Muktsar News : ਭੇਸ ਬਦਲ ਕੇ ਚੋਰੀਆਂ ਕਰਨ ਵਾਲੇ ਚੋਰ ਨੂੰ ਲੋਕਾਂ ਨੇ ਕੀਤਾ ਕਾਬੂ 

By : BALJINDERK

Published : Apr 11, 2025, 5:47 pm IST
Updated : Apr 11, 2025, 5:47 pm IST
SHARE ARTICLE
file Photo
file Photo

Muktsar News : ਨੌਜਵਾਨ ਔਰਤ ਦੇ ਕੱਪੜੇ ਪਾ ਕੇ ਕਰਦਾ ਸੀ ਚੋਰੀਆਂ 

Muktsar News in Punjabi : ਅੱਜ ਸ਼੍ਰੀ ਮੁਕਤਸਰ ਸਾਹਿਬ ਦੇ ਥਾਂਦੇ ਵਾਲਾ ਰੋਡ ’ਤੇ ਉਸ ਸਮੇਂ ਹੜਕੰਪ ਮੱਚ ਗਈ ਜਦੋਂ ਇੱਕ ਚੋਰ ਨੂੰ ਔਰਤ ਦੇ ਕੱਪੜਿਆਂ ’ਚ ਚੋਰੀ ਕਰਦਾ ਲੋਕਾਂ ਨੇ ਕਾਬੂ ਕਰ ਲਿਆ। ਇਸ ਦੀ ਘਟਨਾ ਸਾਰੀ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ।  ਉੱਥੇ ਹੀ ਲੋਕਾਂ ਦਾ ਕਹਿਣਾ ਸੀ ਇਸ ਨੌਜਵਾਨ ਨੇ ਤਕਰੀਬਨ ਇਹ 50-60 ਚੋਰੀਆਂ ਕੀਤੀ ਹਨ। ਜੋ ਕਿ ਭੇਸ ਬਦਲ- ਬਦਲ ਕੇ ਚੋਰੀਆਂ ਕਰਦਾ ਹੈ। ਕਦੇ ਔਰਤ ਵਾਲੇ ਕੱਪੜੇ ਅਤੇ ਕਦੇ ਅਪਾਹਜ ਬਣ ਕੇ ਚੋਰੀਆਂ ਕਰਦਾ ਹੈ। 

ਉੱਥੇ ਹੀ ਇਹਨਾਂ ਦਾ ਕਹਿਣਾ ਸੀ ਕਿ ਥਾਂਦੇਵਾਲਾ ਰੋਡ ’ਤੇ ਇਹਨਾਂ ਨੇ ਲੋਕਾਂ ਦਾ ਜੀਣਾ ਦੁੱਭਰ ਕਰ ਰੱਖਿਆ ਸੀ ਤਾਂ ਅੱਜ ਇਹਨਾਂ ਨੂੰ ਅਸੀਂ ਮੌਕੇ ’ਤੇ ਕਾਬੂ ਕੀਤਾ ਹੈ। ਜਿਸ ਵਿੱਚ ਤਕਰੀਬਨ ਪੰਦਰਾਂ ਵੀਹ ਪਰਸ ਅਤੇ ਤੇਜ਼ਧਾਰ ਹਥਿਆਰ ਮਿਲੇ ਹਨ। ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਹੋ ਜਿਹੇ ਨੌਜਵਾਨਾਂ ਤੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾਵੇ ਅਤੇ ਸਖ਼ਤੀ ਨਾਲ ਪੁੱਛਗਿਛ ਕੀਤੀ ਜਾਵੇ।

ਇਸ ਸਬੰਧੀ ਜਸਕਰਨਦੀਪ ਸਿੰਘ ਐਸ ਐਚ ਓ ਨੇ ਦੱਸਿਆ ਕਿ ਇਹ ਚੋਰ ਚੋਰੀਆਂ ਕਰ ਕੇ ਕਿਸੇ ਨੂੰ ਵੇਚਦਾ ਸੀ,  ਪੁਲਿਸ ਵੱਲੋਂ ਚੋਰ ਨੂੰ ਫੜ ਕੇ ਮਾਮਲਾ ਦਰਜ ਕਰ ਲਿਆ ਹੈ। 

(For more news apart from People caught thief who was stealing in disguise News in Punjabi, stay tuned to Rozana Spokesman)

Location: India, Punjab, Muktsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM

Nihang Singh Lawyer Big Disclosures | Amritpal Singh Mehron | Kamal Kaur Bhabhi Murder Case News

15 Jun 2025 8:46 PM

Kamal Kaur Bhabhi Murder Case Update : Amritpal Singh Mehron fled abroad | Punjab Police Disclosures

15 Jun 2025 8:44 PM
Advertisement