
ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸ਼ਲਿੰਦਰ ਆਨੰਦ ਨੇ ਮੰਗ ਕੀਤੀ ਹੈ ਕਿ ਸਰਕਾਰ ਵਲੋਂ ਗਮਾਡਾ ਮੁਹਾਲੀ ਵਿਚਲੇ ਮਿਲਖ ਦਫ਼ਤਰ ਦਾ
ਐਸ.ਏ.ਐਸ. ਨਗਰ, 9 ਮਈ (ਸੁਖਦੀਪ ਸਿੰਘ ਸੋਈਂ) : ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸ਼ਲਿੰਦਰ ਆਨੰਦ ਨੇ ਮੰਗ ਕੀਤੀ ਹੈ ਕਿ ਸਰਕਾਰ ਵਲੋਂ ਗਮਾਡਾ ਮੁਹਾਲੀ ਵਿਚਲੇ ਮਿਲਖ ਦਫ਼ਤਰ ਦਾ ਕੰਮ ਕਾਜ ਆਰੰਭ ਕੀਤਾ ਜਾਵੇ ਤਾਂ ਜੋ ਜ਼ਮੀਨ ਜਾਇਦਾਦ ਦੀ ਖ਼ਰੀਦੋ-ਫ਼ਰੋਖਤ ਦਾ ਕੰਮ ਮੁੜ ਚਾਲੂ ਹੋ ਸਕੇ।
ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਤਹਿਸੀਲ ਦਫ਼ਤਰ ਵਿਚ ਰਜਿਸਟ੍ਰੀਆਂ ਕਰਨ ਦਾ ਕੰਮ ਤਾਂ ਆਰੰਭ ਕਰ ਦਿਤਾ ਗਿਆ ਹੈ ਪਰ ਮਿਲਖ ਦਫ਼ਤਰ ਗਮਾਡਾ ਦਾ ਕੰਮ ਪੂਰੀ ਤਰ੍ਹਾਂ ਬੰਦ ਪਿਆ ਹੋਣ ਕਾਰਨ ਸ਼ਹਿਰੀ ਜਾਇਦਾਦ ਨਾਲ ਸਬੰਧਤ ਜ਼ਰੂਰੀ ਦਸਤਾਵੇਜ਼ ਨਹੀਂ ਮਿਲ ਪਾ ਰਹੇ ਅਤੇ ਇਸ ਤੋਂ ਬਿਨਾਾਂ ਜਾਇਦਾਦ ਦੀ ਖ਼ਰੀਦੋ-ਫ਼ਰੋਖਤ ਦਾ ਕੰਮ ਨਹੀਂ ਹੋ ਸਕਦਾ।
File photo
ਉਹਨਾਂ ਕਿਹਾ ਕਿ ਕਿਸੇ ਵੀ ਸ਼ਹਿਰੀ ਜਾਇਦਾਦ ਦੀ ਰਜਿਸਟ੍ਰੀ ਕਰਵਾਉੁਣ ਲਈ ਗਮਾਡਾ ਦੇ ਮਿਲਖ ਦਫਤਰ ਤੋਂ ਐਨ ਓ ਸੀ ਹਾਸਲ ਕੀਤੀ ਜਾਣੀ ਜਰੂਰੀ ਹੁੰਦੀ ਹੈ ਅਤੇ ਇਸਦੇ ਨਾਲ ਨਾਲ ਮਿਲਖ ਦਫਤਰ ਨਾਲ ਹੋਰ ਵੀ ਕਈ ਤਰ੍ਹਾਂ ਦੇ ਕੰਮ ਪੈਂਦੇ ਹਨ ਜਿਸ ਲਈ ਗਮਾਡਾ ਦਾ ਮਿਲਖ ਦਫਤਰ ਖੋਲਿ੍ਹਆ ਜਾਣਾ ਜਰੂਰੀ ਹੈ ਉਹਨਾਂ ਕਿਹਾ ਕਿ ਜੇਕਰ ਦਫ਼ਤਰ ਨੂੰ ਪੂਰੀ ਸਮਰਥਾ ਨਾਲ ਚਲਾਇਆ ਜਾਣਾ ਸੰਭਵ ਨਾ ਹੋਵੇ ਤਾਂ ਵੀ 50 ਫ਼ੀ ਸਦੀ ਕਰਮਚਾਰੀਆਂ ਦੇ ਨਾਲ ਇਸ ਦਾ ਕੰਮ ਤੁਰੰਤ ਚਾਲੂ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਪਹਿਲਾਂ ਤੋਂ ਹੀ ਭਾਰੀ ਮੰਦੀ ਦੀ ਮਾਰ ਹੇਠ ਆ ਗਏ ਪ੍ਰਾਪਰਟੀ ਦੇ ਕਾਰੋਬਾਰ ਨੂੰ ਹੋਰ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ