ਬਿਜਲੀ ਮੰਤਰੀ ਨਾਲ ਕਿਸਾਨ ਆਗੂਆਂ ਦੀ ਮੀਟਿੰਗ 'ਚ ਵੀ ਹਾਲੇ ਝੋਨੇ ਲਈ 10 ਜੂਨ ਤੋਂ ਬਿਜਲੀ ਦੀ ਨਹੀਂ ਬਣੀ ਸਹਿਮਤੀ
Published : May 11, 2022, 6:33 am IST
Updated : May 11, 2022, 6:33 am IST
SHARE ARTICLE
image
image

ਬਿਜਲੀ ਮੰਤਰੀ ਨਾਲ ਕਿਸਾਨ ਆਗੂਆਂ ਦੀ ਮੀਟਿੰਗ 'ਚ ਵੀ ਹਾਲੇ ਝੋਨੇ ਲਈ 10 ਜੂਨ ਤੋਂ ਬਿਜਲੀ ਦੀ ਨਹੀਂ ਬਣੀ ਸਹਿਮਤੀ


ਮੰਤਰੀ ਹਰਭਜਨ ਸਿੰਘ ਤੇ ਪਾਵਰਕਾਮ ਚੇਅਰਮੈਨ ਨੇ ਕਿਹਾ, ਹਾਲੇ ਸਾਨੂੰ ਇਸ ਬਾਰੇ ਮੁੜ ਵਿਚਾਰ ਕਰਨਾ ਪਵੇਗਾ

ਚੰਡੀਗੜ੍ਹ, 10 ਮਈ (ਭੁੱਲਰ): ਅੱਜ ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਲ ਪੰਜਾਬ ਦੀਆਂ 23 ਜਥੇਬੰਦੀਆਂ ਦੀ ਬਿਜਲੀ ਸਬੰਧੀ ਮੰਗਾਂ ਤੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ  ਅਤੇ ਬਿਜਲੀ ਬੋਰਡ ਮੁਖੀ  ਬਲਦੇਵ ਸਿੰਘ ਸਰਾਂ ਨਾਲ ਪੰਜਾਬ ਭਵਨ ਚੰਡੀਗੜ੍ਹ ਵਿਚ ਹੋਈ ਜਿਸ ਵਿਚ ਕਿਸਾਨਾਂ ਵਲੋਂ ਬਿਜਲੀ ਸਬੰਧੀ ਸਤਾਈ ਮੰਗਾਂ ਦਾ ਮੰਗ ਪੱਤਰ  ਬਿਜਲੀ ਮੰਤਰੀ ਨੂੰ  ਦਿਤਾ ਗਿਆ | ਇਸ 'ਤੇ ਬਿਜਲੀ ਮੰਤਰੀ ਨਾਲ ਚਾਰ ਘੰਟੇ ਦੇ ਕਰੀਬ ਮੀਟਿੰਗ ਚਲੀ |
ਮੀਟਿੰਗ ਵਿਚ ਕਿਸਾਨਾਂ ਵਲੋਂ ਮੁੱਖ ਮੰਗ ਰੱਖੀ ਗਈ ਕਿ ਝੋਨੇ ਦੀ ਲਵਾਈ 10 ਜੂਨ ਤੋਂ ਕਰਵਾਈ ਜਾਵੇ ਅਤੇ ਬਿਜਲੀ ਕਿਸਾਨਾਂ ਨੂੰ  ਅੱਠ ਘੰਟੇ ਨਿਰਵਿਘਨ ਦਿਤੀ ਜਾਵੇ | ਇਸ ਮੰਗ ਤੇ ਸਹਿਮਤੀ ਨਹੀਂ ਬਣੀ ਪਰ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਅਤੇ ਬਲਦੇਵ ਸਿੰਘ ਸਰਾਂ ਵਲੋਂ ਕਿਹਾ ਗਿਆ ਕਿ ਇਸ ਬਾਰੇ ਦੁਬਾਰਾ ਮੁੜ ਵਿਚਾਰ ਕਰਨਾ ਪਵੇਗਾ | ਬਾਰਡਰ ਏਰੀਆ ਤਾਰੋਂ ਪਾਰ ਦੇ ਦਰਿਆਵਾਂ ਦੇ ਕੰਢਿਆਂ ਤੇ ਬਿਜਲੀ ਇਕ ਜੂਨ ਤੋਂ ਦੇਣ ਲਈ ਵਿਚਾਰ  ਕਰਨਗੇ  | ਦੂਸਰੀ ਮੁੱਖ ਮੰਗ ਸੀ ਕਿ ਮੋਟਰਾਂ ਦੇ ਲੋਡ ਵਧਾਉਣ ਦੀ ਫ਼ੀਸ 4800 ਤੋਂ ਘਟਾ ਕੇ 1200 ਕੀਤੀ ਜਾਵੇ | ਇਹ ਮੰਗ    ਬਿਜਲੀ ਮੰਤਰੀ ਦਾ ਰੈਗੂਲੇਟਰੀ ਅਥਾਰਿਟੀ ਹੀ ਵਿਚਾਰ ਕੇ ਫ਼ੈਸਲਾ ਦੇਵੇਗਾ |  
ਇਸ ਤੋਂ ਬਾਅਦ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਦਸ ਜੂਨ ਤੋਂ ਝੋਨਾ ਲਾਉਣ ਦੀ ਤਿਆਰੀ ਕਰਨ | ਪਨੀਰੀਆਂ ਬੀਜਣ ਜੇ ਸਰਕਾਰ ਵਾਹੁਣ ਆਉਂਦੀ ਜਾਂ ਕਿਸਾਨਾਂ ਨੂੰ  ਰੋਕਦੀ ਹੈ ਤਾਂ ਜਥੇਬੰਦੀਆਂ ਕਿਸਾਨਾਂ ਦੇ ਨਾਲ ਖੜਨਗੀਆਂ | ਝੋਨਾ ਲਾਉਣ ਤੋਂ ਨਹੀਂ ਰੋਕਣ ਦੇਣਗੀਆਂ |

ਝੋਨਾ ਲਈ ਬਿਜਲੀ ਲੈਣ ਲਈ 10 ਜੂਨ ਤੋਂ ਅੱਠ ਘੰਟੇ ਲੈਣ ਲਈ 17 ਮਈ ਤੋਂ ਚੰਡੀਗੜ੍ਹ ਵਿਚ ਟਰੈਕਟਰ ਟਰਾਲੀਆਂ ਲੈ ਕੇ ਕਿਸਾਨ ਲਾਉਣਗੇ ਪੱਕਾ ਮੋਰਚਾ | ਮੀਟਿੰਗ ਵਿਚ ਡਾ. ਦਰਸ਼ਨ ਪਾਲ, ਗੁਰਮੀਤ ਸਿੰਘ ਮਹਿਮਾ , ਜਗਜੀਤ ਸਿੰਘ ਡੱਲੇਵਾਲ, ਸੁਰਜੀਤ ਸਿੰਘ ਫੂਲ, ਹਰਿੰਦਰ ਸਿੰਘ ਲੱਖੋਵਾਲ, ਹਰਪਾਲ  ਸਿੰਘ ਸੰਘਾ, ਬਲਦੇਵ ਸਿੰਘ ਸਿਰਸਾ, ਬਲਵੰਤ ਸਿੰਘ ਬਹਿਰਾਮਕੇ, ਮੇਜਰ ਸਿੰਘ ਪੁੰਨਾਵਾਲ, ਹਰਦੇਵ ਸਿੰਘ ਸੰਧੂ ਆਦਿ ਮੀਟਿੰਗ ਵਿਚ ਹਾਜ਼ਰ ਸਨ |

 

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement