Lok Sabha Election 2024: ਬਸਪਾ ਨੇ ਸੰਗਰੂਰ ਤੋਂ ਰਿਟਾਇਰਡ ਡਿਪਟੀ ਡਾਇਰੈਕਟਰ ਡਾ. ਮੱਖਣ ਸਿੰਘ ਨੂੰ ਐਲਾਨਿਆ ਉਮੀਦਵਾਰ
Published : Apr 11, 2024, 3:30 pm IST
Updated : Apr 11, 2024, 3:30 pm IST
SHARE ARTICLE
Dr. Makhan Singh
Dr. Makhan Singh

ਦਲਿਤ ਉੱਪ ਮੁੱਖ ਮੰਤਰੀ ਨਾ ਲਗਾਉਣ ਦਾ ਬਦਲਾ ਬਸਪਾ ਦਾ ਦਲਿਤ ਚੇਹਰਾ ਲਵੇਗਾ : ਜਸਵੀਰ ਸਿੰਘ ਗੜ੍ਹੀ

Sangrur News : ਬਹੁਜਨ ਸਮਾਜ ਪਾਰਟੀ (ਬਸਪਾ) ਪੰਜਾਬ ਨੇ ਸਿਹਤ ਵਿਭਾਗ ਦੇ ਡਿਪਟੀ ਡਾਇਰੈਕਟਰ ਦੇ ਅਹੁਦੇ ਤੋਂ ਸੇਵਾਮੁਕਤ ਡਾ: ਮੱਖਣ ਸਿੰਘ ਨੂੰ ਸੰਗਰੂਰ ਤੋਂ ਆਪਣਾ ਉਮੀਦਵਾਰ ਐਲਾਨਿਆ ਹੈ। ਬਸਪਾ ਦੀ ਕੌਮੀ ਪ੍ਰਧਾਨ ਕੁਮਾਰੀ ਮਾਇਆਵਤੀ ਦੇ ਹੁਕਮਾਂ ਅਨੁਸਾਰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਇੰਚਾਰਜ ਰਣਧੀਰ ਸਿੰਘ ਬੈਣੀਵਾਲ ਨੇ ਡਾ: ਮੱਖਣ ਸਿੰਘ ਨੂੰ ਸੰਗਰੂਰ ਸੰਸਦੀ ਹਲਕੇ ਤੋਂ ਉਮੀਦਵਾਰ ਐਲਾਨ ਦਿੱਤਾ |

 

ਬਸਪਾ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਜਾਣਕਾਰੀ ਦਿੰਦਿਆਂ ਕਿਹਾ ਡਾ ਮੱਖਣ ਸਿੰਘ ਬਾਮਸੇਫ਼ ਦੇ ਵਰਕਰ ਦੇ ਤੌਰ ਤੇ ਪਾਰਟੀ ਸਫਾਂ ਨਾਲ ਜੁੜੇ ਰਹੇ ਅਤੇ ਬਸਪਾ ਦੇ ਮੌਜੂਦਾ ਜਨਰਲ ਸਕੱਤਰ ਪੰਜਾਬ ਹਨ। ਡਾ. ਮੱਖਣ ਸਿੰਘ ਸਿਹਤ ਵਿਭਾਗ ਵਿਚੋਂ ਬਤੌਰ ਡਿਪਟੀ ਡਾਇਰੈਕਟਰ ਸੇਵਾ ਮੁਕਤ ਹੋਏ ਹਨ। ਗੜ੍ਹੀ ਨੇ ਕਿਹਾ ਆਪ ਆਦਮੀ ਪਾਰਟੀ ਵਲੋਂ ਪੰਜਾਬ ਵਿੱਚ ਦਲਿਤ ਉੱਪ ਮੁੱਖ ਮੰਤਰੀ ਨਾ ਲਗਾਉਣ ਦਾ ਬਦਲਾ ਬਸਪਾ ਦਾ ਦਲਿਤ ਚੇਹਰਾ ਉਮੀਦਵਾਰ ਲਵੇਗਾ। ਸੰਗਰੂਰ ਲੋਕ ਸਭਾ ਵਿਚ ਬਹੁਗਿਣਤੀ ਕਿਰਤੀ, ਗਰੀਬ, ਦਲਿਤ ਤੇ ਮਜ਼ਲੂਮ ਵਰਗਾ ਦੀ ਵੱਡੀ ਆਬਾਦੀ ਹੈ ਜੋਕਿ ਸਰਮਾਏਦਾਰੀ ਤੇ ਜਾਤੀਵਾਦ ਤਹਿਤ ਜੁਲਮ ਅੱਤਿਆਚਾਰਾਂ ਦੀ ਸ਼ਿਕਾਰ ਹੈ।


ਇਸ ਵਰਗ ਦੀ ਲੜਾਈ ਬਹੁਜਨ ਸਮਾਜ ਪਾਰਟੀ ਮਜਬੂਤੀ ਨਾਲ ਲੋਕ ਸਭਾ ਉਮੀਦਵਾਰ ਡਾ ਮੱਖਣ ਸਿੰਘ ਰਾਹੀਂ ਸੰਗਰੂਰ ਲੋਕ ਸਭਾ ਚ ਲੜੇਗੀ। ਇਸ ਮੌਕੇ ਸੂਬਾ ਜਨਰਲ ਸਕੱਤਰ ਚਮਕੌਰ ਸਿੰਘ ਵੀਰ ਨੇ ਕਿਹਾ ਕਿ ਦਲਿਤ ਵਰਗ ਦੇ ਚੇਹਰੇ ਡਾ ਮੱਖਣ ਸਿੰਘ ਨੂੰ ਉਮੀਦਵਾਰ ਦੇਣਾ ਬਸਪਾ ਹਾਈਕਮਾਂਡ ਦਾ ਦੂਰਅੰਦੇਸ਼ੀ ਫੈਂਸਲਾ ਹੈ, ਸਾਰੇ ਵਰਕਰ ਇੱਕਜੁੱਟਤਾ ਨਾਲ ਕੰਮ ਕਰਨਗੇ। ਇਸ ਮੌਕੇ ਪੰਜਾਬ ਇੰਚਾਰਜ ਬਸਪਾ ਵਿਧਾਇਕ ਡਾ ਨਛੱਤਰ ਪਾਲ, ਪੰਜਾਬ ਇੰਚਾਰਜ ਅਜੀਤ ਸਿੰਘ ਭੈਣੀ, ਸੂਬਾ ਜਨਰਲ ਸਕੱਤਰ ਚਮਕੌਰ ਸਿੰਘ ਵੀਰ, ਸੂਬਾ ਸਕੱਤਰ ਦਰਸ਼ਨ ਸਿੰਘ ਝਲੂਰ, ਮਾਸਟਰ ਅਮਰਜੀਤ ਝਲੂਰ, ਸ਼੍ਰੀ ਗੁਰਲਾਲ ਸੈਲਾ, ਆਦਿ ਹਾਜ਼ਿਰ ਸਨ।

Location: India, Punjab, Sangrur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement