦੋਸਤਾਂ ਉੱਪਰ ਸ਼ੱਕ ਜਾਹਿਰ ਕਰਦਿਆਂ ਹੋਇਆ ਮਾਮਲਾ ਦਰਜ ਕਰਵਾ ਦਿੱਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ, ਪੁਲਿਸ ਅਨੁਸਾਰ ਤੱਥਾਂ ਦੇ ਆਧਾਰ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ, ਜੋ ਵੀ ਤੱਥ ਸਾਹਮਣੇ ਆਉਣਗੇ ਉਸ ਦੇ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।
(For more news apart from Big revelation in case an unclaimed body found near Samrala Chowk in Ludhiana News in Punjabi, stay tuned to Rozana Spokesman)