
ਗੁਜਰਾਤ ਦੇ ਬਾਰਡਰ ਉਤੇ ਫਸੇ 250 ਟਰੱਕ ਡਰਾਈਵਰ
ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ ਮੁੱਖ ਸਲਾਹਕਾਰ ਸਰਬਜੀਤ ਸਿੰਘ ਜੰਮੂ ਨੇ ਇਕ ਸ਼ਾਂਝੇ ਬਿਆਨ ਵਿਚ ਉਨ੍ਹਾਂ ਕਿਹਾ ਕਿ ਉਹ ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦਿਆਂ ਕੋਈ ਵੀ ਵਾਦ ਵਿਵਾਦ ਖੜ੍ਹਾ ਨਹੀਂ ਕਰਨਾ ਚਾਹੁੰਦੇ ਪਰ ਗੁਜਰਾਤ ਦੇ ਬਾਰਡਰ ਤੇ ਫ਼ਸੇ ਭੁੱਖੇ ਭਾਣੇ 250 ਦੇ ਕਰੀਬ ਟਰੱਕ ਡਰਾਈਵਰਾਂ ਦੀ ਮੁਸੀਬਤ ਸਮੇਂ ਉਹ ਚੁੱਪ ਵੀ ਨਹੀਂ ਬੈਠ ਸਕਦੇ ਕਿਉਂਕਿ ਉਥੋਂ ਦੇ ਸਥਾਨਕ ਲੋਕਾਂ ਅਤੇ ਢਾਬਿਆਂ ਵਾਲਿਆਂ ਵਲੋਂ ਵਲੀ ਕੰਧਾਰੀ ਦਾ ਰੂਪ ਧਾਰਨ ਕਰ ਕੇ ਪੰਜਾਬ ਦੇ ਟਰੱਕ ਡਰਾਈਵਰਾਂ ਲਈ ਪਾਣੀ ਦੀਆਂ ਟੂਟੀਆਂ ਤਕ ਬੰਦ ਕਰ ਦਿਤੀਆਂ ਹਨ ।
ਟਰੱਕ ਡਰਾਈਵਰਾਂ ਦੇ ਕੋਲ ਅਪਣਾ ਰਸਦ ਪਾਣੀ ਵੀ ਖ਼ਤਮ ਹੋ ਚੁੱਕਾ ਹੈ।
ਇਸ ਸਬੰਧੀ ਟਰੱਕ ਡਰਾਈਵਰਾਂ ਨੇ ਇਕ ਵੀਡੀਉ ਬਣਾਕੇ ਸੋਸ਼ਲ ਮੀਡੀਆ ਉਤੇ ਵਾਇਰਲ ਕੀਤੀ ਹੈ ਸੋ ਸਾਡੇ ਕੋਲ ਵੀ ਮੌਜੂਦ ਹਨ । ਇਸ ਲਈ ਇਸ ਔਖੀ ਘੜ੍ਹੀ ਅਸੀ ਉਨ੍ਹਾਂ ਦੀ ਬਾਂਹ ਨਹੀਂ ਫੜ੍ਹਾਗੇ ਫਿਰ ਹੋਰ ਕੌਣ ਫੜ੍ਹੇਗਾ। ਇਸ ਸਬੰਧੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਤੁਰਤ ਨੋਟਿਸ ਲੈਣਾ ਚਾਹੀਦਾ ਹੈ ।
ਉਨ੍ਹਾਂ ਕਿਹਾ ਇਕ ਪਾਸੇ ਸਾਡੇ ਪੰਜਾਬੀ ਟਰੱਕ ਡਰਾਈਵਰ ਗੁਜਰਾਤ ਦੇ ਬਾਰਡਰ ਉਤੇ ਇਕ-ਇਕ ਰੋਟੀ ਅਤੇ ਪਾਣੀ ਦੀ ਤਿਪ ਤਿਪ ਲਈ ਤਰਸ ਰਹੇ ਹਨ ਜਦੋਂ ਕਿ ਦੂਜੇ ਪਾਸੇ ਪੰਜਾਬ ਵਿਚ ਬਿਹਾਰ ਅਤੇ ਯੂ ਪੀ ਦੇ ਲੋਕਾਂ ਨੇ ਪੰਜਾਬ ਸਰਕਾਰ ਸਿੱਖ ਅਤੇ ਪੰਜਾਬੀ ਦਾਨੀਆਂ ਕੋਲੋਂ ਦੋ ਦੋ ਮਹੀਨਿਆਂ ਦਾ ਰਾਸ਼ਨ ਇਕੱਠਾ ਕਰ ਲਿਆ ਹੈ।
File photo
ਇਨ੍ਹਾਂ ਵਿਚੋਂ ਕੁੱਝ ਲੋਕਾਂ ਨੇ ਇਸ ਜ਼ਮਾ ਰਾਸ਼ਨ ਵਿਚੋਂ ਦੁਕਾਨਾਂ ਉਤੇ ਵੇਚਣਾ ਸ਼ੁਰੂ ਕਰ ਦਿਤਾ ਹੈ ਇਸ ਸੰਬੰਧੀ ਵੀ ਸੋਸ਼ਲ ਮੀਡੀਆ ਉਤੇ ਇਕ ਵੀਡੀਉ ਵਾਇਰਲ ਹੋਈ ਹੈ। ਉਸ ਦੀ ਵੀਡੀਉ ਸਾਡੇ ਕੋਲ ਵੀ ਮੌਜੂਦ ਹੈ । ਉਨ੍ਹਾਂ ਕਿਹਾ ਬਿਹਾਰ ਅਤੇ ਯੂ ਪੀ ਦੇ ਮੁੱਖ ਮੰਤਰੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵਾਰ ਵਾਰ ਫ਼ੋਨ ਕਰ ਕੇ ਪੰਜਾਬ ਵਿਚ ਬਿਹਾਰ ਅਤੇ ਯੂ ਪੀ ਦੇ ਲੋਕਾਂ ਨੂੰ ਹਰ ਸੁੱਖ ਸਹੂਲਤ ਦਿਵਾ ਰਹੇ ਹਨ ।
ਇਸੇ ਤਰ੍ਹਾਂ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦੇ ਹਨ ਕਿ ਉਹ ਸਬੰਧਿਤ ਰਾਜਾ ਦੇ ਮੁੱਖ ਮੰਤਰੀਆਂ ਨਾਲ ਫ਼ੋਨ ਉਤੇ ਸੰਪਰਕ ਕਰ ਕੇ ਪੰਜਾਬ ਦੇ ਟਰੱਕ ਡਰਾਈਵਰਾਂ ਦੇ ਰਾਸ਼ਨ ਪਾਣੀ ਅਤੇ ਸੁਰੱਖਿਆ ਯਕੀਨੀ ਬਣਾਉਣ ਦੇ ਪ੍ਰਬੰਧ ਕਰਵਾਉਣ। ਬਦਲਵੇਂ ਪ੍ਰਬੰਧਾਂ ਵਜੋਂ ਪੰਜਾਬ ਸਰਕਾਰ ਹੈਲੀਕਾਪਟਰਾਂ ਰਾਹੀਂ ਵੀ ਰਸਦ ਪਾਣੀ ਪਹੁੰਚਾ ਸਕਦੀ ਹੈ । ਉਨ੍ਹਾਂ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਵੀ ਅਪੀਲ ਕਰਦਿਆਂ ਕਿਹਾ ਉਹ ਵੀ ਜਿਸ ਤਰ੍ਹਾਂ ਹੋਵੇ ਟਰੱਕ ਡਰਾਈਵਰਾਂ ਲਈ ਲੰਗਰ ਪਾਣੀ ਦਾ ਪ੍ਰਬੰਧ ਕਰਵਾਉੱਣ