ਸ਼ਹਿਰ ਤੋਂ ਵੀ ਪਰਵਾਸੀ ਮਜ਼ਦੂਰਾਂ ਲਈ ਵਿਸ਼ੇਸ਼ ਟ੍ਰੇਨ ਚਲਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਐਤਵਾਰ ਸ਼ਾਮ ਨੂੰ ਯੂਪੀ, ਬਿਹਾਰ ਅਤੇ ਹੋਰ ਖੇਤਰਾਂ ਦੇ ਮਜਦੂਰਾਂ ਨੂੰ
ਚੰਡੀਗੜ੍ਹ, 10 ਮਈ (ਤਰੁਣ ਭਜਨੀ): ਸ਼ਹਿਰ ਤੋਂ ਵੀ ਪਰਵਾਸੀ ਮਜ਼ਦੂਰਾਂ ਲਈ ਵਿਸ਼ੇਸ਼ ਟ੍ਰੇਨ ਚਲਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਐਤਵਾਰ ਸ਼ਾਮ ਨੂੰ ਯੂਪੀ, ਬਿਹਾਰ ਅਤੇ ਹੋਰ ਖੇਤਰਾਂ ਦੇ ਮਜਦੂਰਾਂ ਨੂੰ ਉਨ੍ਹਾਂ ਦੇ ਘਰ ਜ਼ਿਲ੍ਹਿਆਂ ਤਕ ਪਹੁੰਚਾਣ ਲਈ ਚੰਡੀਗੜ੍ਹ ਸਟੇਸ਼ਨ ਤੋਂ ਗੌਂਡਾ ਲਈ ਇਕ ਸਪੈਸ਼ਲ ਟ੍ਰੇਨ ਰਵਾਨਾ ਹੋਈ। ਟ੍ਰੇਨ ਵਿਚ ਕੁਲ 1188 ਪਰਵਾਸੀ ਸਨ ਜਿਨ੍ਹਾਂ ਨੂੰ ਯੂਪੀ ਦੇ ਗੌਂਡਾ ਰੇਲਵੇ ਸਟੇਸ਼ਨ 'ਤੇ ਉਤਾਰਿਆ ਜਾਵੇਗਾ।
ਇਸ ਤੋਂ ਬਾਅਦ ਇਹ ਪਰਵਾਸੀ ਅੱਗੇ ਅਪਣੇ-ਅਪਣੇ ਘਰਾਂ ਤਕ ਜਾਣ ਦਾ ਪ੍ਰਬੰਧ ਕਰਨਗੇ। ਇਹ ਟ੍ਰੇਨ ਸ਼ਾਮੀ 6 ਵਜੇ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈ। ਪਰਵਾਸੀਆਂ ਨੂੰ ਟ੍ਰੇਨ ਦੀ 18 ਬੋਗੀਆਂ ਵਿਚ ਰਵਾਨਾ ਕੀਤਾ ਗਿਆ। ਇਸ ਟ੍ਰੇਨ ਵਿਚ ਉਨ੍ਹਾ ਲੋਕਾਂ ਨੂੰ ਸਫ਼ਰ ਕਰਨ ਦਿਤਾ ਗਿਆ। ਜਿਨ੍ਹਾਂ ਦਾ ਪਹਿਲਾਂ ਤੋਂ ਰਜਿਸਟ੍ਰੇਸ਼ਨ ਹੋਇਆ ਸੀ।
ਪਰਵਾਸੀਆਂ ਨੂੰ ਚੰਡੀਗੜ੍ਹ ਪ੍ਰਸ਼ਾਸਨ ਬੱਸਾਂ ਦੇ ਦੁਆਰੇ ਸਿੱਧੇ ਸਟੇਸ਼ਨ 'ਤੇ ਲੈ ਕੇ ਆਇਆ ਗਿਆ। ਇਸ ਤੋਂ ਪਹਿਲਾਂ ਚੰਡੀਗੜ੍ਹ ਦੇ ਡੀਸੀ ਮੰਦੀਪ ਬਰਾੜ ਨੇ ਹੋਰ ਅਧਿਕਾਰੀਆਂ ਦੇ ਨਾਲ ਸਟੇਸ਼ਨ ਦਾ ਦੌਰਾ ਕਰ ਕੇ ਹਾਲਾਤ ਦਾ ਜਾਇਜ਼ਾ ਲਿਆ ਸੀ। ਇਸ ਦੌਰਾਨ ਪੂਰੇ ਸਟੇਸ਼ਨ ਨੂੰ ਸੀਲ ਕਰ ਦਿਤਾ ਗਿਆ। ਜੋ ਲੋਕ ਬੱਸਾਂ ਤੋਂ ਲਿਆਏ ਗਏ ਕੇਵਲ ਉਨ੍ਹਾਂ ਨੂੰ ਟ੍ਰੇਨ ਵਿਚ ਬੈਠਣ ਦੀ ਇਜਾਜ਼ਤ ਦਿਤੀ ਗਈ।