ਡੇਰਾਬੱਸੀ 'ਚ ਸੁੱਤੇ ਪਏ ਪਰਿਵਾਰ ਤੇ ਡਿੱਗੀ ਛੱਤ, 10 ਸਾਲਾਂ ਬੱਚੇ ਦੀ ਮੌਤ
Published : Apr 11, 2021, 2:48 pm IST
Updated : Apr 11, 2021, 2:58 pm IST
SHARE ARTICLE
 Roof collapses
Roof collapses

ਦੋ ਬੱਚਿਆਂ ਨੂੰ ਮਾਮੂਲੀ ਚੋਟਾਂ ਆਈਆਂ

ਡੇਰਾ ਬੱਸੀ (ਗੁਰਜੀਤ ਸਿੰਘ ਈਸਾਪੁਰ): ਡੇਰਾਬੱਸੀ ਨਗਰ ਕੌਂਸਲ ਦੇ ਪਿੰਡ ਮੀਰਪੁਰ ਵਿਖੇ ਬੀਤੀ ਰਾਤ ਇਕ ਮਕਾਨ ਦੀ ਕੱਚੀ ਛੱਤ ਡਿੱਗਣ ਕਾਰਨ 10 ਸਾਲਾ ਬੱਚੇ ਦੀ ਮੌਤ ਹੋ ਗਈ। ਹਾਦਸਾ ਬੀਤੀ ਰਾਤ ਕਰੀਬ 11 ਵਜੇ ਵਾਪਰਿਆ, ਜਦੋਂ ਪਤੀ ਪਤਨੀ ਆਪਣੇ ਤਿੰਨ ਬੱਚਿਆਂ ਨਾਲ ਸੁੱਤੇ ਪਏ ਸਨ।

 Roof collapsesRoof collapses

 ਖੜਕਾ ਸੁਣ ਗੁਆਂਢੀ ਇੱਕਠੇ ਹੋ ਗਏ। ਗੁਆਢੀਆਂ ਨੇ ਮਲਬੇ ਵਿੱਚੋਂ ਬੜੀ ਮੁਸ਼ਕਲ ਨਾਲ ਜ਼ਖ਼ਮੀ ਪਰਿਵਾਰ ਨੂੰ ਬਾਹਰ ਕੱਢਿਆ ਤੇ ਡੇਰਾ ਬੱਸੀ ਸਿਵਲ ਹਸਪਤਾਲ ਪਹੁੰਚਾਇਆ, ਜਿੱਥੋਂ ਉਨ੍ਹਾਂ ਦੀ ਹਾਲਤ ਨੂੰ ਵੇਖਦਿਆਂ ਚੰਡੀਗੜ੍ਹ ਦੇ ਸੈਕਟਰ 32 ਵਿਖੇ ਰੈਫਰ ਕਰ ਦਿੱਤਾ ਗਿਆ।

 Roof collapsesRoof collapses

ਜਿੱਥੇ ਦੇਰ ਰਾਤ ਇੱਕ 10 ਸਾਲਾ ਬੱਚੇ ਦੀ ਜ਼ੇਰੇ ਇਲਾਜ ਮੌਤ ਹੋ ਗਈ। ਮ੍ਰਿਤਕ ਦੀ ਸ਼ਨਾਖਤ ਹਰਜੀਤ ਸਿੰਘ (10)  ਪੁੱਤਰ ਰਾਮ ਕੁਮਾਰ ਦੇ ਤੌਰ ਤੇ ਹੋਈ ਹੈ । ਜੋ ਡੇਰਾਬਸੀ ਵਿਖੇ ਚੌਥੀ ਜਮਾਤ ਵਿੱਚ ਪੜ੍ਹਦਾ ਸੀ।

SonSon

ਦੋ ਬੱਚਿਆਂ ਨੂੰ ਮਾਮੂਲੀ ਚੋਟਾਂ ਆਈਆਂ ਸਨ ਜਿਨ੍ਹਾਂ ਨੂੰ ਇਲਾਜ ਉਪਰੰਤ ਛੁੱਟੀ ਦੇ ਦਿੱਤੀ ਗਈ  ਪਰ ਮਕਾਨ ਮਾਲਿਕ ਰਾਮ ਕੁਮਾਰ ਆਪਣੀ ਪਤਨੀ ਸਮੇਤ ਹਸਪਤਾਲ ਵਿਖੇ ਉਪਚਾਰ ਅਧੀਨ ਦਾਖਲ ਹਨ।

 Roof collapsesRoof collapses


ਹਲਕਾ ਵਿਧਾਇਕ ਐਨ ਕੇ ਸ਼ਰਮਾ ਨੇ ਮੌਕੇ ਦਾ ਦੌਰਾ ਕਰਕੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਗ਼ਰੀਬ ਪਰਿਵਾਰਾਂ ਦੇ ਕੱਚੀਆਂ ਛੱਤਾਂ ਦੇ ਪੈਸੇ ਮਨਜ਼ੂਰ ਹੋਣ ਦੇ ਬਾਵਜੂਦ ਵੀ ਅਧਿਕਾਰੀਆਂ ਵੱਲੋਂ ਗਰੀਬ ਪਰਿਵਾਰਾਂ ਦੇ ਖਾਤਿਆਂ ਵਿੱਚ ਪੈਸੇ ਨਹੀਂ ਪਾਏ ਜਾ ਰਹੇ । ਜਿਸ ਕਾਰਨ  ਗਰੀਬ ਪਰਿਵਾਰ ਨਾਲ ਅਜਿਹਾ ਹਾਦਸਾ ਵਾਪਰਿਆ ।

 Roof collapsesRoof collapses

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM
Advertisement