ਪੁਲਿਸ ਨੂੰ ਇਨਪੁੱਟ ਮਿਲੇ ਸੀ ਕਿ ਤਿੰਨੇ ਮੁਲਜ਼ਮ ਸਰਹੱਦ ਪਾਰੋਂ ਹਥਿਆਰ ਲੈ ਕੇ ਆਏ ਸਨ
Amritsar News : ਪਾਕਿਸਤਾਨ 'ਚ ਬੈਠੇ ਖ਼ਤਰਨਾਕ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੇ ਸਾਥੀ ਮਨਦੀਪ ਸਿੰਘ ਅਰਸ਼, ਗਗਨਦੀਪ ਸਿੰਘ ਅਤੇ ਪਿਆਰ ਨੂੰ ਥਾਣਾ ਰਮਦਾਸ ਦੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਜਿਨ੍ਹਾਂ ਕੋਲੋਂ 9 ਐੱਮ.ਐੱਮ. ਦੀ ਇਕ ਪਿਸਤੌਲ ਅਤੇ 5 ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ।
ਥਾਣਾ ਰਮਦਾਸ ਦੇ ਇੰਚਾਰਜ ਐੱਸ.ਆਈ. ਮਨਜੀਤ ਸਿੰਘ ਨੇ ਇਨਪੁਟ ਦਿੱਤਾ ਸੀ ਕਿ ਵਿਦੇਸ਼ ਵਿਚ ਬੈਠਾ ਹਰਪ੍ਰੀਤ ਸਿੰਘ ਹੈਪੀ ਅਤੇ ਪਾਕਿਸਤਾਨ ਵਿਚ ਬੈਠਾ ਹਰਵਿੰਦਰ ਸਿੰਘ ਰਿੰਦਾ ਡਰੋਨਾਂ ਰਾਹੀਂ ਪੰਜਾਬ ਵਿਚ ਹੈਰੋਇਨ ਅਤੇ ਅਸਲਾ ਭੇਜ ਰਹੇ ਸਨ ਅਤੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਆਪਣੇ ਸਾਥੀਆਂ ਨੂੰ ਤਿਆਰ ਕਰ ਰਹੇ ਸਨ।
ਪੁਲਿਸ ਨੂੰ ਇਹ ਵੀ ਇਨਪੁੱਟ ਮਿਲੇ ਸੀ ਕਿ ਤਿੰਨੇ ਮੁਲਜ਼ਮ ਸਰਹੱਦ ਪਾਰੋਂ ਹਥਿਆਰ ਲੈ ਕੇ ਆਏ ਸਨ, ਜਿਸ ’ਤੇ ਤਿੰਨਾਂ ਨੂੰ ਨਾਕਾਬੰਦੀ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਹਥਿਆਰ ਬਰਾਮਦ ਕੀਤੇ ਗਏ ਹਨ।
ਫਿਲਹਾਲ ਪੁਲਸ ਨੇ ਉਕਤ ਮੁਲਜ਼ਮਾਂ ਨੂੰ ਮਾਮਲਾ ਦਰਜ ਕਰਨ ਲਈ ਮਾਣਯੋਗ ਅਦਾਲਤ ਦੀਆਂ ਹਦਾਇਤਾਂ ’ਤੇ ਪੁੱਛਗਿੱਛ ਲਈ ਪੁਲਸ ਰਿਮਾਂਡ ’ਤੇ ਲਿਆ ਹੈ। ਪੁਲਸ ਤਿੰਨਾਂ ਮੁਲਜ਼ਮਾਂ ਤੋਂ ਬਾਰੀਕੀ ਨਾਲ ਪੁੱਛਗਿੱਛ ਕਰ ਰਹੀ ਹੈ ਅਤੇ ਬਹੁਤ ਜਲਦੀ ਇਨ੍ਹਾਂ ਵੱਲੋਂ ਬਣਾਈਆਂ ਯੋਜਨਾਵਾਂ ਦਾ ਵੀ ਖੁਲਾਸਾ ਹੋ ਜਾਵੇਗਾ।