
ਕਿਹਾ- 15 ਸਾਲਾਂ ਤੋਂ ਚੱਲ ਰਹੇ ਸਨ ਨਾਜਾਇਜ਼ ਸਬੰਧ
ਅਬੋਹਰ 'ਚ ਇਕ ਪਤਨੀ ਨੇ ਆਪਣੇ ਪਤੀ ਨੂੰ ਪ੍ਰੇਮਿਕਾ ਨਾਲ ਰੰਗੇ ਹੱਥੀਂ ਫੜ ਲਿਆ। ਮੁਖਰਜੀ ਮਾਰਕੀਟ ਵਿੱਚ ਵਾਪਰੀ ਇਸ ਘਟਨਾ ਵਿੱਚ ਪਤਨੀ ਨੇ ਦੋਵਾਂ ਨੂੰ ਡੰਡਿਆਂ ਨਾਲ ਕੁੱਟਿਆ। ਰੁਕਨਪੁਰਾ ਖੂਈਖੇੜਾ ਦੀ ਰਹਿਣ ਵਾਲੀ ਰਾਣੀ ਨੇ ਦੱਸਿਆ ਕਿ ਉਸ ਦੇ ਪਤੀ ਦੇ ਪਿਛਲੇ 15 ਸਾਲਾਂ ਤੋਂ ਇੱਕ ਔਰਤ ਨਾਲ ਨਾਜਾਇਜ਼ ਸਬੰਧ ਹਨ।
ਰਾਣੀ ਨੇ ਔਰਤ ਨੂੰ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੀ। ਘਟਨਾ ਵਾਲੇ ਦਿਨ ਪਤੀ ਨੇ ਹਸਪਤਾਲ ਜਾ ਕੇ ਦਵਾਈ ਲੈਣ ਦਾ ਬਹਾਨਾ ਬਣਾਇਆ ਪਰ ਉਹ ਆਪਣੀ ਪ੍ਰੇਮਿਕਾ ਨੂੰ ਮਿਲਣ ਪਹੁੰਚ ਗਿਆ। ਜਦੋਂ ਰਾਣੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਵੀ ਉਸ ਦਾ ਪਿੱਛਾ ਕਰਦੀ ਮਗਰ ਹੀ ਪਹੁੰਚ ਗਈ।
ਉਸ ਨੇ ਦੋਵਾਂ ਨੂੰ ਮੁਖਰਜੀ ਮਾਰਕੀਟ ਸਥਿਤ ਸਵੀਟ ਹਾਊਸ ਨੇੜਿਓਂ ਫੜ ਲਿਆ। ਰਾਣੀ ਨੇ ਦੋਹਾਂ ਦੀ ਡੰਡਿਆਂ ਨਾਲ ਕੁੱਟਮਾਰ ਕੀਤੀ। ਇਸ ਦੌਰਾਨ ਔਰਤ ਉਥੋਂ ਭੱਜ ਗਈ। ਘਟਨਾ ਤੋਂ ਬਾਅਦ ਮੌਕੇ 'ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ।