ਹੁਣ ਕੁੰਵਰ ਵਿਜੈ ਪ੍ਰਤਾਪ ਦੇ ਬਿਆਨ ਨੂੰ ਲੈ ਕੇ ਵਿਰੋਧੀ ਆਗੂ 'ਆਪ' ਸਰਕਾਰ ਦੁਆਲੇ ਹੋਏ
Published : Apr 11, 2022, 8:03 am IST
Updated : Apr 11, 2022, 8:03 am IST
SHARE ARTICLE
image
image

ਹੁਣ ਕੁੰਵਰ ਵਿਜੈ ਪ੍ਰਤਾਪ ਦੇ ਬਿਆਨ ਨੂੰ ਲੈ ਕੇ ਵਿਰੋਧੀ ਆਗੂ 'ਆਪ' ਸਰਕਾਰ ਦੁਆਲੇ ਹੋਏ


ਕਿਹਾ, ਸਰਕਾਰ ਸਥਿਤੀ ਸਪੱਸ਼ਟ ਕਰੇ, ਕੁੰਵਰ ਵਿਜੈ ਨੇ ਬਹਿਬਲ ਜਾਂਚ ਨਾਲ ਸਬੰਧਤ ਰਹੇ 2 ਪੁਲਿਸ ਅਫ਼ਸਰਾਂ ਦੀ ਅਹਿਮ ਥਾਵਾਂ 'ਤੇ ਤੈਨਾਤੀ ਨੂੰ  ਲੈ ਕੇ ਕੀਤਾ ਹੈ ਇਤਰਾਜ਼


ਚੰਡੀਗੜ੍ਹ, 10 ਅਪ੍ਰੈਲ (ਭੁੱਲਰ) : ਹੁਣ ਪਾਰਟੀ ਅੰਦਰੋਂ ਵੀ 'ਆਪ' ਸਰਕਾਰ ਦੇ ਫ਼ੈਸਲਿਆਂ ਨੂੰ  ਲੈ ਕੇ ਆਵਾਜ਼ਾਂ ਉਠਣੀਆਂ ਸ਼ੁਰੂ ਹੋ ਗਈਆਂ ਹਨ | ਅੰਮਿ੍ਤਸਰ ਹਲਕੇ ਦੇ ਵਿਧਾਇਕ ਅਤੇ ਸਾਬਕਾ ਆਈ.ਜੀ.ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਦੋ ਸੀਨੀਅਰ ਆਈ.ਪੀ.ਐਸ. ਅਫ਼ਸਰਾਂ ਦੀ ਅਹਿਮ ਥਾਵਾਂ ਉਪਰ ਤੈਨਾਤੀ 'ਤੇ ਸਵਾਲ ਉਠਾਉਂਦੇ ਹੋਏ ਇਸ ਬਾਰੇ ਅਪਣਾ ਇਤਰਾਜ਼ ਪ੍ਰਗਟ ਕੀਤਾ ਹੈ |
ਕੁੰਵਰ ਵਿਜੈ ਪ੍ਰਤਾਪ ਦੇ ਇਸ ਬਿਆਨ ਬਾਅਦ ਵਿਰੋਧੀ ਪਾਰਟੀਆਂ ਨੂੰ  ਵੀ ਮੱੁਦਾ ਮਿਲ ਗਿਆ ਅਤੇ ਉਹ ਇਹ ਮਾਮਲਾ ਚੁੱਕ ਕੇ 'ਆਪ' ਸਰਕਾਰ ਦੁਆਲੇ ਹੋ ਗਏ ਹਨ | ਕੁੰਵਰ ਵਿਜੈ ਪ੍ਰਤਾਪ ਨੇ ਫੇਸਬੁੱਕ ਪੋਸਟ ਰਾਹੀਂ 1998 ਬੈਚ ਦੇ ਸੀਨੀਅਰ ਅਧਿਕਾਰੀ ਪ੍ਰਬੋਧ ਕੁਮਾਰ ਨੂੰ  ਡੀ.ਜੀ.ਪੀ. ਇੰਟੈਲੀਜੈਂਸ ਅਤੇ 1997 ਬੈਚ ਦੇ ਅਰੁਨਪਾਲ ਸਿੰਘ ਨੂੰ  ਅੰਮਿ੍ਤਸਰ ਦਾ ਕਮਿਸ਼ਨਰ ਲਾਏ ਜਾਣ 'ਤੇ ਇਤਰਾਜ਼ ਪ੍ਰਗਟ ਕਰਦਿਆਂ ਸਰਕਾਰ ਤੋਂ ਇਨ੍ਹਾਂ ਤੈਨਾਤੀਆਂ ਉਪਰ ਮੁੜ ਵਿਚਾਰ ਦੀ ਮੰਗ ਕੀਤੀ ਹੈ ਤਾਂ ਜੋ ਅੱਗੇ ਕੋਈ ਸਵਾਲ ਨਾ ਉਠਣ |
ਜ਼ਿਕਰਯੋਗ ਹੈ ਕਿ ਪ੍ਰਬੋਧ ਕੁਮਾਰ ਬਹਿਬਲ ਗੋਲੀ ਕਾਂਡ ਦੀ ਜਾਂਚ ਵਾਲੀ ਉਸ ਐਸ.ਆਈ.ਟੀ. ਦੇ ਮੁਖੀ ਸਨ ਜਿਸ ਵਿਚ ਉਸ ਵੇਲੇ ਕੁੰਵਰ ਵਿਜੈ ਵੀ ਸਨ ਪਰ ਪ੍ਰਬੋਧ ਕੁਮਾਰ ਵਿਚਾਲੇ ਹੀ ਕੰਮ ਛੱਡ ਕੇ ਚਲੇ ਗਏ ਸਨ |

ਇਸੇ ਤਰ੍ਹਾਂ ਅਰੁਨਪਾਲ ਵੀ ਐਸ.ਆਈ.ਟੀ. ਦਾ ਹਿੱਸਾ ਸਨ | ਕੁੰਵਰ ਵਿਜੈ ਪ੍ਰਤਾਪ ਇਨ੍ਹਾਂ ਅਧਿਕਾਰੀਆਂ ਦੀ ਜਾਂਚ ਸਮੇਂ ਭੂਮਿਕਾ ਨੂੰ  ਆਧਾਰ ਬਣਾ ਕੇ ਇਤਰਾਜ਼ ਪ੍ਰਗਟਾ ਰਹੇ ਹਨ |

 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement