
ਪੈਰਾ ਮੈਡੀਕਲ ਅਤੇ ਫ਼ੀਲਡ ਮੁਲਾਜ਼ਮਾਂ ਦੇ ਪਰਵਾਰਾਂ ਦਾ ਵੀ ਧਿਆਨ ਕਰੇ ਸਰਕਾਰ
ਸੁਨਾਮ ਊਧਮ ਸਿੰਘ ਵਾਲਾ, 10 ਅਪ੍ਰੈਲ (ਦਰਸ਼ਨ ਸਿੰਘ ਚੌਹਾਨ) : ਕੋਰੋਨਾ ਮਹਾਂਵਾਰੀ ਵਿਚ ਪੰਜਾਬ ਦੇ ਪੈਰਾ ਮੈਡੀਕਲ ਅਤੇ ਫ਼ੀਲਡ ਮੁਲਾਜ਼ਮ ਪਿਛਲੇ 21 ਦਿਨਾਂ ਤੋਂ ਇਸ ਮੁਹਿੰਮ ਵਿਚ ਦਿਨ-ਰਾਤ ਇਕ ਕਰ ਕੇ ਡਿਊਟੀ ਕਰ ਰਹੇ ਹਨ ਪਰ ਇਨ੍ਹਾਂ ਮੁਲਾਜਮਾਂ ਨੂੰ ਹੁਣ ਤੱਕ ਮਾਸਕ, ਦਸਤਾਨੇ, ਸੈਨੀਟਾਈਜ਼ਰ ਵਗੈਰਾ ਹੁਣ ਤਕ ਸਹੀ ਮਾਤਰਾ ਵਿਚ ਨਹੀਂ ਮਿਲਿਆ।
ਗੁਰਪ੍ਰੀਤ ਸਿੰਘ ਮੰਗਵਾਲ
ਉਪਰੋਕਤ ਗੱਲਾਂ ਦਾ ਪ੍ਰਗਟਾਵਾ ਸਿਹਤ ਵਿਭਾਗ ਦੀ ਜਥੇਬੰਦੀ ਮਲਟੀਪਰਪਜ ਹੈਲਥ ਇੰਪਲਾਈਜ਼ ਮੇਲ ਫ਼ੀਮੇਲ ਯੂਨੀਅਨ ਦੇ ਆਗੂਆਂ ਸੂਬਾਈ ਕਨਵੀਨਰਾ ਗੁਰਪ੍ਰੀਤ ਸਿੰਘ ਮੰਗਵਾਲ, ਗੁਰਦੇਵ ਸਿੰਘ ਢਿਲੋਂ, ਜਸਵੀਰ ਕੌਰ ਮੂਨਕ, ਲਖਵਿੰਦਰ ਕੌਰ ਜੌਹਲ ਅਤੇ ਫ਼ੈਡਰੇਸ਼ਨ ਆਗੂ ਸਾਥੀ ਰਣਬੀਰ ਸਿੰਘ ਢਿੱਲੋਂ ਨੇ ਕਿਹਾ ਕਿ ਸਿਹਤ ਮੰਤਰੀ ਨਾਲ ਵਾਰ-ਵਾਰ ਤਾਲਮੇਲ ਕਰ ਕੇ ਵੀ ਕੋਈ ਸਿੱਟਾ ਨਹੀਂ ਨਿਕਲਿਆ। ਸਿਹਤ ਵਿਭਾਗ ਦੇ ਮੁਲਾਜਮ ਹੁਣ ਤਕ ਅਪਣੀਆਂ ਜੇਬਾਂ ਵਿਚੋਂ ਪੈਸੇ ਖਰਚ ਕਿ ਇਹ ਪੂਰੇ ਕਰਦੇ ਆ ਰਾਹੇ ਹਨ।
ਆਗੂਆਂ ਨੇ ਦਸਿਆ ਕਿ ਬਰਨਾਲਾ, ਅੰਮ੍ਰਿਤਸਰ, ਤਰਨ ਤਾਰਨ, ਕਪੂਰਥਲਾ, ਪਟਿਆਲਾ, ਸੰਗਰੂਰ ਸਮੇਤ ਵੱਖ-ਵੱਖ ਜ਼ਿਲ੍ਹਿਆਂ ਵਿਚ ਸਪਲਾਈ ਦਾ ਮੰਦਾ ਹਾਲ ਹੈ, ਸਿਹਤ ਮੁਲਾਜਮ ਸਰਵੇ ਵਗੈਰਾ, ਏਕਾਤਵਾਸ ਘਰਾਂ ਦੇ ਵਿਚ ਰੋਜ਼ਾਨਾ ਜਾ ਕੇ ਅਪਣੀ ਡਿਊਟੀ ਨਿਭਾਅ ਰਹੇ ਹਨ। ਹੁਣ ਮਹਿਕਮਾਂ ਟੀਕਾਕਰਨ ਕਰਨ ਲਈ ਵੀ ਕਹਿ ਰਿਹਾ ਹੈ। ਇਸ ਕੰਮ ਲਈ ਸਭ ਸਮਾਨ ਦੀ ਲੋੜ ਹੈ ਸਾਰੇ ਨੈਸ਼ਨਲ ਪ੍ਰੋਗਰਾਮਾਂ ਨੂੰ ਲਾਗੂ ਕਰਨ ਵਿਚ ਅਤੇ ਇਸ ਕੋਰੋਨਾ ਮੁਹਿੰਮ ਵਿਚ ਮੁਲਾਜਮਾਂ ਕੋਲ ਅਪਣੀ ਰੱਖਿਆ ਲਈ ਸਮਾਨ ਦੀ ਬਹੁਤ ਵੱਡੀ ਘਾਟ ਹੈ। ਆਗੂਆਂ ਨੇ ਕਿਹਾ ਕਿ ਅਸੀ ਹੁਣ ਤਕ ਆਪਣੇ ਕੋਲੋਂ ਸਮਾਨ ਵਰਤ ਕਿ ਡਿਊਟੀ ਕੀਤੀ ਹੈ ਜੇ ਹੁਣ ਵੀ ਕੁਝ ਨਹੀਂ ਸੁਧਰਦਾ ਤਾਂ ਅਸੀਂ ਬੇਵੱਸ ਹੋ ਜਾਵਾਂਗੇ। ਡਿਊਟੀਆਂ ਦਾ ਬਾਈਕਾਟ ਸਬੰਧੀ ਸਖਤ ਕਦਮ ਵੀ ਚੁਕਣਾ ਪੈ ਸਕਦਾ ਕਿਉਂਕਿ ਸਾਡੇ ਵੀ ਪਿੱਛੇ ਪਰਿਵਾਰ/ਬੱਚੇ ਹਨ ਜੇ ਅਸੀਂ ਹੀ ਨਾ ਰਹੇ ਤਾਂ ਉਨ੍ਹਾਂ ਦਾ ਕੀ ਬਣੇਗਾ।
ਇਸ ਮੌਕੇ ਸੁਬਾਈ ਆਗੂ ਤ੍ਰਿਪਤਾ ਕੁਮਾਰੀ, ਕਸਮੀਰ ਕੌਰ, ਵਿਰਸਾ ਸਿੰਘ ਪੰਨੂ, ਅੰਗਰੇਜ ਸਿੰਘ ਔਲਖ, ਅਵਤਾਰ ਗੰਢੂਆਂ, ਵਿਜੇ ਖੋਖਰ, ਪ੍ਰਭਜੀਤ ਵੇਰਕਾ, ਨਰਿੰਦਰ ਸਰਮਾ, ਪਰਮਜੀਤ ਕੌਰ, ਦਲਵੀਰ ਰੇਣੂ, ਜਸਵਿੰਦਰ ਪੰਧੇਰ ਬਰਨਾਲਾ, ਹਰਜਿੰਦਰ ਸਿੰਘ ਧਨੌਲਾ ਸਮੇਤ ਹੋਰ ਆਗੂ ਹਾਜਰ ਸਨ।