ਕੋਵਿਡ-19 ਦੇ ਸ਼ੱਕੀ ਵਿਅਕਤੀ ਨੂੰ ਡਰੋਲੀ ਭਾਈ ਦੀ ਟੀਮ ਨੇ ਪਹੁੰਚਾਇਆ ਸਰਕਾਰੀ ਹਸਪਤਾਲ
Published : Apr 11, 2020, 11:57 am IST
Updated : Apr 11, 2020, 11:57 am IST
SHARE ARTICLE
ਕੋਵਿਡ-19 ਦੇ ਸ਼ੱਕੀ ਵਿਅਕਤੀ ਨੂੰ ਡਰੋਲੀ ਭਾਈ ਦੀ ਟੀਮ ਨੇ ਪਹੁੰਚਾਇਆ ਸਰਕਾਰੀ ਹਸਪਤਾਲ
ਕੋਵਿਡ-19 ਦੇ ਸ਼ੱਕੀ ਵਿਅਕਤੀ ਨੂੰ ਡਰੋਲੀ ਭਾਈ ਦੀ ਟੀਮ ਨੇ ਪਹੁੰਚਾਇਆ ਸਰਕਾਰੀ ਹਸਪਤਾਲ

ਦੂਜੇ ਸੂਬਿਆਂ ਤੋਂ ਆਏ ਕੰਬਾਈਨਾਂ ਵਾਲੇ ਤਿੰਨ ਦਰਜਨ ਦੇ ਕਰੀਬ ਵਿਅਕਤੀਆਂ ਨੂੰ 14 ਦਿਨਾਂ ਲਈ ਇਕਾਂਤਵਾਸ ਭੇਜਿਆ

ਮੋਗਾ, 10 ਅਪ੍ਰੈਲ (ਅਮਜਦ ਖ਼ਾਨ/ਅਜਮੇਰ ਕਾਲੜਾ) : ਸੀਨੀਅਰ ਮੈਡੀਕਲ ਅਫਸਰ ਸਿਹਤ ਬਲਾਕ ਡਰੋਲੀ ਭਾਈ ਡਾ. ਇੰਦਰਵੀਰ ਗਿੱਲ ਦੇ ਹੁਕਮਾਂ 'ਤੇ ਡਰੋਲੀ ਭਾਈ ਹਸਪਤਾਲ ਦੀ ਰੇਪਿਡ ਰਿਸਪਾਂਸ ਟੀਮ ਵੱਲੋਂ ਪਿੰਡ ਸੱਦਾ ਸਿੰਘ ਵਾਲਾ ਦੇ ਵਸਨੀਕ ਕੋਵਿਡ-19 ਦੇ ਇੱਕ ਸ਼ੱਕੀ ਵਿਅਕਤੀ ਨੂੰ ਸਰਕਾਰੀ ਹਸਪਤਾਲ ਮੋਗਾ ਪਹੁੰਚਾਇਆ ਗਿਆ। ਇਸ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਨਾਕਿਆਂ 'ਤੇ ਰੋਕੇ ਗਏ ਵੱਖ-ਵੱਖ ਸੂਬਿਆਂ ਤੋਂ ਆਏ ਕੰਬਾਈਨਾਂ ਵਾਲਿਆਂ ਨੂੰ ਚੈੱਕਅੱਪ ਉਪਰੰਤ 14 ਦਿਨਾਂ ਦੇ ਘਰ ਵਿੱਚ ਇਕਾਂਤਵਾਸ 'ਤੇ ਭੇਜਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਸਿਹਤ ਵਿਭਾਗ ਦੇ ਬੁਲਾਰੇ ਤੇ ਬੀ.ਈ.ਈ. ਰਛਪਾਲ ਸਿੰਘ ਸੋਸਣ ਵੱਲੋਂ ਦਿੱਤੀ ਗਈ।

ਕੋਵਿਡ-19 ਦੇ ਸ਼ੱਕੀ ਵਿਅਕਤੀ ਨੂੰ ਡਰੋਲੀ ਭਾਈ ਦੀ ਟੀਮ ਨੇ ਪਹੁੰਚਾਇਆ ਸਰਕਾਰੀ ਹਸਪਤਾਲਕੋਵਿਡ-19 ਦੇ ਸ਼ੱਕੀ ਵਿਅਕਤੀ ਨੂੰ ਡਰੋਲੀ ਭਾਈ ਦੀ ਟੀਮ ਨੇ ਪਹੁੰਚਾਇਆ ਸਰਕਾਰੀ ਹਸਪਤਾਲ

ਉਨ੍ਹਾਂ ਦੱਸਿਆ ਕਿ ਰੇਪਿਡ ਰਿਸਪਾਂਸ ਟੀਮ ਦੇ ਮੈਂਬਰਾਂ ਡਾ ਨਵਪ੍ਰੀਤ ਕੌਰ, ਹਰਮੀਤ ਸਿੰਘ ਐਲ.ਟੀ., ਪਰਮਿੰਦਰ ਸਿੰਘ ਸਿਹਤ ਵਰਕਰ ਤੇ ਰਾਮ ਸਿੰਘ ਸਿਹਤ ਵਰਕਰ ਵੱਲੋਂ ਪਿੰਡ ਗਿੱਲ, ਪਿੰਡ ਸਾਫੂਵਾਲਾ, ਜੀ.ਟੀ. ਰੋਡ ਦਾਰਾਪੁਰ ਆਦਿ ਨਾਕਿਆਂ 'ਤੇ ਰੋਕੇ ਗਏ ਕੰਬਾਈਨਾਂ ਵਾਲਿਆਂ ਦਾ ਚੈੱਕਅੱਪ ਕੀਤਾ ਗਿਆ ਅਤੇ ਉਹਨਾਂ ਨੂੰ ਘਰ 'ਚ ਇਕਾਂਤਵਾਸ ਦੀਆਂ ਹਦਾਇਤਾਂ ਦਿੱਤੀਆਂ ਗਈਆਂ। ਰੇਪਿਡ ਰਿਸਪਾਂਸ ਟੀਮ ਦੇ ਮੁਖੀ ਡਾ ਨਵਪ੍ਰੀਤ ਕੌਰ ਨੇ ਪਿੰਡਾਂ ਦੇ ਸਰਪੰਚਾਂ ਨੂੰ ਅਪੀਲ ਕੀਤੀ ਕਿ ਨਾਕੇ 'ਤੇ ਬੈਠਣ ਵਾਲੇ ਪਿੰਡ ਵਾਸੀਆਂ ਨੂੰ ਤਿੰਨ ਫੁੱਟ ਜਾਂ ਵੱਧ ਦੂਰੀ 'ਏ ਬਿਠਾਇਆ ਜਾਵੇ ਤੇ ਉਹ ਇਕੱਠੇ ਹੋ ਕੇ ਨਾ ਬੈਠਣ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement