
Amritsar News : 5 ਮਹੀਨੇ ਰੂਸ ਫੌਜ ਨੌਕਰੀ ਕਰਨ ਤੇ 2 ਮਹੀਨੇ ਜੇਲ ’ਚ ਕੱਟਣ ਤੋਂ ਬਾਅਦ ਪੰਜਾਬ ਪਹੁੰਚਿਆ ਸਰਬਜੀਤ ਸਿੰਘ
Amritsar News in Punjabi : ਵਿਦੇਸ਼ਾਂ ਵਿਚ ਨੌਕਰੀ ਕਰਨ ਦੀ ਇੱਛਾ ਪੰਜਾਬੀਆਂ ਲਈ ਮੌਤ ਦੀ ਸਜ਼ਾ ਬਣਦੀ ਜਾ ਰਹੀ ਹੈ। ਅਜਨਾਲਾ ਦੇ ਪਿੰਡ ਜਗਦੇਵ ਖੁਰਦ ਦੇ ਨੌਜਵਾਨ ਜਿਸ ਕੋਲ ਸੈਲਾਨੀ ਵੀਜ਼ਾ ਸੀ, ਨੂੰ ਜ਼ਬਰਦਸਤੀ ਰੂਸੀ ਫੌਜ ਵਿਚ ਭਰਤੀ ਕਰ ਕੇ ਮੌਤ ਦੇ ਮੂੰਹ ਵਿਚ ਸੁੱਟ ਦਿੱਤਾ ਗਿਆ। ਇਹ ਚੰਗੀ ਕਿਸਮਤ ਸੀ ਕਿ ਇਹ ਨੌਜਵਾਨ ਪੰਜ ਮਹੀਨੇ ਰੂਸੀ ਫੌਜ ਵਿਚ ਨੌਕਰੀ ਕਰਨ ਅਤੇ ਦੋ ਮਹੀਨੇ ਜੇਲ੍ਹ ਵਿਚ ਬਿਤਾਉਣ ਤੋਂ ਬਾਅਦ ਸੁਰੱਖਿਅਤ ਘਰ ਪਹੁੰਚ ਗਿਆ।
ਪੀੜਤ ਸਰਬਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਹੀ ਪਿੰਡ ਦੇ ਇਕ ਨੌਜਵਾਨ ਦੇ ਕਹਿਣ ਤੇ ਸੈਲਾਨੀ ਵੀਜ਼ੇ ਤੇ ਰੂਸ ਗਿਆ ਸੀ ਪਰ ਜਦੋਂ ਉਹ 'ਤੇ ਰੂਸ ਪਹੁੰਚੇ ਤਾਂ ਉਨ੍ਹਾਂ ਨੂੰ ਸਿੱਧੇ ਫੌਜ ਦੇ ਬੇਸ ਕੈਂਪ ਵਿਚ ਭੇਜ ਦਿੱਤਾ ਗਿਆ ਜਿੱਥੇ ਉਨ੍ਹਾਂ ਨੂੰ 20 ਤੋਂ 21 ਦਿਨਾਂ ਲਈ ਸਿਖਲਾਈ ਦਿੱਤੀ ਗਈ ਤੇ ਫਿਰ ਯੂਕਰੇਨ ਵਿਚ ਫਰੰਟ ਲਾਈਨਾਂ ਵਿਚ ਭੇਜਿਆ ਗਿਆ। ਸਰਬਜੀਤ ਸਿੰਘ ਨੇ ਦੱਸਿਆ ਕਿ ਜਿਸ ਵਿਅਕਤੀ ਨੇ ਉਸ ਨੂੰ ਵੀਜ਼ਾ ਦਿਵਾਇਆ ਸੀ, ਉਸ ਨੇ ਉਸ ਨੂੰ ਕਿਹਾ ਸੀ ਕਿ ਉੱਥੇ ਜਾ ਕੇ ਸਿਰਫ ਕੋਰੀਅਰ ਦਾ ਕੰਮ ਕਰਨਾ ਪਵੇਗਾ, ਜਿਸ ਲਈ ਉਸ ਨੂੰ 80 ਤੋਂ 85 ਹਜ਼ਾਰ ਰੁਪਏ ਮਹੀਨਾਵਾਰ ਤਨਖਾਹ ਮਿਲੇਗੀ ਪਰ ਜਦੋਂ ਉਹ ਉੱਥੇ ਪਹੁੰਚਿਆ ਤਾਂ ਉਸ ਨੂੰ ਸਿੱਧਾ ਫੌਜ ਵਿਚ ਭਰਤੀ ਕਰ ਲਿਆ ਗਿਆ। ਉਸ ਨੇ ਕਿਹਾ ਕਿ ਉਸ ਨੂੰ 30-35 ਘੰਟਿਆਂ ਬਾਅਦ ਹੀ ਖਾਣ ਲਈ ਥੋੜ੍ਹਾ ਜਿਹੇ ਚੌਲ ਦਿੱਤੇ ਜਾਂਦੇ ਤੇ ਪਾਣੀ ਵੀ ਕਦੇ-ਕਦਾਈਂ ਹੀ ਦਿੱਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਉਹ ਪੰਜ ਮਹੀਨੇ ਯੂਕਰੇਨ ਵਿਰੁੱਧ ਲੜੇ ਜਿਸ ਵਿਚ ਬਹੁਤ ਸਾਰੇ ਪੰਜਾਬੀ ਅਤੇ ਹੋਰ ਨੌਜਵਾਨ ਜ਼ਖ਼ਮੀ ਹੋਏ ਅਤੇ ਕਈ ਤਾਂ ਦਮ ਤੋੜ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਗੁਰੂ ਰਾਮਦਾਸ ਪਾਤਸ਼ਾਹ ਦੀ ਕਿਰਪਾ ਹੈ ਕਿ ਉਹ ਜ਼ਿੰਦਾ ਅਤੇ ਤੰਦਰੁਸਤ ਹੋ ਕੇ ਘਰ ਪਰਤ ਆਏ ਹਨ। ਉਨ੍ਹਾਂ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸ ਗਏ ਸਨ, ਤਾਂ ਉਨ੍ਹਾਂ ਨੇ ਇਹ ਮੁੱਦਾ ਚੁੱਕਿਆ ਸੀ ਕਿ ਉਨ੍ਹਾਂ ਦੇ ਮੁਲਕ ਦੇ ਨੌਜਵਾਨਾਂ ਨੂੰ ਦੇਸ਼ ਵਾਪਸ ਭੇਜਿਆ ਜਾਣਾ ਚਾਹੀਦਾ ਹੈ ਜਿੱਥੇ ਰੂਸੀ ਸਰਕਾਰ ਨੇ ਉਨ੍ਹਾਂ ਨੂੰ ਵਾਪਸ ਭੇਜਿਆ ਸੀ।
ਇੰਝ ਉਮੜੇ ਮਾਂ ਦੇ ਜਜ਼ਬਾਤ ਇਸ ਸਬੰਧੀ ਸਰਬਜੀਤ ਸਿੰਘ ਦੀ ਮਾਂ ਨੇ ਕਿਹਾ ਕਿ ਉਨ੍ਹਾਂ ਦੇ ਘਰ ਦੇ ਹਾਲਾਤ ਦਿਨ-ਦਿਨ ਵਿਗੜਦੇ ਜਾ ਰਹੇ ਹਨ ਅਤੇ ਉਨ੍ਹਾਂ ਦੀ ਸਿਹਤ ਵੀ ਵਿਗੜਦੀ ਜਾ ਰਹੀ ਹੈ | ਜਦੋਂ ਉਸ ਦੇ ਪੋਤੇ-ਪੋਤੀਆਂ ਨੇ ਉਸ ਨੂੰ ਪੁੱਛਿਆ ਕਿ ਉਨ੍ਹਾਂ ਦੇ ਪਿਤਾ ਕਦੋਂ ਵਾਪਸ ਆਉਣਗੇ ਤਾਂ ਉਸ ਦੇ ਕੋਲ ਕੋਈ ਜਵਾਬ ਨਹੀਂ ਸੀ। ਹੁਣ ਉਹ ਰੱਬ ਦੀ ਸ਼ੁਕਰਗੁਜ਼ਾਰਹੈ ਕਿ ਉਸ ਦਾ ਪੁੱਤਰ ਸਲਾਮਤੀ ਨਾਲ ਘਰ ਵਾਪਸ ਆ ਗਿਆ ਹੈ। ਉਨ੍ਹਾਂ ਨੇ ਭਰੇ ਮਨ ਨਾਲ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਜਿਹੇ ਠੱਗੇ ? ਟਰੈਵਲ ਏਜੰਟਾਂ / ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਤਾਂ ਜੋ ਲੋਕਾਂ ਦੇ ਪੁੱਤਰਾਂ ਨੂੰ ਵਿਦੇਸ਼ਾਂ ਵਿਚ ਮਰਨ ਲਈ ਛੱਡ ਦਿੰਦੇ ਹਨ। ਇਸ ਸਬੰਧੀ ਪਿੰਡ ਵਾਸੀਆਂ ਨੇ ਇਹ ਵੀ ਮੰਗ ਕੀਤੀ ਕਿ ਅਜਿਹੇ ਟਰੈਵਲ ਏਜੰਟਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਤਾਂ ਜੋ ਭਵਿੱਖ ਵਿਚ ਕੋਈ ਵੀ ਠੱਗ ਏਜੰਟ ਅਜਿਹਾ ਕਾਰਾ ਨਾ ਕਰ ਸਕੇ।
(For more news apart from Punjabi youth forced into Russian army returns home News in Punjabi, stay tuned to Rozana Spokesman)