
ਮੋਹਾਲੀ ਦੇ ਨਯਾਗਾਓਂ ਦੀ ਵਾਸੀ ਸੀ ਸਪਨਾ
ਚੰਡੀਗੜ੍ਹ: ਮੰਗਲਵਾਰ ਦੇਰ ਸ਼ਾਮ ਪੰਚਕੂਲਾ ਵਿੱਚ ਚੰਡੀਗੜ੍ਹ ਪੁਲਿਸ ਦੀ ਇੱਕ ਮਹਿਲਾ ਕਾਂਸਟੇਬਲ ਦੀ ਲਾਸ਼ ਮਿਲੀ। ਇਹ ਲਾਸ਼ ਕਾਰ ਦੇ ਅੰਦਰ ਸੀ। ਪੁਲਿਸ ਨੇ ਕਾਰ ਦਾ ਸ਼ੀਸ਼ਾ ਤੋੜ ਕੇ ਲਾਸ਼ ਨੂੰ ਬਾਹਰ ਕੱਢੀ, ਜੋ ਕਿ ਪੰਚਕੂਲਾ ਦੇ ਮਨਸਾ ਦੇਵੀ ਕੰਪਲੈਕਸ ਵਿਖੇ ਖੜ੍ਹਾ ਸੀ। ਸ਼ੁਰੂਆਤੀ ਜਾਣਕਾਰੀ ਅਨੁਸਾਰ ਮਹਿਲਾ ਕਾਂਸਟੇਬਲ ਦਾ ਨਾਮ ਸਪਨਾ ਹੈ। ਉਹ ਚੰਡੀਗੜ੍ਹ ਦੇ ਨਾਲ ਲੱਗਦੇ ਮੋਹਾਲੀ ਦੇ ਨਯਾਗਾਓਂ ਪਿੰਡ ਦੀ ਵਾਸੀ ਸੀ। ਉਹ ਮੰਗਲਵਾਰ ਸਵੇਰੇ ਡਿਊਟੀ ਲਈ ਘਰੋਂ ਨਿਕਲੀ ਸੀ। ਹਾਲਾਂਕਿ ਉਹ ਡਿਊਟੀ 'ਤੇ ਨਹੀਂ ਪੁੱਜੀ। ਜਿਸ ਤੋਂ ਬਾਅਦ ਪਰਿਵਾਰ ਵੀ ਉਸ ਦੀ ਭਾਲ ਕਰ ਰਿਹਾ ਸੀ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।