ਪੰਜਾਬ 'ਚ ਪਾਜ਼ੇਟਿਵ ਕੋਰੋਨਾ ਕੇਸਾਂ ਦੀ ਗਿਣਤੀ 1850 ਤੋਂ ਹੋਈ ਪਾਰ
Published : May 11, 2020, 12:03 am IST
Updated : May 11, 2020, 12:03 am IST
SHARE ARTICLE
24 ਘੰਟਿਆਂ ਦੌਰਾਨ 90 ਤੋਂ ਵੱਧ ਨਵੇਂ ਕੇਸ ਆਏ, ਮੌਤਾਂ ਦੀ ਗਿਣਤੀ ਹੋਈ 32
24 ਘੰਟਿਆਂ ਦੌਰਾਨ 90 ਤੋਂ ਵੱਧ ਨਵੇਂ ਕੇਸ ਆਏ, ਮੌਤਾਂ ਦੀ ਗਿਣਤੀ ਹੋਈ 32

24 ਘੰਟਿਆਂ ਦੌਰਾਨ 90 ਤੋਂ ਵੱਧ ਨਵੇਂ ਕੇਸ ਆਏ, ਮੌਤਾਂ ਦੀ ਗਿਣਤੀ ਹੋਈ 32

ਚੰਡੀਗੜ੍ਹ, 10 ਮਈ (ਗੁਰਉਪਦੇਸ਼ ਭੁੱਲਰ) : ਪੰਜਾਬ ਵਿਚ ਕੋਰੋਨਾ ਦਾ ਕਹਿਰ ਜਾਰੀ ਹੈ ਪਰ ਇਸ ਸਮੇਂ ਸੈਂਪਲਾਂ ਦੀਆਂ ਰੀਪੋਰਟਾਂ ਆਉਣ ਦੀ ਰਫ਼ਤਾਰ ਵੀ ਕਾਫ਼ੀ ਘਟ ਹੈ। ਹਾਲੇ 3845 ਸੈਂਪਲਾਂ ਦੀਆਂ ਰੀਪੋਰਆਂ ਆਉਣੀਆਂ ਬਾਕੀ ਹਨ। ਅੱਜ ਦੇਰ ਸ਼ਾਮ ਤਕ ਸੂਬੇ ਵਿਚ ਕੁੱਲ ਪਾਜ਼ੇਟਿਵ ਕੇਸਾਂ ਦੀ ਗਿਣਤੀ 1850 ਤੋਂ ਪਾਰ ਹੋ ਚੁੱਕੀ ਹੈ।

1823 ਕੇਸਾਂ ਦੀ ਤਾਂ ਸਰਕਾਰੀ ਤੌਰ 'ਤੇ ਪੁਸ਼ਟੀ ਕਰ ਦਿਤੀ ਗਈ ਹੈ। ਦੇਰ ਰਾਤ ਲੁਧਿਆਣਾ ਵਿਚ ਇਕ ਕੋਰੋਨਾ ਪੀੜਤ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਵੀ 32 ਹੋ ਗਈ ਹੈ।

ਜ਼ਿਕਰਯੋਗ ਹੈ ਕਿ ਇਸ ਸਮੇਂ ਭਾਵੇਂ ਸੈਂਪਲਾਂ ਦੀਆਂ ਨਵੀਆਂ ਰੀਪੋਰਟਾਂ ਸ਼ਰਧਾਲੂਆਂ ਦੀਆਂ ਹੀ ਆ ਰਹੀਆਂ ਹਨ ਪਰ ਅੱਜ 5 ਕੰਬਾਈਨ ਕਾਮਿਆਂ ਦੇ ਕੇਸ ਵੀ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵਿਚ ਪਾਜ਼ੇਟਿਵ ਆਏ ਹਨ।

ਸੂਬੇ ਵਿਚ 24 ਘੰਟਿਆਂ ਦੌਰਾਨ 90 ਤੋਂ ਵੱਧ ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਦੀ ਗਿਣਤੀ ਦੇਰ ਰਾਤ ਤਕ ਹੋਰ ਵਧ ਸਕਦੀ ਹੈ। 166 ਮਰੀਜ਼ ਠੀਕ ਹੋਏ ਹਨ ਤੇ 1 ਮਰੀਜ ਇਸ ਸਮੇਂ ਵੈਂਟੀਲੇਟਰ ਉਪਰ ਵੀ ਹੈ। ਅੰਮ੍ਰਿਤਸਰ ਵਿਚ ਸੱਭ ਤੋਂ ਵੱਧ 295 ਮਾਮਲੇ ਆ ਚੁੱਕੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement