
ਸੁਖਬੀਰ ਬਾਦਲ ਇੱਥੋਂ ਤਾਂ ਬਰੀ ਹੋ ਸਕਦਾ ਪਰ ਲੋਕਾਂ ਤੇ ਰੱਬ ਦੀ ਕਚਿਹਰੀ 'ਚੋਂ ਨਹੀਂ ਬੱਚ ਸਕਦਾ।
ਚੰਡੀਗੜ੍ਹ: ਸੰਗਰੂਰ ਤੋਂ ਆਪ ਦੇ ਸੰਸਦ ਅਤੇ 'ਆਪ' ਪੰਜਾਬ ਪ੍ਰਧਾਨ ਤੇ ਮੈਂਬਰ ਭਗਵੰਤ ਮਾਨ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ। ਇਹ ਪ੍ਰੈਸ ਕਾਨਫਰੰਸ ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਆਈ.ਪੀ.ਐਸ. ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਬਣੀ ਵਿਸ਼ੇਸ਼ ਜਾਂਚ ਟੀਮ ਦੀ ਪੜਤਾਲ ਰਿਪੋਰਟ ਨੂੰ ਰੱਦ ਕਰਨ ਦੇ ਮਾਮਲੇ ਵਿਚ ਕੀਤੀ।
bhagwant mann
ਉਨ੍ਹਾਂ ਨੇ ਇਸ ਮਾਮਲੇ ਵਿਚ ਪੰਜਾਬ ਦੀ ਕੈਪਟਨ ਸਰਕਾਰ ਨੂੰ ਦੋਸ਼ੀ ਠਹਿਰਾਇਆ। ਉਨ੍ਹਾਂ ਨੇ ਕਿਹਾ ਕਿ ਕੈਪਟਨ ਤੇ ਬਾਦਲਾਂ ਵਿਚਕਾਰ ਗੰਢ-ਤੁਪ ਦਾ ਇਹ ਨਤੀਜਾ ਹੈ। ਭਗਵੰਤ ਮਾਨ ਕਿਹਾ ਕਿ ਇਸ ਮਾਮਲੇ ਵਿਚ ਪੰਜਾਬ ਸਰਕਾਰ ਵਲੋਂ ਜੋ ਵਕੀਲ ਲਗਾਏ ਗਏ ਸਨ, ਉਨ੍ਹਾਂ ਨੇ ਜਾਣਬੁੱਝ ਕੇ ਇਸ ਮਾਮਲੇ ਨੂੰ ਕਮਜ਼ੋਰ ਕੀਤਾ ਤੇ ਜਿਸ ਦੇ ਨਤੀਜੇ ਵਜੋਂ ਹਾਈਕੋਰਟ ਨੇ ਇਹ ਫ਼ੈਸਲਾ ਦਿੱਤਾ।
bhagwant mann
ਕੈਪਟਨ ਸਰਕਾਰ ਜਾਂਦੇ ਜਾਂਦੇ ਬਾਦਲਾਂ ਖ਼ਿਲਾਫ਼ ਚਲਦੇ ਕੇਸ ਵਾਪਸ ਲੈ ਰਹੀ ਹੈ। ਇਹ ਫ਼ੈਸਲਾ ਬਾਦਲ ਅਤੇ ਕੈਪਟਨ ਆਪਸ ਰਲੇ ਹੋਣ ਦਾ ਸਬੂਤ ਹੈ। ਉਨ੍ਹਾਂ ਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਸਹੀ ਜਾਂ ਕੈਪਟਨ ਸਰਕਾਰ? ਸੁਖਬੀਰ ਬਾਦਲ ਇੱਥੋਂ ਤਾਂ ਬਰੀ ਹੋ ਸਕਦਾ ਪਰ ਲੋਕਾਂ ਤੇ ਰੱਬ ਦੀ ਕਚਿਹਰੀ 'ਚੋਂ ਨਹੀਂ ਬੱਚ ਸਕਦਾ। ਉਨ੍ਹਾਂ ਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਨੇ ਇਸ ਮਾਮਲੇ ਵਿਚ ਬਿਹਤਰੀਨ ਜਾਂਚ ਕੀਤੀ ਸੀ ਪਰ ਮਿਲੀਭੁਗਤ ਦੇ ਚੱਲਦਿਆਂ ਕੇਸ ਨੂੰ ਕਮਜ਼ੋਰ ਕਰ ਦਿੱਤਾ ਗਿਆ। ਹਾਈਕੋਰਟ ਦੇ ਰਾਹੀਂ ਇਹ ਕੇਸ ਨੂੰ ਰੱਦ ਕਰਵਾ ਦਿੱਤਾ। ਬਾਦਲਾਂ ਨੂੰ ਕਿਸੇ ਕਮਿਸ਼ਨ ਤੇ SIT ਦੀ ਰਿਪੋਰਟ ਮਨਜ਼ੂਰ ਨਹੀਂ ਹੈ।