Raja Warring: ਅਕਾਲੀ ਦਲ ਦੇ ਅੰਤ ਦੀ ਸ਼ੁਰੂਆਤ ਹੋ ਚੁੱਕੀ ਹੈ: ਰਾਜਾ ਵੜਿੰਗ
Published : Apr 11, 2024, 6:02 pm IST
Updated : Apr 11, 2024, 6:02 pm IST
SHARE ARTICLE
Raja Warring
Raja Warring

ਭਾਜਪਾ ਦੀ ਮੁਹਿੰਮ ਉਹਨਾਂ ਦੀ 'ਇੰਡੀਆ ਸ਼ਾਈਨਿੰਗ' ਮੁਹਿੰਮ ਵਾਂਗ ਇੱਕ ਵਾਰ ਫਿਰ ਤੋਂ ਫ਼ੇਲ੍ਹ ਸਾਬਿਤ ਹੋਵੇਗੀ: ਕਾਂਗਰਸ ਪ੍ਰਧਾਨ

Raja Warring:  ਚੰਡੀਗੜ੍ਹ - ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਗਾਮੀ ਲੋਕ ਸਭਾ ਚੋਣਾਂ ਦੌਰਾਨ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ  ਦੀਆਂ ਸੰਭਵਾਨਾਵਾਂ ਬਾਰੇ ਟਿੱਪਣੀ ਕੀਤੀ। 

ਰਾਜਾ ਵੜਿੰਗ ਨੇ ਕਿਹਾ ਕਿ ਹਾਲ ਦੇ ਘਟਨਾਕ੍ਰਮ ਅਤੇ ਰਾਜਨੀਤਿਕ ਹਲਾਤਾਂ ਦੌਰਾਨ ਅਕਾਲੀ ਦਲ ਆਪਣੀ ਸਾਖ ਨੂੰ ਬਚਾਉਣ ਲਈ ਬਹੁਤ ਵੱਡੀ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ। ਉਹ ਚਾਹੇ ਜਿਹੜਾ ਮਰਜ਼ੀ ਕਾਰਡ ਖੇਡ ਲੈਣ ਉਨ੍ਹਾਂ ਦੀ ਹਾਰ ਤੈਅ ਹੈ। ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਦੇ ਹਾਲ ਹੀ ਦੇ ਨਤੀਜਿਆਂ ਨੇ ਅਕਾਲੀ ਦਲ ਦੀ ਸਥਿਤੀ ਨੂੰ ਸਾਫ਼ ਸਪੱਸ਼ਟ ਕਰ ਦਿੱਤਾ ਸੀ। ਉਨ੍ਹਾਂ ਦੇ ਕਾਰਜਕਾਲ ‘ਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਸਿਆਸਤ ‘ਚ ਉਨ੍ਹਾਂ ਦੀ ਖੁੰਝ ਚੁੱਕੀ ਜ਼ਮੀਨ ਨੂੰ ਕਦੇ ਵਾਪਸ ਨਹੀੰ ਆਉਣ ਦੇਣਗੀਆਂ।

ਅੱਗੇ ਵਿਸਤਾਰ ਦਿੰਦੇ ਹੋਏ, ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ - “ਅਕਾਲੀ ਦਲ ਦੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਰਕੇ ਵਿਵਾਦਪੂਰਨ ਫੈਸਲੇ ਕਰਨਾ ਉਹਨਾਂ ਦੇ ਅਸਲ ਰਾਜਨੀਤਿਕ ਏਜੰਡੇ ਨੂੰ ਪ੍ਰਗਟ ਕਰਦਾ ਹੈ। ਵੱਡੇ ਬਾਦਲ, ਸੁਖਬੀਰ ਅਤੇ ਮਜੀਠੀਆ ਸਮੇਤ ਪਾਰਟੀ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਲਗਾਤਾਰ ਚੋਣ ਵਿੱਚ ਹਾਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਲੋਕਾਂ ਦਾ ਉਨ੍ਹਾਂ ‘ਚ ਵਿਸ਼ਵਾਸ ਦੇ ਟੁੱਟਣ ਦਾ ਸੰਕੇਤ ਹੈ। ਸਾਡਾ ਪੱਕਾ ਵਿਸ਼ਵਾਸ ਹੈ ਕਿ ਇਹ ਅਕਾਲੀ ਦਲ ਦੇ ਅੰਤ ਦੀ ਸ਼ੁਰੂਆਤ ਹੈ।

ਕਾਂਗਰਸ ਦੀ ਚੋਣ ਲੜੀ ਬਾਰੇ ਸਵਾਲਾਂ ਦੇ ਜਵਾਬ ਵਿੱਚ, ਉਹਨਾਂ ਨੇ ਪੁਸ਼ਟੀ ਕੀਤੀ - “ਅਸੀਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਆਪਣੀ ਰਣਨੀਤੀ ਦਾ ਖੁਲਾਸਾ ਕਰਨ ਲਈ ਤਿਆਰ ਹਾਂ। ਯਕੀਨਨ, ਸਾਡੇ ਉਮੀਦਵਾਰਾਂ ਦੀ ਚੋਣ ਬੜੀ ਸਾਵਧਾਨੀ ਨਾਲ ਕੀਤੀ ਗਈ ਹੈ ਅਤੇ ਉਨ੍ਹਾਂ ਦੇ ਨਾਮ ਜਲਦੀ ਹੀ ਜਨਤਕ ਕੀਤੇ ਜਾਣਗੇ। ਅਸੀਂ ਇਹ ਯਕੀਨੀ ਬਣਾਇਆ ਹੈ ਕਿ ਹਰੇਕ ਉਮੀਦਵਾਰ ਨੂੰ ਉਨ੍ਹਾਂ ਦੇ ਹਲਕੇ ਦੀ ਜਨਤਾ ਵੱਲੋਂ ਪਿਆਰ ਦਿੱਤਾ ਜਾਵੇਗਾ ਅਤੇ ਹਰ ਦੂਜੇ ਸਿਆਸੀ ਪਾਰਟੀ ਦੇ ਉਮੀਦਵਾਰਾਂ ਦੇ ਝੂਠੇ ਵਾਅਦਿਆਂ ਦੀ ਬਜਾਏ ਉਨ੍ਹਾਂ ਨੂੰ ਅਸਲ ਕੰਮ ਵਿੱਚ ਲਗਾਇਆ ਜਾਵੇਗਾ।

ਭਾਜਪਾ ਦੇ ਚਾਲ-ਚੱਲਣ 'ਤੇ ਟਿੱਪਣੀ ਕਰਦੇ ਹੋਏ, ਰਾਜਾ ਵੜਿੰਗ ਨੇ ਕਿਹਾ ਕਿ - ਇਹ ਵੋਟਰਾਂ ਨੂੰ ਵੱਧ ਤੋਂ ਵੱਧ ਸਪੱਸ਼ਟ ਹੋ ਗਿਆ ਹੈ ਕਿ ਭਾਜਪਾ ਨੇ ਸੱਤਾ ਦੀ ਦੁਰਵਰਤੋਂ ਕਰਕੇ ਈਡੀ, ਸੀਬੀਆਈ ਅਤੇ ਇਨਕਮ ਟੈਕਸ ਵਿਭਾਗ ਵਰਗੀਆਂ ਏਜੰਸੀਆਂ ਦਾ ਆਪਣੇ ਫਾਇਦੇ ਲਈ ਇਸਤੇਮਾਲ ਕੀਤਾ ਹੈ। ਵੋਟਰਾਂ ਨੇ ਭਾਜਪਾ ਦੇ ਸ਼ਾਸਨ ਦੇ ਅਸਲ ਰੂਪ ਨੂੰ ਪਛਾਣਨਾ ਸ਼ੁਰੂ ਕਰ ਦਿੱਤਾ ਹੈ ਅਤੇ ਉਨ੍ਹਾਂ ਦੀਆਂ ਉੱਚੀਆਂ ਚੋਣਾਵੀਂ ਗਤੀਵਿਧੀਆਂ, ਪੁਰਾਣੀਆਂ ਸਾਲਾਂ ਦੀ 'ਇੰਡੀਆ ਸ਼ਾਈਨਿੰਗ' ਮੁਹਿੰਮ ਦੇ ਵਾਂਗ ਢਹਿ ਢੇਰੀ ਹੋਣ ਵਾਲੀਆਂ ਹਨ।

ਅੰਤ ਵਿੱਚ, ਕਾਂਗਰਸ ਪ੍ਰਧਾਨ ਨੇ ਪੁਸ਼ਟੀ ਕੀਤੀ - “ਜਿਵੇਂ ਜਿਵੇਂ ਅਸੀਂ ਅੱਗੇ ਵੱਧਦੇ ਹਾਂ, ਅਸੀਂ ਪੰਜਾਬ ਦੇ ਲੋਕਾਂ ਪ੍ਰਤੀ ਆਪਣੀ ਵਚਨਬੱਧਤਾ ਅਤੇ ਪਾਰਦਰਸ਼ੀ ਅਤੇ ਜਵਾਬਦੇਹ ਸ਼ਾਸਨ ਦੇ ਸਿਧਾਂਤਾਂ ਪ੍ਰਤੀ ਦ੍ਰਿੜ ਰਹਿੰਦੇ ਅਤੇ ਰਹਾਂਗੇ।

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement