ਕੋਰੋਨਾ ਤੋਂ ਠੀਕ ਹੋਏ ਮਰੀਜ਼ਾਂ ਨੂੰ  ਹੁਣ 'ਬਲੈਕ ਫ਼ੰਗਸ' ਦਾ ਖ਼ਤਰਾ, ਜਾ ਰਹੀ ਹੈ ਅੱਖਾਂ ਦੀ ਰੌਸ਼ਨੀ
Published : May 11, 2021, 12:36 am IST
Updated : May 11, 2021, 12:36 am IST
SHARE ARTICLE
image
image

ਕੋਰੋਨਾ ਤੋਂ ਠੀਕ ਹੋਏ ਮਰੀਜ਼ਾਂ ਨੂੰ  ਹੁਣ 'ਬਲੈਕ ਫ਼ੰਗਸ' ਦਾ ਖ਼ਤਰਾ, ਜਾ ਰਹੀ ਹੈ ਅੱਖਾਂ ਦੀ ਰੌਸ਼ਨੀ

ਚੰਡੀਗੜ੍ਹ, 10 ਮਈ : ਦੁਨੀਆਂ ਵਿਚ ਕੋਰੋਨਾ ਵਾਇਰਸ ਦਾ ਕਹਿਰ ਅਜੇ ਜਾਰੀ ਹੈ ਪਰ ਜਿਵੇਂ-ਜਿਵੇਂ ਨਵੇਂ ਮਾਮਲਿਆਂ ਦੀ ਗਿਣਤੀ ਵਧ ਰਹੀ ਹੈ, ਠੀਕ ਉਸੇ ਤਰ੍ਹਾਂ ਕੋਰੋਨਾ ਹੋਰ ਘਾਤਕ ਹੁੰਦਾ ਜਾ ਰਿਹਾ ਹੈ | 
ਤੁਹਾਨੂੰ ਦੱਸ ਦਈਏ ਕਿ ਕੋਰੋਨਾ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਵਿਚ ਹੁਣ ਫੰਗਲ ਇਨਫ਼ੈਕਸ਼ਨ (ਮਿਊਕੋਰਮਾਇਕੋਸਿਸ) ਦਾ ਖ਼ਤਰਾ ਵਧਦਾ ਜਾ ਰਿਹਾ ਹੈ | ਜਿਸ ਨੂੰ  'ਬਲੈਕ ਫ਼ੰਗਸ' ਦਾ ਨਾਂ ਦਿਤਾ ਗਿਆ ਹੈ | ਇਸ ਫ਼ੰਗਸ ਦੇ ਮਾਮਲੇ ਮਹਾਂਰਾਸ਼ਟਰ ਅਤੇ ਗੁਜਰਾਤ ਵਿਚ ਮਿਲੇ ਹਨ | ਮਹਾਂਰਾਸ਼ਟਰ ਵਿਚ ਇਸ ਦੇ ਕਰੀਬ 200 ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ 8 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਉਥੇ ਹੀ ਗੁਜਰਾਤ ਵਿਚ ਹੁਣ ਤਕ ਇਸ ਇਨਫ਼ੈਕਸ਼ਨ ਦੇ 40 ਮਾਮਲੇ ਸਾਹਮਣੇ ਆ ਚੁੱਕੇ ਹਨ | ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਇਨਫ਼ੈਕਸ਼ਨ ਨਾਲ 8 ਲੋਕਾਂ ਦੀ ਅੱਖਾਂ ਦੀ ਰੌਸ਼ਨੀ ਜਾ ਚੁਕੀ ਹੈ |     (ਏਜੰਸੀ)

ਕੀ ਹੈ ਇਹ 'ਬਲੈਕ ਫ਼ੰਗਸ'
ਮੈਡੀਕਲ ਭਾਸ਼ਾ ਵਿਚ ਇਹ ਮਿਊਕੋਰਮਾਇਕੋਸਿਸ ਇਕ ਤਰ੍ਹਾਂ ਦੀ ਫ਼ੰਗਲ ਇਨਫ਼ੈਕਸ਼ਨ ਹੈ | ਜਿਸ ਨੂੰ  'ਬਲੈਕ ਫ਼ੰਗਲ' ਦਾ ਨਾਂ ਦਿਤਾ ਗਿਆ ਹੈ | ਤੁਹਾਨੂੰ ਦੱਸ ਦਈਏ ਕਿ ਇਹ ਇਨਫ਼ੈਕਸ਼ਨ ਸਿੱਧਾ ਫੇਫੜਿਆਂ, ਦਿਮਾਗ ਅਤੇ ਚਮੜੀ 'ਤੇ ਅਸਰ ਕਰਦੀ ਹੈ | ਡਰਾਉਣ ਵਾਲੀ ਗੱਲ ਇਹ ਵੀ ਹੈ ਕਿ ਇਸ ਇਨਫ਼ੈਕਸ਼ਨ ਨਾਲ ਲੋਕਾਂ ਦੀ ਅੱਖਾਂ ਦੀ ਰੌਸ਼ਨੀ ਤਕ ਜਾ ਰਹੀ ਹੈ | ਇਨਫ਼ੈਕਸ਼ਨ ਜ਼ਿਆਦਾ ਵਧਣ ਨਾਲ ਮਰੀਜ਼ਾਂ ਦੇ ਜਬਾੜੇ ਅਤੇ ਨੱਕ ਦੀ ਹੱਡੀ ਗਲ ਜਾਣ ਦਾ ਖ਼ਤਰਾ ਵਧ ਜਾਂਦਾ ਹੈ | ਉਥੇ ਹੀ ਨੀਤੀ ਆਯੋਗ ਦੇ ਮੈਂਬਰ ਵੀ. ਕੇ. ਪਾਲ ਨੇ ਦਸਿਆ ਕਿ ਮਿਊਕੋਰਮਾਇਕੋਸਿਸ 'ਮਿਊਕਾਰ' ਨਾਂ ਦਾ ਫ਼ੰਗਲ ਹੁੰਦਾ ਹੈ ਜਿਹੜਾ ਕਿ ਸਰੀਰ ਦੀਆਂ ਗਿਲੀਆਂ ਪਰਤਾਂ 'ਤੇ ਮਿਲਦਾ ਹੈ ਜਦ ਇਕ ਕੋਰੋਨਾ ਮਰੀਜ਼ ਨੂੰ  ਆਕਸੀਜਨ 'ਤੇ ਰਖਿਆ ਜਾਂਦਾ ਹੈ | ਜਿਸ ਵਿਚ ਪਾਣੀ ਦੇ ਨਾਲ ਹਿਊਮੀਡਿਫ਼ਾਇਰ ਹੁੰਦਾ ਹੈ ਤਾਂ ਇਸ ਨਾਲ ਉਸ ਮਰੀਜ਼ ਵਿਚ ਫ਼ੰਗਲ ਇਨਫ਼ਕੈਸ਼ਨ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ |

ਕਿਹੜੇ-ਕਿਹੜੇ ਮਰੀਜ਼ਾਂ ਨੂੰ  ਇਸ ਦਾ ਖ਼ਤਰਾ
 ਇਹ ਇਨਫ਼ੈਕਸ਼ਨ ਆਮ ਤੌਰ 'ਤੇ ਉਨ੍ਹਾਂ ਲੋਕਾਂ ਨੂੰ  ਜ਼ਿਆਦਾ ਹੁੰਦੀ ਹੈ ਜਿਨ੍ਹਾਂ ਦੀ ਇਮਿਊਨਿਟੀ ਬਹੁਤ ਕਮਜ਼ੋਰ ਹੈ ਜਾਂ ਘੱਟ ਹੁੰਦੀ ਹੈ ਜਿਹੜੀ ਕਿ ਸ਼ੂਗਰ ਦੇ ਮਰੀਜ਼ਾਂ  ਵਿਚ ਘੱਟ ਹੀ ਪਾਈ ਜਾਂਦੀ ਹੈ, ਦੂਜੇ ਪਾਸੇ ਕੋਰੋਨਾ ਤੋਂ ਠੀਕ ਹੋਏ ਮਰੀਜ਼ਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ ਇਸ ਲਈ ਕੋਰੋਨਾ ਤੋਂ ਠੀਕ ਹੋਏ ਮਰੀਜ਼ ਮਿਊਕੋਰਮਾਇਕੋਸਿਸ ਦਾ ਸ਼ਿਕਾਰ ਹੋ ਰਹੇ ਹਨ ਉਥੇ ਹੀ ਕੋਰੋਨਾ ਦੇ ਜਿਨ੍ਹਾਂ ਮਰੀਜ਼ਾਂ ਨੂੰ  ਸ਼ੂਗਰ ਹੈ ਅਤੇ ਜੇਕਰ ਉਨ੍ਹਾਂ ਦਾ ਸ਼ੂਗਰ ਲੈਵਲ ਵਧ ਜਾਂਦਾ ਹੈ ਤਾਂ ਉਸ ਸਥਿਤੀ ਵਿਚ ਇਹ ਇਨਫ਼ੈਕਸ਼ਨ ਹੋਰ ਵੀ ਜਾਨਲੇਵਾ ਰੂਪ ਲੈ ਸਕਦੀ ਹੈ |
  ਇਕ ਪਾਸੇ ਜਿਥੇ ਕੋਰੋਨਾ ਦੀ ਨਵੀਂ ਲਹਿਰ ਨੇ ਪੂਰੇ ਭਾਰਤ ਵਿਚ ਅਪਣਾ ਕਹਿਰ ਮਚਾ ਰਖਿਆ ਹੈ ਤਾਂ ਦੂਜੇ ਪਾਸੇ ਇਸ ਬਲੈਕ ਫ਼ੰਗਲ ਆਉਣ ਨਾਲ ਮੁਲਕ ਵਿਚ ਹਾਲਾਤ ਹੋਰ ਖ਼ਰਾਬ ਹੋ ਸਕਦੇ ਹਨ | ਜੇਕਰ ਕੇਂਦਰ ਸਰਕਾਰ ਜਾਂ ਸੂਬਾਈ ਸਰਕਾਰ ਵਲੋਂ ਇਸ 'ਤੇ ਕਾਬੂ ਪਾਉਣ ਲਈ ਕੋਈ ਕਦਮ ਨਾ ਚੁਕਿਆ ਗਿਆ ਤਾਂ ਇਹ ਬਲੈਕ ਇਨਫ਼ੈਕਸ਼ਨ ਵੀ ਕੋਰੋਨਾ ਵਰਗਾ ਰੂਪ ਨਾਲ ਧਾਰ ਸਕਦੀ ਹੈ |
 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement