
ਹਰਿਆਣਾ ਪੁਲਿਸ ਵਿਚ ਹੈੱਡ ਕਾਂਸਟੇਬਲ ਅਤੇ ਪਿੰਡ ਜਗਮਾਲਵਾਲੀ (ਸਿਰਸਾ) ਨਿਵਾਸੀ ਜਸਵੀਰ ਸਿੰਘ (41) ਦੀ ਡੱਬਵਾਲੀ ਸਰਦੂਲਗੜ ਰੋਡ ਉਤੇ ਪਿੰਡ ਫੱਗੂ ਕੋ
ਕਾਲਾਂਵਾਲੀ (ਸੁਰਿੰਦਰ ਪਾਲ ਸਿੰਘ): ਹਰਿਆਣਾ ਪੁਲਿਸ ਵਿਚ ਹੈੱਡ ਕਾਂਸਟੇਬਲ ਅਤੇ ਪਿੰਡ ਜਗਮਾਲਵਾਲੀ (ਸਿਰਸਾ) ਨਿਵਾਸੀ ਜਸਵੀਰ ਸਿੰਘ (41) ਦੀ ਡੱਬਵਾਲੀ ਸਰਦੂਲਗੜ ਰੋਡ ਉਤੇ ਪਿੰਡ ਫੱਗੂ ਕੋਲ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਪਿੰਡ ਜਗਮਾਲਵਾਲੀ ਦੇ ਪ੍ਰਤੀਨੀਧੀ ਸਰਪੰਚ ਗੁਰਦੇਵ ਸਿੰਘ ਅਤੇ ਜੱਗਾ ਜਗਮਾਲਵਾਲੀ ਨੇ ਦਸਿਆ ਕਿ ਜਸਵੀਰ ਸਵੇਰੇ ਪਿੰਡ ਤੋਂ ਅਪਣੀ ਡਿਊਟੀ ਦੇਣ ਲਈ ਮੋਟਰਸਾਈਕਲ ਉਤੇ ਰਤੀਆ ਥਾਣੇ ਵਿਚ ਜਾ ਰਿਹਾ ਸੀ। ਪਿੰਡ ਫੱਗੂ ਦੇ ਕੋਲ ਤੇਜ਼ ਰਫ਼ਤਾਰ ਕਾਰ ਨੇ ਉਸ ਦੇ ਮੋਟਰ ਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿਤੀ, ਜਿਸ ਨੂੰ ਜ਼ਖ਼ਮੀ ਹਾਲਤ ਵਿਚ ਰਾਹਗੀਰਾਂ ਨੇ ਪੁਲਿਸ ਦੀ ਸਹਾਇਤਾ ਨਾਲ ਹਸਪਤਾਲ ਪਹੁੰਚਾਇਆ। ਜਿਥੇ ਇਕ ਦਿਨ ਦੇ ਇਲਾਜ ਦੌਰਾਨ ਜ਼ਖ਼ਮਾਂ ਦੀ ਤਾਬ ਨਾ ਝਲਦੇ ਹੋਏ ਜਸਵੀਰ ਸਿੰਘ ਦੀ ਮੌਤ ਹੋ ਗਈ।