
Ludhiana News : ਰੇਹੜੀ ਹਟਾਉਣ ਨੂੰ ਲੈ ਕੇ ਪੂਰੇ ਪਰਵਾਰ ਦੀ ਕੀਤੀ ਕੁੱਟਮਾਰ, ਚੱਲੀਆਂ ਗੋਲੀਆਂ
In Ludhiana, a young man was forced to eat gol gappe outside his house Latest News in Punjabi : ਲੁਧਿਆਣਾ ਦੇ ਕੁੰਦਨਪੁਰੀ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਨੌਜਵਾਨ ਨੂੰ ਅਪਣੇ ਘਰ ਦੇ ਬਾਹਰ ਗੋਲ ਗੱਪੇ ਖਾਣੇ ਮਹਿੰਗੇ ਪਏ ਗਏ ਤੇ ਰੇਹੜੀ ਹਟਾਉਣ ਨੂੰ ਲੈ ਕੇ ਪੂਰੇ ਪਰਵਾਰ ਦੀ ਕੁੱਟਮਾਰ ਕੀਤੀ ਗਈ। ਉਸ ’ਤੇ ਅਤੇ ਉਸ ਦੇ ਪਰਵਾਰਕ ਮੈਂਬਰਾਂ ’ਤੇ ਤੇਜ਼ਧਾਰ ਹਥਿਆਰਾਂ ਤੇ ਗੋਲੀਆਂ ਨਾਲ ਹਮਲਾ ਕੀਤਾ ਗਿਆ।
ਲੁਧਿਆਣਾ ਦੇ ਕੁੰਦਨਪੁਰੀ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਬੀਤੇ ਦਿਨ ਇਕ ਨੌਜਵਾਨ ਅਪਣੇ ਘਰ ਦੇ ਬਾਹਰ ਗੋਲਗੱਪੇ ਖਾ ਰਿਹਾ ਸੀ। ਉਸ ਤੋਂ ਬਾਅਦ ਕੁੱਝ ਲੋਕਾਂ ਨੇ ਉਸ ਨੂੰ ਰੇਹੜੀ ਹਟਾਉਣ ਨੂੰ ਕਿਹਾ ਤਾਂ ਉਸ ਨੇ ਕਿਹਾ ਮੈਂ ਤਾਂ ਗੋਲਗੱਪੇ ਖਾਣ ਆਇਆ ਹਾਂ ਤੇ ਇਹ ਮੇਰੀ ਰੇਹੜੀ ਨਹੀਂ। ਇਸ ਤੂੰ-ਤੂੰ, ਮੈਂ-ਮੈਂ ਨੇ ਇਕ ਝਗੜੇ ਦੇ ਰੂਪ ਧਾਰਨ ਕਰ ਲਿਆ ਤੇ ਜਿਸ ਕਾਰਨ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ ਕੀਤਾ ਗਿਆ ਤੇ ਇਸ ਹਮਲੇ ’ਚ ਗੋਲੀਆਂ ਵੀ ਚੱਲੀਆਂ।
ਪਰਵਾਰ ਦਾ ਕਹਿਣਾ ਹੈ ਕਿ ਨੌਜਵਾਨਾਂ ਨੇ ਉਸ ’ਤੇ ਹਮਲਾ ਕਰ ਦਿਤਾ ਅਤੇ ਉਸ ਦੇ ਪਰਵਾਰਕ ਮੈਂਬਰਾਂ ’ਤੇ ਵੀ ਹਮਲਾ ਕੀਤਾ ਗਿਆ। ਜਾਣਕਾਰੀ ਅਨੁਸਾਰ ਪੁੱਤ ਅਤੇ ਮਾਂ ਦੀ ਤੇਜ਼ਧਾਰ ਹਥਿਆਰਾਂ ਨਾਲ ਕੁੱਟਮਾਰ ਕੀਤੀ ਗਈ। ਜਿਸ ਦੀ ਸੀਸੀਟੀਵੀ ਵੀਡੀਉ ਵੀ ਨਿਕਲ ਕੇ ਸਾਹਮਣੇ ਆਈ ਹੈ। ਪਰਵਾਰ ਨੇ ਕਿਹਾ ਕਿ ਫ਼ਾਇਰਿੰਗ ਵੀ ਕੀਤੀ ਹੈ।
ਹਾਲਾਂਕਿ ਪੁਲਿਸ ਨੇ ਫਾਇਰਿੰਗ ਤੇ ਸੀਸੀਟੀਵੀ ਵੀਡੀਉ ਦੇ ਸਾਹਮਣੇ ਆਉਣ ਨੂੰ ਸਿਰੇ ਤੋਂ ਨਕਾਰਿਆ। ਪੁਲਿਸ ਨੇ ਦਸਿਆ ਕਿ ਕਿਹਾ ਕਿ ਅਸੀਂ ਜਾਂਚ ਕਰ ਰਹੇ ਹਾਂ ਤੇ ਜੋ ਬਣਦੀ ਕਾਰਵਾਈ ਹੈ। ਉਹ ਛੇਤੀ ਤੋਂ ਛੇਤੀ ਕੀਤੀ ਜਾਵੇਗੀ।