
ਸਥਾਨਕ ਥਾਣਾ ਥਰਮਲ ਦੀ ਪੁਲਿਸ ਨੇ ਜਾਅਲੀ ਕਰਫ਼ਿਊ ਪਾਸ 'ਤੇ ਹੈਰੋਇਨ ਦੀ ਤਸਕਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਕਥਿਤ ਦੋਸ਼ੀਆਂ ਅੰਸੂਲ
ਬਠਿੰਡਾ (ਸੁਖਜਿੰਦਰ ਮਾਨ) : ਸਥਾਨਕ ਥਾਣਾ ਥਰਮਲ ਦੀ ਪੁਲਿਸ ਨੇ ਜਾਅਲੀ ਕਰਫ਼ਿਊ ਪਾਸ 'ਤੇ ਹੈਰੋਇਨ ਦੀ ਤਸਕਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਕਥਿਤ ਦੋਸ਼ੀਆਂ ਅੰਸੂਲ ਕੁਮਾਰ ਤੇ ਖ਼ੁਸਪ੍ਰੀਤ ਸਿੰਘ ਵਾਸੀ ਬਠਿੰਡਾ ਵਿਰੁਧ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ। ਸੂਚਨਾ ਮੁਤਾਬਕ ਪੁਲਿਸ ਵਲੋਂ ਕਰਫ਼ਿਊ ਦੌਰਾਨ ਸਥਾਨਕ ਮਾਡਲ ਟਾਊਨ ਦੇ ਫੇਜ਼-4 ਨਜ਼ਦੀਕ ਬੱਲਾ ਰਾਮ ਨਗਰ ਵਿਖੇ ਗਸ਼ਤ ਕੀਤੀ ਜਾ ਰਹੀ ਸੀ। ਇਸ ਦੌਰਾਨ ਸਕੂਟਰੀ 'ਤੇ ਜਾ ਰਹੇ ਉਕਤ ਕਥਿਤ ਦੋਸ਼ੀਆਂ ਨੂੰ ਜਦ ਪੁਲਿਸ ਮੁਲਾਜ਼ਮਾਂ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਭੱਜਣ ਦੀ ਕੋਸ਼ਿਸ ਕੀਤੀ।
ਜਿਸ ਤੋਂ ਬਾਅਦ ਜਦ ਪੁਲਿਸ ਨੇ ਇਨ੍ਹਾਂ ਨੂੰ ਕਾਬੂ ਕਰ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲ ਕਰਫ਼ਿਊ ਪਾਸ ਤੋਂ ਇਲਾਵਾ 110 ਗ੍ਰਾਮ ਹੈਰੋਇਨ ਕੀਤੀ ਗਈ। ਮੁੱਢਲੀ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਕਥਿਤ ਦੋਸ਼ੀ ਦਿੱਲੀ ਤੋਂ ਨਸ਼ਾ ਲਿਆ ਕੇ ਮਹਾਂਨਗਰ ਵਿਚ ਸਪਲਾਈ ਕਰਦੇ ਸਨ। ਸਪੈਸ਼ਲ ਟਾਸਕ ਫ਼ੋਰਸ ਦਾ ਇੰਚਾਰਜ ਨਵੀਨ ਕੁਮਾਰ ਨੇ ਦਸਿਆ ਕਿ ਅੰਸੁਲ 'ਤੇ ਪਹਿਲਾ ਵੀ ਐਨ.ਡੀ.ਪੀ.ਐਸ.ਐਕਟ ਤਹਿਤ ਮਾਮਲੇ ਦਰਜ ਹਨ।