
Punjab News : ਕਿਹਾ -ਤਖ਼ਤਾਂ ਦੇ ਜਥੇਦਾਰ ਸਿਰਮੌਰ ਨੇ ਉਨ੍ਹਾਂ ਦੇ ਸਤਿਕਾਰ ਨੂੰ ਪੂਰੀ ਦੁਨੀਆਂ ’ਚ ਢਾਹ ਲੱਗ ਰਹੀ ਹੈ, ਉਨ੍ਹਾਂ ਦਾ ਸਨਮਾਨ ਬਰਕਰਾਰ ਰਹਿਣਾ ਚਾਹੀਦਾ ਹੈ
Punjab News in Punjabi : ਸ਼੍ਰੋਮਣੀ ਰਾਗੀ ਸਭਾ ਦੇ ਪ੍ਰਧਾਨ ਭਾਈ ਓਕਾਰ ਸਿੰਘ ਨੇ ਗਿਆਨੀ ਰਘਬੀਰ ਸਿੰਘ ਦੇ ਦਿੱਤੇ ਬਿਆਨ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇੰਨੀਆਂ ਵੱਡੀਆਂ ਸੰਸਥਾਵਾਂ ਜਿਹੜੀਆਂ ਪੰਥ ਦੀਆਂ ਨੁਮਾਇੰਦਗੀ ਕਰਦੀਆਂ ਹਨ । ਉਥੇ ਸਾਰਾ ਕੁਝ ਸੰਵਿਧਾਨਕ ਤਰੀਕੇ ਨਾਲ ਹੀ ਹੋਣਾ ਚਾਹੀਦਾ ਹੈ। ਪਰ ਜਦੋਂ ਗੈਰ ਸੰਵਿਧਾਨਕ ਕੰਮ ਹੁੰਦਾ ਹੈ ਤਾਂ ਉਦੋਂ ਪੰਥ ਕੌਮ ਦੀ ਸ਼ਾਨ ਨੂੰ ਢਾਹ ਲੱਗਦੀ ਹੈ। ਭਾਈ ਓਕਾਰ ਸਿੰਘ ਨੇ ਕਿਹਾ ਕਿ ਗੁਰੂ ਘਰ ਦੇ ਕੁਕਰ ਹੋਣ ਦੇ ਨਾਤੇ ਅਸੀਂ ਮਹਿਸੂਸ ਕੀਤਾ ਕਿ ਜਿਸ ਤਰ੍ਹਾਂ ਦਾ ਸਮਾਂ ਬਣਿਆ ਹੈ ਇਹ ਨਹੀਂ ਸੀ ਬਣਨਾ ਚਾਹੀਦਾ। ਅਸੀਂ ਸਾਰੀਆਂ ਧਿਰਾਂ ਅੱਗੇ ਬੇਨਤੀ ਕਰਦੇ ਹਾਂ ਕਿ ਪ੍ਰਬੰਧਕੀ ਢਾਂਚੇ, ਸਤਿਕਾਰਯੋਗ ਮੈਂਬਰ ਸਾਹਿਬਾਨਾਂ, ਸਿੰਘ ਸਾਹਿਬਾਨਾਂ ਨੂੰ ਕਿ ਇਸ ਮਸਲੇ ਨੂੰ ਕਿਸੇ ਨਾ ਕਿਸੇ ਢੰਗ ਨਾਲ ਨਿਬੜਿਆ ਜਾਵੇ।
ਭਾਈ ਓਕਾਰ ਨੇ ਕਿਹਾ ਕਿ ਜਦੋਂ ਇੰਨੀਆਂ ਸੰਸਥਾਵਾਂ ਪੰਥ ਤੇ ਸਮਾਜ ਲਈ ਸੇਵਾ ਕਰ ਰਹੀਆਂ ਹੋਣ ਤਾਂ ਉਨ੍ਹਾਂ ਦਾ ਆਪਸੀ ਤਾਲਮੇਲ ਹੋਣਾ ਬਹੁਤ ਜ਼ਰੂਰ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਈ ਔਖਾ ਸਮਾਂ ਬਣ ਜਾਂਦਾ ਹੈ ਤਾਂ ਉਸ ਵਿਚ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਬਜਾਏ ਆਪਸੀ ਤਾਲਮੇਲ ਬਣਾ ਕਿ ਫੇਰ ਕੋਈ ਬਿਆਨ ਜਾਰੀ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਨੇ ਕਿਹਾ ਕਿ ਤਖ਼ਤਾਂ ਦੇ ਜਥੇਦਾਰਾਂ ਸਿਰਮੌਰ ਨੇ ਉਨ੍ਹਾਂ ਦੇ ਸਤਿਕਾਰ ਨੂੰ ਪੂਰੀ ਦੁਨੀਆਂ ਵਿਚ ਢਾਹ ਲੱਗ ਰਹੀ ਹੈ। ਇਸ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਖ਼ ਨੂੰ ਵੀ ਢਾਹ ਲੱਗ ਰਹੀ ਹੈ। ਇਹ ਦੋਨੇਂ ਪਾਸੇ ਸਾਫ਼ ਸੁਥਰੇ ਹੋਣੇ ਚਾਹੀਦੇ ਹਨ ਜਿਸ ਨਾਲ ਸੰਗਤ ’ਚ ਇਸ ਦਾ ਚੰਗਾ ਅਕਸ਼ ਜਾਵੇ।
ਜਥੇਦਾਰਾਂ ਦੀ ਹੋਈ ਤਾਜਪੋਸ਼ੀ ’ਤੇ ਭਾਈ ਓਕਾਰ ਜੀ ਨੇ ਕਿਹਾ ਕਿ ਜੋ ਪੰਥ ਨੂੰ ਪ੍ਰਵਾਨ ਹੋਵੇਗਾ ਉਹੀ ਸਾਨੂੰ ਪ੍ਰਵਾਨ ਹੋਵੇਗਾ। ਪਰ ਹਰਮਿੰਦਰ ਸਾਹਿਬ ਦੇ ਹੈੱਡੀ ਗ੍ਰੰਥ ਗਿਆਨੀ ਰਘਬੀਰ ਸਿੰਘ ਦੇ ਬਿਆਨ ਦਾ ਅਸੀਂ ਖੁੱਲ੍ਹ ਕੇ ਸਮਰਥਨ ਕਰਦੇ ਹਾਂ। ਗਿਆਨੀ ਰਘਬੀਰ ਸਿੰਘ ਜੀ ਦਾ ਸਨਮਾਨ ਬਰਕਰਾਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਰਦਾਰਕੁਸ਼ੀਆਂ ਬੰਦ ਕਰ ਕੇ ਇੱਕ ਥਾਂ ’ਤੇ ਬੈਠ ਕੇ ਮਸਲੇ ਨਿਬੜੇ ਜਾਣ।
(For more news apart from Shiromani Ragi Sabha President Bhai Okar Singh supported Giani Raghbir Singh's statement News in Punjabi, stay tuned to Rozana Spokesman)