ਪੰਜਾਬ ਸਰਕਾਰ ਵਲੋਂ 21 ਸਨਅਤਾਂ ਨਾਲ 1336 ਕਰੋੜ ਰੁਪਏ ਦੇ ਸਮਝੌਤੇ 
Published : May 11, 2018, 10:10 am IST
Updated : May 11, 2018, 10:10 am IST
SHARE ARTICLE
1336 crores agreement with 21 industries in Punjab
1336 crores agreement with 21 industries in Punjab

ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਪਹਿਲੇ ਲੁਧਿਆਣਾ ਦੌਰੇ ਦੌਰਾਨ ਹੋਏ ਸਮਝੌਤੇ

ਲੁਧਿਆਣਾ : ਪੰਜਾਬ ਸਰਕਾਰ ਦੇ ਸਨਅਤਾਂ ਅਤੇ ਵਣਜ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਕੈਬਨਿਟ ਮੰਤਰੀ ਬਣਨ ਉਪਰੰਤ ਅੱਜ ਪਹਿਲੀ ਵਾਰ ਸਨਅਤੀ ਸ਼ਹਿਰ ਲੁਧਿਆਣਾ ਪੁਜੇ ਜਿਥੇ ਉਨ੍ਹਾਂ ਵੱਖ-ਵੱਖ ਸਨਅਤੀ ਇਕਾਈਆਂ, ਐਸੋਸੀਏਸ਼ਨਾਂ ਅਤੇ ਹੋਰ ਸੰਸਥਾਵਾਂ ਨਾਲ ਮੀਟਿੰਗਾਂ ਕੀਤੀਆਂ ਅਤੇ ਉਨ੍ਹਾਂ ਨੂੰ ਪੰਜਾਬ ਸਰਕਾਰ ਵਲੋਂ ਲਿਆਂਦੀ ਗਈ ਨਵੀਂ ਸਨਅਤੀ ਨੀਤੀ ਬਾਰੇ ਚਾਨਣਾ ਪਾਇਆ। ਇਸ ਮੌਕੇ 21 ਵੱਖ-ਵੱਖ ਸਨਅਤੀ ਇਕਾਈਆਂ ਵਲੋਂ ਪੰਜਾਬ ਸਰਕਾਰ ਨਾਲ 1336.87 ਕਰੋੜ ਰੁਪਏ ਦੇ ਨਿਵੇਸ਼ ਸੰਬੰਧੀ ਸਮਝੌਤੇ ਸਹੀਬੱਧ ਕੀਤੇ ਗਏ। ਪੰਜਾਬ ਸਰਕਾਰ ਨਾਲ ਸਮਝੌਤਾ ਕਰਨ ਵਾਲੀਆਂ ਇਕਾਈਆਂ ਵਿਚ  ਮੈਸਰਜ਼ ਹੈਪੀ ਫ਼ੋਰਗਿੰਗਜ਼ ਪ੍ਰਾਈਵੇਟ ਲਿਮਿਟਡ (400 ਕਰੋੜ ਰੁਪਏ), ਮੈਸਰਜ਼ ਲੁਧਿਆਣਾ ਬੀਵੇਰੇਜਿਜ਼ ਪ੍ਰਾਈਵੇਟ ਲਿਮਿਟਡ (220 ਕਰੋੜ), ਮੈਸਰਜ਼ ਪੈਕਟ ਇੰਡਸਟਰੀਜ਼ (170 ਕਰੋੜ), ਮੈਸਰਜ਼ ਈਸਟਮੈਨ ਇੰਟਰਨੈਸ਼ਨਲ (90 ਕਰੋੜ), ਮੈਸਰਜ਼ ਬੋਨ ਗਰੁੱਪ ਆਫ਼ ਇੰਡਸਟਰੀਜ਼ (50 ਕਰੋੜ), ਮੈਸਰਜ਼ ਕੇ. ਜੀ. ਐਕਸਪੋਰਟਸ (25 ਕਰੋੜ), ਮੈਸਰਜ਼ ਮਿਲੀਅਨ ਐਕਸਪੋਰਟਸ (200 ਕਰੋੜ) ਮੈਸਰਜ਼ ਸ਼ਾਰੂ ਸਟੀਲਜ਼ (10 ਕਰੋੜ),

1336 crores agreement with 21 industries in Punjab1336 crores agreement with 21 industries in Punjab

ਮੈਸਰਜ਼ ਰਮਾਇਆ ਬਾਲਾਜੀ ਅਲਾਇਜ਼ ਪ੍ਰਾਈਵੇਟ ਲਿਮਿਟਡ (6 ਕਰੋੜ), ਮੈਸਰਜ਼ ਕੇ. ਐੱਨ. ਐੱਲ. ਡਰਾਈਵ ਲਾਈਨ ਪ੍ਰਾਈਵੇਟ ਲਿਮਿਟਡ  (10 ਕਰੋੜ), ਮੈਸਰਜ਼ ਤ੍ਰਿਸ਼ਲਾ ਅਲਾਇਜ਼ ਪ੍ਰਾਈਵੇਟ ਲਿਮਿਟਡ (5.92 ਕਰੋੜ), ਮੈਸਰਜ਼ ਜਗਰਾਉਂ ਕੌਨਕਾਸਟ ਪ੍ਰਾਈਵੇਟ ਲਿਮਿਟਡ (2.5 ਕਰੋੜ), ਮੈਸਰਜ਼ ਸਕਾਈਵੇਅ ਫ਼ੋਰਜ਼ (4 ਕਰੋੜ), ਮੈਸਰਜ਼ ਪਨਾਮਾ ਅਲਾਇਜ਼ (5 ਕਰੋੜ), ਸੇਠ ਇੰਟਰਨੈਸ਼ਨਲ ਕਾਰਪੋਰੇਸ਼ਨ (22 ਕਰੋੜ), ਮੈਸਰਜ਼ ਬਾਵਾ ਨਿੱਟ ਫ਼ੈਬ ਪ੍ਰਾਈਵੇਟ ਲਿਮਿਟਡ (50 ਕਰੋੜ), ਮੈਸਰਜ਼ ਨਿਊ ਸਵੈਨ ਗਰੁੱਪ ਆਫ਼ ਇੰਡਸਟਰੀਜ਼ (30 ਕਰੋੜ), ਮੈਸਰਜ਼ ਕੇ. ਐੱਚ. ਕੇ. ਅਲਾਇਜ਼ ਪ੍ਰਾਈਵੇਟ ਲਿਮਿਟਡ (2.5 ਕਰੋੜ), ਮੈਸਰਜ਼ ਰੈਂਨੀ ਸਟਰਿੱਪ ਪ੍ਰਾਈਵੇਟ ਲਿਮਿਟਡ (25 ਕਰੋੜ), ਮੈਸਰਜ਼ ਸਰਦਾਰ ਐਸੋਸੀਏਟਸ (1.45 ਕਰੋੜ) ਅਤੇ ਮੈਸਰਜ਼ ਐੱਸ. ਆਰ. ਵੀ. ਸਟੀਲਜ਼ (7.5 ਕਰੋੜ) ਸ਼ਾਮਲ ਹਨ। ਇਸ ਮੌਕੇ ਸ੍ਰੀ ਅਰੋੜਾ ਨੇ ਸਨਅਤਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਨਵੀਂ ਸਨਅਤੀ ਨੀਤੀ ਲਿਆਂਦੀ ਹੈ, ਉਸ ਵੇਲੇ ਤੋਂ ਸੂਬੇ ਵਿਚ 60 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਲਈ ਰਾਹ ਪੱਧਰਾ ਹੋਇਆ ਹੈ। 

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement