
ਜਵਾਹਰਪੁਰ 'ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 32 ਹੋਈ
ਡੇਰਾਬੱਸੀ (ਗੁਰਜੀਤ ਸਿੰਘ ਈਸਾਪੁਰ): ਕੋਰੋਨਾ ਮਹਾਂਮਾਰੀ ਦਾ ਗੜ੍ਹ ਬਣਦੇ ਜਾ ਰਹੇ ਜਵਾਹਰਪੁਰ ਪਿੰਡ ਵਿਚ ਸ਼ੁਕਰਵਾਰ ਦੁਪਹਿਰ 10 ਹੋਰ ਪਾਜ਼ੇਟਿਵ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਨਵੇਂ ਆਏ ਪਾਜ਼ੇਟਿਵ ਮਰੀਜ਼ਾਂ ਵਿਚ ਇਕ ਡੇਢ ਸਾਲ ਦੇ ਛੋਟੇ ਬੱਚੇ ਸਮੇਤ 7 ਔਰਤਾਂ ਅਤੇ ਦੋ ਮਰਦ ਹਨ। ਜਿਨ੍ਹਾਂ ਨੂੰ ਮਿਲਾਕੇ ਪਿੰਡ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 32 ਹੋ ਗਈ ਹੈ। ਜਦਕਿ ਇਕ ਪੀੜਤ ਡੇਰਾਬੱਸੀ ਦੇ ਸ਼ਕਤੀਨਗਰ ਦਾ ਰਹਿਣ ਵਾਲਾ ਹੈ ਜੋ ਜਵਾਹਰਪੁਰ ਵਿਖੇ ਦੁਕਾਨ ਹੈ। ਸਿਹਤ ਵਿਭਾਗ ਵਲੋਂ ਲਏ 64 ਸੈਂਪਲਾਂ ਵਿਚੋਂ ਪਿੰਡ ਦੇ 42 ਵਿਅਕਤੀਆਂ ਦੀ ਰੀਪੋਰਟ ਨੈਗਟਿਵ ਆਈ ਜਦਕਿ 12 ਦੀ ਰੀਪੋਰਟ ਆਉਣਾ ਅਜੇ ਬਾਕੀ ਹੈ।
File photo
ਪ੍ਰਾਪਤ ਜਾਣਕਾਰੀ ਅਨੁਸਾਰ ਨਵੇਂ 10 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੇ ਪਰਵਾਰਕ ਮੈਂਬਰ ਪਹਿਲਾਂ ਤੋਂ ਹੀ ਕੋਰੋਨਾ ਪੀੜਤ ਹਨ। ਜਿਨ੍ਹਾਂ ਦੇ ਲਾਗ ਕਾਰਨ ਇਹ ਪਾਜ਼ੇਟਿਵ ਹੋਏ। ਇਨ੍ਹਾਂ ਵਿਚ 5 ਪਾਜ਼ੇਟਿਵ ਵਿਅਕਤੀ ਕੋਰੋਨਾ ਪੀੜਤ ਨੈਬ ਸਿੰਘ ਦੇ ਪਰਵਾਰਕ ਮੈਂਬਰ ਹਨ, ਜਿਨ੍ਹਾਂ ਵਿਚ ਨਰਿੰਦਰ ਕੌਰ, ਕਰਨਜੀਤ ਕੌਰ, ਗੁਰਫਤਿਹ (ਡੇਢ ਸਾਲ), ਭਜਨ ਕੌਰ, ਹਰਿੰਦਰ ਕੌਰ ਹਨ।
ਇਸੇ ਤਰ੍ਹਾਂ ਗਿਆਨ ਸਾਗਰ ਹਸਪਤਾਲ ਵਿਚ ਦਾਖ਼ਲ ਪੀੜਤ ਅਵਤਾਰ ਸਿੰਘ ਦੇ ਤਿੰਨ ਪਰਵਾਰਕ ਮੈਂਬਰ ਜਿਨ੍ਹਾਂ ਵਿਚ ਬਲਵਿੰਦਰ ਕੌਰ, ਅਮਰਿੰਦਰ ਸਿੰਘ, ਹਰਜਿੰਦਰ ਸਿੰਘ ਦੇ ਨਾਮ ਸ਼ਾਮਲ ਹਨ। ਇਸ ਤੋਂ ਇਲਾਵਾ ਪੀੜਤ ਪੰਚ ਗੁਰਜੀਤ ਸਿੰਘ ਦੀ ਮਾਤਾ ਸੁਰਜੀਤ ਕੌਰ ਅਤੇ ਹਰਵਿੰਦਰ ਕੌਰ ਜਿਨ੍ਹਾਂ ਦਾ ਪਰਵਾਰਕ ਮੈਂਬਰ ਪਹਿਲਾਂ ਹੀ ਪਾਜ਼ੇਟਿਵ ਆ ਚੁੱਕਿਆਂ ਹੈ। ਸਿਹਤ ਵਿਭਾਗ ਨੇ ਸਾਰੇ ਪਾਜ਼ੇਟਿਵ ਮਰੀਜ਼ਾਂ ਨੂੰ ਬਨੂੰੜ ਦੇ ਗਿਆਨ ਸਾਗਰ ਹਸਪਤਾਲ ਵਿਖੇ ਇਲਾਜ ਲਈ ਸਿਫ਼ਟ ਕਰ ਦਿਤਾ ਹੈ।