
Punjab toll plazas News : ਹਾਈਵੇਅ ਮੰਤਰਾਲੇ ਨੇ ਮੁੱਖ ਸਕੱਤਰ ਨੂੰ ਲਿਖੀ ਚਿੱਠੀ
Centre suffers losses due to closure of toll plazas in Punjab Latest News in Punjabi : ਸੜਕ ਆਵਾਜਾਈ ਅਤੇ ਹਾਈਵੇਅ ਮੰਤਰਾਲੇ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਇਕ ਪੱਤਰ ਲਿਖਿਆ ਹੈ। ਇਸ ਪੱਤਰ ਵਿਚ ਪੰਜਾਬ ਵਿਚ ਟੋਲ ਬੰਦ ਹੋਣ ਨਾਲ ਕੇਂਦਰ ਸਰਕਾਰ ਨੂੰ ਹੋਏ ਨੁਕਸਾਨ ਦਾ ਜ਼ਿਕਰ ਕੀਤਾ ਗਿਆ ਹੈ। ਉਨ੍ਹਾਂ ਲਿਖਿਆ ਕਿ ਪੰਜਾਬ ਵਿਚ ਟੋਲ ਬੰਦ ਹੋਣ ਨਾਲ ਹੁਣ ਤਕ 1638.85 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ।
ਅਕਤੂਬਰ 2020 ਤੋਂ ਦਸੰਬਰ 2021 ਤਕ 1348.77 ਕਰੋੜ ਰੁਪਏ, 2022 ਤੋਂ 2023 ਤਕ 41.83 ਕਰੋੜ ਰੁਪਏ ਜਨਵਰੀ 2024 ਤੋਂ ਜੁਲਾਈ 2024 ਤਕ 179.10 ਕਰੋੜ ਰੁਪਏ ਜਦਕਿ ਅਕਤੂਬਰ 2024 ਤੋਂ ਨਵੰਬਰ 2024 ਤਕ 69.15 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। 17 ਅਕਤੂਬਰ ਤੋਂ 13 ਨਵੰਬਰ 2024 ਤਕ ਕਾਫ਼ੀ ਟੋਲ ਪਲਾਜ਼ਾ ਬੰਦ ਰਹੇ ਹਨ। ਸਾਰੇ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਨੂੰ ਇਸ ਚੀਜ਼ ਦੀ ਹਦਾਇਤ ਜਾਰੀ ਕੀਤੀ ਜਾਵੇ ਕਿ ਕੋਈ ਵੀ ਟੋਲ ਪਲਾਜ਼ਾ ਬੰਦ ਨਾ ਹੋਵੇ। ਜਿਸ ਨਾਲ ਕੇਂਦਰ ਤੇ ਸੂਬਾ ਸਰਕਾਰ ਨੂੰ ਨੁਕਸਾਨ ਹੋਵੇ।
ਟੋਲ ਕੰਪਨੀ ਨੂੰ ਹੋਏ ਨੁਕਸਾਨ ਦੀ ਭਰਪਾਈ NHAI ਨੂੰ ਕਰਨੀ ਪਈ ਜੋ ਸੂਬਾ ਸਰਕਾਰ ਤੋਂ ਕੀਤੀ ਜਾ ਸਕਦੀ ਹੈ। ਇਸ ਨਾਲ ਕੇਂਦਰ ’ਤੇ ਬੋਝ ਵਧਿਆ ਹੈ। ਇਸ ਦੇ ਜਵਾਬ ਵਿਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਟੋਲ ਬੰਦ ਹੋਣ ਕਾਰਨ ਹੋਏ ਨੁਕਸਾਨ ਦੀ ਭਰਪਾਈ ਬਿਲਕੁਲ ਨਹੀਂ ਕਰੇਗਾ ਕਿਉਂਕਿ ਇਹ ਧਰਨੇ ਕੇਂਦਰ ਸਰਕਾਰ ਵਿਰੁਧ ਲੱਗੇ ਸਨ।