
234270 ਮਰੀਜ਼ ਸਿਹਤਯਾਬ ਵੀ ਚੁੱਕੇ ਹਨ।
ਚੰਡੀਗੜ੍ਹ: ਦੇਸ਼ ਵਿਚ ਕੋਰੋਨਾ ਦੇ ਮਾਮਲੇ ਲਗਾਤਰ ਵੱਧ ਰਹੇ ਹਨ ਪਰ ਇਸ ਦੇ ਨਾਲ ਹੀ ਪੰਜਾਬ ਅੰਦਰ ਕੋਰੋਨਾ ਦੀ ਗਿਣਤੀ ਵਿਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ। ਪਿੱਛਲੇ 24 ਘੰਟਿਆਂ ਵਿੱਚ 58 ਹੋਰ ਲੋਕਾਂ ਦੀ ਮੌਤ ਦਰਜ ਕੀਤੀ ਗਈ ਹੈ ਜਦਕਿ 3294 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ। ਪੰਜਾਬ ਵਿੱਚ ਹੁਣ ਐਕਟਿਵ ਕੋਰੋਨਾ ਕੇਸਾਂ ਦੀ ਗਿਣਤੀ 28015 ਹੋ ਗਈ ਹੈ। ਪੰਜਾਬ 'ਚ ਮਰਨ ਵਾਲਿਆਂ ਦੀ ਗਿਣਤੀ 7448 ਹੋ ਗਈ ਹੈ। ਹੁਣ ਵਧੀਆ ਗੱਲ ਇਹ ਵੀ ਸਾਹਮਣੇ ਆਈ ਹੈ ਕਿ 234270 ਮਰੀਜ਼ ਸਿਹਤਯਾਬ ਵੀ ਚੁੱਕੇ ਹਨ।
corona case
ਜ਼ਿਲ੍ਹਿਆਂ ਮੁਤਾਬਿਕ ਕੋਰੋਨਾ ਰਿਪੋਰਟ
ਅੰਮ੍ਰਿਤਸਰ -5, ਬਰਨਾਲਾ -1, ਬਠਿੰਡਾ -2, ਫਤਿਹਗੜ੍ਹ ਸਾਹਿਬ 1, ਫਿਰੋਜ਼ਪੁਰ -1, ਗੁਰਦਾਸਪੁਰ -7, ਹੁਸ਼ਿਆਰਪੁਰ -10, ਜਲੰਧਰ -6, ਕਪੂਰਥਲਾ -1, ਲੁਧਿਆਣਾ -6, ਮੋਗਾ 2, ਐਸ.ਏ.ਐਸ.ਨਗਰ -2, ਪਠਾਨਕੋਟ -2, ਪਟਿਆਲਾ -4, ਰੋਪੜ 4, ਸੰਗਰੂਰ -1, ਐਸਬੀਐਸ ਨਗਰ -1 ਅਤੇ ਤਰਨ ਤਾਰਨ -2 ਲੋਕਾਂ ਦੀ ਮੌਤ ਹੋਈ ਹੈ।
Coronavirus cases
ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਵੈਕਸੀਨ ਦੀ ਕਮੀ ਉੱਪਰ ਫਿਕਰ ਜਾਹਿਰ ਕੀਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਸਿਰਫ਼ ਪੰਜ ਦਿਨਾਂ ਦੀ ਸਪਲਾਈ (5.7 ਲੱਖ ਕੋਵਿਡ ਖੁਰਾਕਾਂ) ਰਹਿ ਜਾਣ ਕਾਰਨ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਸੂਬਾ ਇੱਕ ਦਿਨ ਵਿੱਚ 2 ਲੱਖ ਟੀਕਾਕਰਨ ਦੇ ਮਿੱਥੇ ਟੀਚੇ ਨੂੰ ਪੂਰਾ ਕਰਦਾ ਹੈ ਤਾਂ ਇਸ ਹਿਸਾਬ ਨਾਲ ਵੈਕਸੀਨ ਤਿੰਨ ਦਿਨ ਵਿਚ ਖ਼ਤਮ ਹੋ ਜਾਵੇਗੀ।
Corona vaccine