ਇੰਗਲੈਂਡ ਤੋਂ ਪਰਤੇ ਸਾਹਿਲ ਅਰੋੜਾ ਦੇ ਕੋਰੋਨਾ ਪਾਜ਼ੇਟਿਵ ਦੀ ਪੁਸ਼ਟੀ ਹੋਣ ਨਾਲ ਪੂਰਾ ਇਲਾਕਾ ਕੀਤਾ ਸੀਲ
Published : Apr 11, 2020, 9:19 am IST
Updated : Apr 11, 2020, 9:19 am IST
SHARE ARTICLE
File Photo
File Photo

 ਸੰਪਰਕ ਵਿਚ ਆਏ 13 ਲੋਕਾਂ ਨੂੰ ਕੀਤਾ ਇਕਾਂਤਵਾਸ

ਅੰਮ੍ਰਿਤਸਰ(ਮੁਨੀਸ਼ ਸ਼ਰਮਾ) : ਪਿਛਲੇ ਦਿਨੀਂ ਜੰਡਿਆਲਾ ਗੁਰੂ ਸਾਹਿਲ ਅਰੋੜਾ ਉਮਰ 23 ਸਾਲ ਜੋ ਸਟੱਡੀ ਵੀਜ਼ਾ 'ਤੇ ਇੰਗਲੈਂਡ ਗਿਆ ਸੀ ਉਹ 19 ਮਾਰਚ ਨੂੰ ਦਿੱਲੀ ਦੇ ਰਸਤੇ ਕੁਰੂਕਸ਼ੇਤਰ ਵਿਚ ਅਪਣੇ ਮਾਮਾ ਦੇ ਘਰ ਰਿਹਾ ਸੀ। 20 ਮਾਰਚ ਨੂੰ ਉਹ ਦੋ ਸਾਥੀਆਂ ਦੇ ਨਾਲ ਜੰਡਿਆਲਾ ਗੁਰੂ ਪਹੁੰਚਿਆ। 25 ਮਾਰਚ ਨੂੰ ਸਹਿਤ ਵਿਭਾਗ ਵਲੋਂ 14 ਦਿਨ ਲਈ ਇਕਾਂਤਵਾਸ ਰਹਿਣ ਲਈ ਹੋਮ ਕੁਆਰੰਟੀਨ ਦਾ ਆਦੇਸ਼ ਦਿਤਾ ਸੀ। ਉਸ ਦੇ ਘਰ ਦੇ ਅੱਗੇ ਕੁਆਰਟਾਈਨ ਦਾ ਮੋਹਰ ਵੀ ਲਾਇਆ ਸੀ।

ਰੋਜ਼ਾਨਾ ਸਪੋਕਸਮੈਨ ਦੀ ਟੀਮ ਵਲੋਂ ਆਸ-ਪਾਸ ਦੇ ਲੋਕਾਂ ਤੋਂ ਪੁਛਿਆ ਗਿਆ ਤਾਂ ਉਨ੍ਹਾਂ ਨੇ ਦਸਿਆ ਕਿ  ਉਹ 10-15 ਦਿਨਾਂ ਤੋਂ ਕਈ ਵਾਰ ਘਰ ਤੋਂ ਬਾਹਰ ਅਪਣੇ ਪਿਤਾ ਦੀ ਡੇਅਰੀ 'ਤੇ ਵੀ ਗਿਆ ਸੀ। ਜੰਡਿਆਲਾ ਪਹੁੰਚਣ 'ਤੇ ਉਸ ਨੇ ਅਪਣੇ ਕੁੱਝ ਦੋਸਤਾਂ ਨਾਲ ਪਾਰਟੀ ਵੀ ਕੀਤੀ ਸੀ। ਜਾਣਕਾਰੀ ਅਨੁਸਾਰ ਪਿਛਲੇ 7 ਅਪ੍ਰੈਲ ਨੂੰ ਬੁਖਾਰ, ਖਾਂਸੀ ਤੇ ਕੁੱਝ ਵੱਖ ਲੱਛਣ ਹੋਣ ਕਾਰਨ ਗੁਰੂ ਨਾਨਕ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਦਾਖ਼ਲ ਕਰਵਾਇਆ ਸੀ, ਜਿਸ ਦੀ ਰੀਪੋਰਟ ਵੀਰਵਾਰ ਨੂੰ ਕੋਰੋਨਾ ਪਾਜ਼ੀਟਿਵ ਆਈ।

File photoFile photo

ਮੌਕੇ 'ਤੇ ਪਹੁੰਚ ਕੇ ਪੁਲਿਸ ਵਲੋਂ ਆਸ-ਪਾਸ ਦਾ ਇਲਾਕਾ ਤੇ ਗਲੀਆਂ ਸੀਲ ਕਰਵਾ ਦਿਤੀਆਂ ਗਈਆਂ ਅਤੇ ਪੁਲਿਸ ਦੀ ਗਸ਼ਤ ਵੀ ਵਧਾ ਦਿਤੀ ਗਈ ਹੈ। ਇਸ ਦੌਰਾਨ ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਜੰਡਿਆਲਾ ਗੁਰੂ ਦਾ ਦੌਰਾ ਕਰ ਕੇ ਇਲਾਕੇ ਦੀ ਜਾਂਚ ਹਾਸਲ ਕੀਤੀ ਗਈ ਜਿਸ ਦੀ ਅਗਵਾਈ ਐਸ.ਪੀ.ਡੀ ਦਿਹਾਤੀ ਸ਼ਲਿੰਦਰਜੀਤ ਸਿੰਘ ਸ਼ੈਲੀ ਕਰ ਰਹੇ ਸਨ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ਼ਲਿੰਦਰਜੀਤ ਸਿੰਘ ਸ਼ੈਲੀ ਨੇ ਦਸਿਆ ਵੈਰੋਵਾਲ ਰੋਡ ਜਿਥੋਂ ਦਾ ਉਹ ਵਸਨੀਕ ਸੀ ਉਸ ਇਲਾਕੇ ਨੂੰ ਸੰਪੂਰਨ ਰੂਪ ਵਿਚ ਬੰਦ ਕਰ ਦਿਤਾ ਗਿਆ ਹੈ। ਉਨ੍ਹਾਂ ਦਸਿਆ ਕਿ ਦਵਾਈ ਦੀਆਂ ਦੁਕਾਨਾਂ ਤੋਂ ਇਲਾਵਾ ਸਾਰੇ ਇਲਾਕੇ ਨੂੰ ਬੰਦ ਕਰਵਾ ਦਿਤਾ ਗਿਆ ਹੈ।

ਕੋਰੋਨਾ ਵਾਇਰਸ ਪੀੜਤ ਲੜਕੇ ਦੇ ਪਰਵਾਰਕ ਮੈਂਬਰਾਂ ਬਾਰੇ ਦਸਦਿਆਂ ਉਨ੍ਹਾਂ ਕਿਹਾ ਕਿ ਦੇਰ ਸ਼ਾਮ ਤਕ ਇਸ ਦੀ ਰੀਪੋਰਟ ਆ ਜਾਵੇਗੀ। ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਜਿਹੜੇ ਨੰਬਰ ਵਟਸਐਪ ਕੀਤੇ ਗਏ ਹਨ ਉਸ 'ਤੇ ਕਾਲ ਕਰੋ ਜ਼ਰੂਰੀ ਵਸਤਾਂ ਤੁਹਾਡੇ ਘਰ ਪਹੁੰਚ ਜਾਣਗੀਆਂ। ਇਸ ਮੌਕੇ ਉਨ੍ਹਾਂ ਨਾਲ ਡੀ.ਐਸ.ਪੀ. ਜੰਡਿਆਲਾ ਗੁਰਿੰਦਰਬੀਰ ਸਿੰਘ, ਐਸ.ਐਚ.ਓ. ਰਛਪਾਲ ਸਿੰਘ ਆਦਿ ਮੌਜੂਦ ਸਨ।
 
 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement