ਪੰਜਾਬ ਦੇ ਸਾਰੇ ਪਾਵਰਕਾਮ ਦਫ਼ਤਰਾਂ ਵਿਚ ਅੱਜ ਰਹੇਗੀ ਹੜਤਾਲ
Published : Apr 11, 2018, 12:59 am IST
Updated : Apr 11, 2018, 12:59 am IST
SHARE ARTICLE
Power
Power

ਸਾਰੀਆਂ ਤਿਆਰੀਆਂ ਮੁਕੰਮਲ ਤੇ ਮੁਲਜ਼ਮਾਂ ਅੰਦਰ ਹੜਤਾਲ ਪ੍ਰਤੀ ਉਤਸ਼ਾਹ

ਪੰਜਾਬ ਭਰ ਦੇ ਬਿਜਲੀ ਮੁਲਾਜ਼ਮਾਂ ਅੰਦਰ 11 ਅਪ੍ਰੈਲ ਦੀ ਇੱਕ ਰੋਜ਼ਾ ਹੜਤਾਲ ਲਈ ਭਾਰੀ ਉਤਸ਼ਾਹ ਅਤੇ ਜੋਸ਼ ਪਾਇਆ ਜਾ ਰਿਹਾ ਹੈ। ਬਿਜਲੀ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਮੰਨਣ ਦੇ ਬਾਵਜੂਦ ਹੁਣ ਪੰਜਾਬ ਸਰਕਾਰ ਅਤੇ ਮੈਨੇਜ਼੍ਰਮੈਂਟ ਦੇ ਖਿਲਾਫ ਅਥਾਹ ਗੁੱਸਾ ਪਾਇਆ ਜਾ ਰਿਹਾ ਹੈ ਅਤੇ ਇਹੋ ਕਾਰਨ ਹੈ ਕਿ ਬਿਜਲੀ ਮੁਲਾਜ਼ਮ  'ਕਰੋ ਜਾਂ ਮਰੋ' ਨੀਤੀ 'ਤੇ ਉਤਾਰੂ ਹੋਣ ਲਈ ਮਜ਼ਬੂਰ ਹੋਏ ਹਨ। ਬਿਜਲੀ ਮੁਲਾਜ਼ਮਾਂ ਨੂੰ ਪਿਛਲੇ ਕਈ ਸਾਲਾਂ ਤੋਂ ਲਾਰਾ ਲਾਉਣ ਦਾ ਸਬਰ ਦਾ ਪਿਆਲਾ ਵੀ ਭਰਾ ਚੁੱਕਾ ਹੈ ਕਿਉਂਕਿ ਹੁਣ ਉਹ ਬੱਚੇ ਨਹੀਂ ਕੇ ਪੰਜਾਬ ਸਰਕਾਰ ਦੇ ਫੋਕੇ ਲਾਰਿਆਂ ਤੇ ਹੀ ਪਰਚ ਜਾਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਟਾਵਾ ਅੱਜ ਇੱਥੇ ਪੰਜਾਬ ਕਰਚਮਚਾਰੀ ਦਲ ਦੇ ਸ੍ਰੂਤ ਸਰਦਾਰ ਰਵੇਲ ਸਿੰਘ ਸਹਏਪਰ ਨੇ ਸੰਬੋਧਨ ਕਰਦਿਆਂ ਕਿ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਉਪਰ ਦੋਸ਼ ਲਗਾਇਆ ਕਿ ਉਨ੍ਹਾਂ ਵੱੋਲੋਂ ਮੁਲਾਜ਼ਮਾਂ ਦੀਆਂ ਹੰਕੀ  ਮੰਗਾਂ  ਮੰਨ ਕੇ ਵੀ ਲਾਗੂ ਕਰਨ ਤੋਂ ਆਨਾ ਕਾਨੀ ਕੀਤੀ ਜਾਰੀ ਹੈ। ਜਿਸ ਦੇ ਵਿਰੋਧ ਵਿਚ ਇੰਪਲਾਈਜ਼ ਜਾਇੰਟ ਫੋਰਮ ਪੰਜਾਬ ਦੇ ਸੱਦੇ ਤੇ ਬਿਜਲੀ ਮੁਲਜ਼ਮਾਂ ਦੀਆਂ ਕਈ ਜਥੇਬੰਦੀਆਂ ਵੱਲੋਂ 11 ਅਪ੍ਰੈਲ ਨੂੰ ਕੀਤੀ ਜਾ ਰਹੀ ਇੱਕ ਰੋਜ਼ਾ ਅਲਾਮਤੀ ਹੜਤਾਲ ਪੰਜਾਬ ਸਰਕਾਰ ਅਤ ਬਿਜਲੀ ਮੈਨੈਜਮੈਂਟ ਦੀਆਂ ਜੜਾਂ ਉਖਾੜ ਕੇ ਰੱਖ ਦੇਵੇਗੀ ਕਿਉਂਕਿ ਇਹ ਹੜਤਾਲ 100 ਫੀਸਦੀ ਰਹਿਣ ਵਾਲੀ ਹੈ। 

PowerPower

ਸ. ਰਵੇਲ ਸਿੰਘ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਨੇ ਆਪਣੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਕਰਨ ਸਮੁੱਚੇ ਮੁਲਾਜ਼ਮ ਨੂੰ ਧੱਕੇ ਨਾਲ ਸੰਘਰਸ਼ ਦੇ ਰਸਤੇ ਪਾ ਦਿਤਾ। ਸਿਧਾਂਤਕ ਤੌਰ 'ਤੇ ਮੰਨੀਆਂ ਜਾ ਚੁੱਕੀਆਂ ਮੰਗਾਂ ਨੂੰ ਲਾਗੂ ਕਰਨ ਲਈ ਬਿਨ੍ਹਾਂ ਵਜ੍ਹਾ ਆਨਾਕਾਨੀ ਕਰ ਕੇ ਮੁਲਾਜ਼ਮਾਂ ਬਦਲੀ ਤੇ ਤੇਲ ਪਾਇਆ ਜਾ ਰਿਹਾ ਹੈ। ਮੁਲਾਜ਼ਮ ਸਰਕਾਰ ਅਤੇ ਮੈਨੇਜਮੈਂਟ ਤੋ ਇੰਨੇ ਖਫਾ ਅਤੇ ਗੁੱਸੇ ਵਿਚ ਹਨ ਕਿ ਮੰਗਾਂ ਦੀ ਪ੍ਰਾਪਤੀ ਵਾਸਤੇ ਸੰਘਰਸ਼ ਕਰਨ ਨੂੰ ਹੋਰ ਤੇਜ ਕਰਨ ਲਈ ਉਤਾਵਲੇ ਹਨ। ਮੁਲਾਜ਼ਮ ਆਗੂ ਰਵੇਲ ਸਿੰਘ ਨੇ ਹੜਤਾਲ ਤੋ ਕੁੱਝ ਘੰਟੇ ਇੱਥੇ ਕੀਤੀ ਆਖਰੀ ਲਾਮਿਸਾਲ ਰੈਲੀਂ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਕੇ ਕੁਲ ਦੀ ਲਾਮਿਸਾਲ ਸੋ ਫੀਸਦੀ ਹੜਤਾਲ ਦੇਖ ਕੇ ਵੀ ਸਰਕਾਰ ਟੱਸ ਤੋਂ ਮੱਸ ਨਾ ਹੋਈ ਤਾਂ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਸਮੂਹ ਮੁਲਾਜ਼ਮਾਂ ਦੇ ਗੁੱਸੇ ਤੇ ਰੋਸ ਦਾ ਇਸ ਕਦਰ ਸ਼ਿਕਾਰ ਹੋਵੇਗਾ ਕਿ ਉਨ੍ਹਾਂ ਨੂੰ ਫਿਰ ਹੱਥਾਂ ਪੈਰਾਂ ਦੀ ਪੈ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement