
ਲਾਸ਼ ਸੜਕ 'ਤੇ ਰੱਖ ਕੇ ਕੀਤਾ ਚੱਕਾ ਜਾਮ
ਫਿਰੋਜ਼ਪੁਰ/ਗੁਰੂਹਰਸਹਾਏ ਬੀਤੇ ਦਿਨੀਂ ਪਿੰਡ ਗਹਿਰੀ ਵਿਖੇ ਜ਼ਮੀਨੀ ਕਬਜਾ ਕਰਨ ਨੂੰ ਲੈ ਕੇ ਬੀ.ਏ.ਦੀ ਵਿਦਿਆਰਥਣ ਅਤੇ ਕਬੱਡੀ ਦੀ ਖਿਡਾਰਨ ਲਛਮੀ ਦੇਵੀ ਦੇ ਕਤਲ ਕਰਨ ਵਾਲੇ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਗੁਰੂਹਰਸਹਾਏ ਤੋਂ ਹਲਕਾ ਇੰਚਾਰਜ ਸ.ਵਰਦੇਵ ਸਿੰਘ ਮਾਨ ਦੀ ਅਗਵਾਈ ਵਿਚ ਥਾਣਾ ਗੁਰੂਹਰਸਹਾਏ ਦੇ ਪ੍ਰਸ਼ਾਸ਼ਨ ਵਲੋਂ ਵਰਤੀ ਢਿੱਲ ਵਿਰੁਧ ਮ੍ਰਿਤਕ ਲੜਕੀ ਦੀ ਦੇਹ ਨੂੰ ਰੱਖ ਕੇ ਵਿਸ਼ਾਲ ਰੋਸ ਧਰਨਾ ਦਿਤਾ ਗਿਆ।ਧਰਨਾਕਾਰੀਆਂ ਵਲੋਂ ਖੇਡ ਮੰਤਰੀ ਅਤੇ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਵਿਰੁਧ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਧਰਨੇ ਦੌਰਾਨ ਹਲਕਾ ਇੰਚਾਰਜ ਸ. ਵਰਦੇਵ ਸਿੰਘ ਮਾਨ ਨੇ ਪਿੰਡ ਗਹਿਰੀ ਅੰਦਰ ਵਾਪਰੇ ਕਤਲ ਕਾਂਡ ਸਬੰਧੀ ਬੋਲਦਿਆਂ ਕਿਹਾ ਕਿ ਪਰਵਾਰ ਵਲੋਂ ਘਟਨਾ ਤੋਂ ਕਰੀਬ 3 ਘੰਟੇ ਪਹਿਲਾਂ ਥਾਣਾਜਾਤ ਐਸ.ਐਚ.ਓ.ਨੂੰ ਫ਼ੋਨ ਕਰ ਕੇ ਸੂਚਨਾ ਦਿਤੀ ਗਈ ਕਿ ਉਨ੍ਹਾਂ ਉਪਰ ਹਮਲਾ ਹੋਣ ਵਾਲਾ ਹਾਂ,
Fatehgarh deep murder case
ਜੇਕਰ ਪੁਲਿਸ ਮੁਸ਼ਤੈਦੀ ਨਾਲ ਕੰਮ ਕਰਦੀ ਤਾਂ ਇਹ ਕਤਲ ਹੋਣ ਤੋਂ ਬਚਾਅ ਹੋ ਸਕਦਾ ਸੀ। ਉਨ੍ਹਾਂ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਉਪਰ ਕਈ ਸਵਾਲ ਸਾਧੇ ਅਤੇ ਸਬੰਧਤ ਡੀ.ਐਸ.ਪੀ. ਅਤੇ ਥਾਣਾ ਮੁਖੀ ਨੂੰ ਤੁਰਤ ਮੁਅੱਤਲ ਕਰ ਕੇ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਸਬੰਧੀ ਪ੍ਰਸ਼ਾਸਨ ਦੇ ਉਚ ਅਧਿਕਾਰੀਆਂ ਨੂੰ ਅਪੀਲ ਕੀਤੀ।ਉਨ੍ਹਾਂ ਕਿਹਾ ਕਿ ਜਦੋਂ ਤਕ ਸਾਡੀਆਂ ਇਹ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਦੋਂ ਤਕ ਧਰਨਾ ਜਾਰੀ ਰਹੇਗਾ। ਇਸ ਮੌਕੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਪੁੱਜੇ ਐਸ.ਪੀ.ਡੀ. ਅਜਮੇਰ ਸਿੰਘ ਬਾਠ ਨੇ ਧਰਨਾਕਾਰੀਆਂ ਨੂੰ ਧਰਨਾ ਸਮਾਪਤ ਕਰਨ ਦੀ ਬੇਨਤੀ ਕੀਤੀ ਅਤੇ ਉਨ੍ਹਾਂ ਕਿਹਾ ਕਿ ਇਸ ਮਾਮਲੇ ਨਾਲ ਸਬੰਧਤ ਤਿੰਨ ਮੁੱਖ ਹਮਲਾਵਰਾਂ ਗੁਰਪ੍ਰੀਤ ਸਿੰਘ ਗਹਿਰੀ, ਜੋਗਿੰਦਰ ਸਿੰਘ ਗਹਿਰੀ, ਸੁਖਪਾਲ ਸਿੰਘ ਕਰਕਾਂਦੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ।