
ਪਟਿਆਲਾ ਪੁਲਿਸ ਵਲੋਂ ਸਸਪੈਂਡਿਡ ਮੁਲਾਜ਼ਮਾਂ ਦੇ ਤਬਾਦਲੇ ਦੀ ਕੀਤੀ ਮੰਗ
Colonel Bath's wife writes letter to DGP Punjab : ਕਰਨਲ ਬਾਠ ਕੁੱਟਮਾਰ ਮਾਮਲੇ ਵਿਚ ਇਕ ਹੋਰ ਖਬਰ ਸਾਹਮਣੇ ਆ ਰਹੀ ਹੈ। ਕਰਨਲ ਬਾਠ ਦੀ ਪਤਨੀ ਜਸਵਿੰਦਰ ਕੌਰ ਬਾਠ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਚਿੱਠੀ ਲਿਖ ਕੇ ਮੁਅੱਤਲ ਪੁਲਿਸ ਮੁਲਾਜ਼ਮਾਂ ਦੀ ਬਦਲੀ ਪਟਿਆਲਾ ਰੇਂਜ ਤੋਂ ਬਾਹਰ ਕਰਨ ਦੀ ਮੰਗ ਕੀਤੀ ਹੈ।
ਉਨ੍ਹਾਂ ਅਨੁਸਾਰ ਇਹ ਪੁਲਿਸ ਮੁਲਾਜ਼ਮ ਜਾਂਚ ਨੂੰ ਪ੍ਰਭਾਵਤ ਕਰ ਸਕਦੇ ਹਨ। ਇਸ ਲਈ ਇਨ੍ਹਾਂ ਦੀ ਜ਼ਿਲ੍ਹਾ ਹੀ ਨਹੀਂ ਸਗੋਂ ਰੇਂਜ ਤੋਂ ਬਾਹਰ ਬਦਲੀ ਕੀਤੀ ਜਾਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਮੁਅੱਤਲ ਮੁਲਾਜ਼ਮਾਂ ਦੀ ਬਦਲੀ ਕਰ ਦਿੱਤੀ ਗਈ ਹੈ ਪਰ ਉਹ ਅਜੇ ਵੀ ਪਟਿਆਲਾ ਰੇਂਜ ਦੇ ਅੰਦਰ ਹੀ ਤੈਨਾਤ ਹੋਣਗੇ।
ਇਨ੍ਹਾਂ ਵਿਚੋਂ ਹੈਰੀ ਬੋਪਰ ਆਏ ਮਲੇਰਕੋਟਲਾ, ਰੋਣੀ ਸਿੰਘ ਬਰਨਾਲਾ, ਹਰਜਿੰਦਰ ਸਿੰਘ ਅਤੇ ਸ਼ਮਿੰਦਰ ਸਿੰਘ ਨੂੰ ਪਟਿਆਲਾ ਰੇਂਜ ਦੇ ਵਿੱਚ ਹੀ ਟਰਾਂਸਫਰ ਕੀਤੀ ਗਈ ਹੈ ਇਸ ਨੂੰ ਲੈ ਕੇ ਪਰਿਵਾਰਕ ਮੈਂਬਰ ਨਾ ਖੁਸ਼ ਹਨ। ਜਿਸ ਦੇ ਚੱਲਦਿਆਂ ਉਨ੍ਹਾਂ ਅੱਜ ਡੀਜੀਪੀ ਨੂੰ ਚਿੱਠੀ ਲਿਖ ਕੇ ਨਾਰਾਜ਼ਗੀ ਜ਼ਾਹਰ ਕੀਤੀ ਹੈ।