ਖ਼ਬਰਾਂ |

ਤਾਜ਼ਾ |

ਇੰਡੀਗੋ ਬਣੀ ਦੁਨੀਆਂ ਦੀ ਛੇਵੀਂ ਸੱਭ ਤੋਂ ਵੱਡੀ ਏਅਰਲਾਈਨ ਕੰਪਨੀ
Published : Apr 11, 2022, 8:13 am IST
Updated : Apr 11, 2022, 8:13 am IST
SHARE ARTICLE
image
image

ਇੰਡੀਗੋ ਬਣੀ ਦੁਨੀਆਂ ਦੀ ਛੇਵੀਂ ਸੱਭ ਤੋਂ ਵੱਡੀ ਏਅਰਲਾਈਨ ਕੰਪਨੀ

 

ਨਵੀਂ ਦਿੱਲੀ, 10 ਅਪ੍ਰੈਲ : ਦੇਸ਼ ਦੀ ਪ੍ਰਮੁੱਖ ਏਅਰਲਾਈਨ ਕੰਪਨੀ ਇੰਡੀਗੋ ਯਾਤਰੀਆਂ ਨੂੰ  ਉਨ੍ਹਾਂ ਦੇ ਟਿਕਾਣਿਆਂ ਤਕ ਪਹੁੰਚਾਉਣ ਵਾਲੀ ਦੁਨੀਆਂ ਦੀ ਛੇਵੀਂ ਸੱਭ ਤੋਂ ਵੱਡੀ ਏਅਰਲਾਈਨ ਕੰਪਨੀ ਬਣ ਗਈ ਹੈ | ਇਹ ਜਾਣਕਾਰੀ ਮਾਰਚ 2022 ਲਈ ਓਏਜੀ ਫ਼੍ਰੀਕੁਐਂਸੀ ਅਤੇ ਸਮਰਥਾ ਅੰਕੜਿਆਂ ਦੀ ਰਿਪੋਰਟ ਵਿਚ ਦਿਤੀ ਗਈ ਹੈ | ਰਿਪੋਰਟ ਦੇ ਅਨੁਸਾਰ 28 ਮਾਰਚ 2022 ਤਕ ਪ੍ਰਾਪਤ ਅੰਕੜਿਆਂ ਅਨੁਸਾਰ, ਇੰਡੀਗੋ ਨੇ 20.2 ਲੱਖ ਤੋਂ ਵੱਧ ਯਾਤਰੀਆਂ ਨੂੰ  ਅਪਣੀ ਮੰਜ਼ਿਲ ਤਕ ਪਹੁੰਚਾਇਆ ਸੀ, ਜੋ ਕਿ ਏਸ਼ੀਆ ਵਿਚ ਕਿਸੇ ਵੀ ਏਅਰਲਾਈਨ ਲਈ ਸੱਭ ਤੋਂ ਵੱਧ ਹੈ |
 ਓਏਜੀ ਨੇ ਇੰਡੀਗੋ ਨੂੰ  ਦੁਨੀਆਂ ਦੀ ਸੱਭ ਤੋਂ ਤੇਜ਼ੀ ਨਾਲ ਵਧ ਰਹੀ ਏਅਰਲਾਈਨ ਵਜੋਂ ਸੂਚੀਬੱਧ ਕੀਤਾ ਹੈ | ਜਿਸ ਵਿਚ ਮੁਸਾਫਰਾਂ ਨੂੰ  ਮੰਜ਼ਿਲ ਤਕ ਲਿਜਾਣ ਵਿਚ 41.3 ਫ਼ੀ ਸਦੀ ਦਾ ਵਾਧਾ ਹੋਇਆ ਹੈ | ਇਸ ਸਾਲ 28 ਮਾਰਚ ਤਕ ਉਪਲਬਧ ਅੰਕੜਿਆਂ ਦੇ ਆਧਾਰ 'ਤੇ, ਕੰਪਨੀ ਨੇ 20.1 ਲੱਖ ਯਾਤਰੀਆਂ ਨੂੰ  ਮੰਜ਼ਿਲ ਤਕ ਪਹੁੰਚਾਇਆ ਹੈ | ਇੰਡੀਗੋ ਯਾਤਰੀਆਂ ਲਈ ਉਪਲਬਧ ਸੀਟਾਂ ਦੇ ਮਾਮਲੇ ਵਿਚ ਦੁਨੀਆਂ ਦੀਆਂ ਦਸ ਸੱਭ ਤੋਂ ਵੱਡੀਆਂ ਏਅਰਲਾਈਨਜ਼ ਵਿਚੋਂ ਇਕ ਹੈ |
 ਇੰਡੀਗੋ ਦੇ ਹੋਲ ਟਾਈਮ ਡਾਇਰੈਕਟਰ ਅਤੇ ਸੀਈਓ ਰੋਨੋਜੋਏ ਦੱਤਾ ਨੇ ਕਿਹਾ, Tਇੰਡੀਗੋ ਦਾ ਦੁਨੀਆਂ ਦੀਆਂ ਸੱਭ ਤੋਂ ਵੱਡੀਆਂ ਏਅਰਲਾਈਨਜ਼ ਵਿਚੋਂ ਇਕ ਹੋਣਾ ਬਹੁਤ ਖ਼ੁਸ਼ੀ ਦੀ ਗੱਲ ਹੈ | ਇਹ ਭਾਰਤ ਲਈ ਮਾਣ ਵਾਲੀ ਗੱਲ ਹੈ ਅਤੇ ਇਸ ਖੇਤਰ ਵਿਚ ਮਹਾਂਮਾਰੀ ਤੋਂ ਬਾਅਦ ਦੇਸ਼ ਦਾ ਮਜ਼ਬੂਤ ਹੋ ਕੇ ਉਭਰਨਾ ਇਕ ਚੰਗਾ ਸੰਕੇਤ ਹੈ | ਅਸੀਂ ਦੁਨੀਆਂ ਭਰ ਵਿੱਚ ਕੋਰੋਨਾ ਪਾਬੰਦੀਆਂ ਨੂੰ  ਘੱਟ ਕਰਨ ਦੇ ਨਾਲ ਨਵੇਂ ਰੂਟਾਂ 'ਤੇ ਸੇਵਾ ਪ੍ਰਦਾਨ ਕਰਨ ਅਤੇ ਉਡਾਣਾਂ ਦੀ ਗਿਣਤੀ ਵਧਾਉਣ ਲਈ ਵਚਨਬੱਧ ਹਾਂ |''
 ਜ਼ਿਕਰਯੋਗ ਹੈ ਕਿ ਇੰਡੀਗੋ ਨੇ ਅਪ੍ਰੈਲ ਵਿਚ ਦੇਸ਼ ਦੇ ਵੱਖ-ਵੱਖ ਹਵਾਈ ਅੱਡਿਆਂ ਤੋਂ 150 ਤੋਂ ਵੱਧ ਅੰਤਰਰਾਸ਼ਟਰੀ ਉਡਾਣਾਂ ਦੇ ਅਨੁਸੂਚਿਤ ਸੰਚਾਲਨ ਨੂੰ  ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ | ਕੰਪਨੀ ਨੇ ਅਪਣੇ ਘਰੇਲੂ ਨੈੱਟਵਰਕ 'ਚ ਕਈ ਨਵੇਂ ਰੂਟਾਂ 'ਤੇ ਸੇਵਾ ਸ਼ੁਰੂ ਕੀਤੀ ਹੈ | (ਏਜੰਸੀ)

SHARE ARTICLE

ਏਜੰਸੀ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement