
ਟਰੱਕ ਤੇ ਟਰੈਕਟਰ-ਟਰਾਲੀ ਦਰਮਿਆਨ ਸੜਕ ਹਾਦਸੇ ਦÏਰਾਨ ਇਕ ਵਿਅਕਤੀ ਦੀ ਮÏਤ, ਇਕ ਜ਼ਖ਼ਮੀ
ਟਾਂਡਾ ਉੜਮੁੜ, 10 ਮਈ (ਜਸਵਿੰਦਰ ਸੰਧੂ)-:ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ ਤੇ ਪਿੰਡ ਖੁੱਡਾ ਨਜ਼ਦੀਕ ਇਕ ਟਰੱਕ ਅਤੇ ਟਰੈਕਟਰ ਟਰਾਲੀ ਦਰਮਿਆਨ ਹੋਏ ਸੜਕ ਹਾਦਸੇ ਦÏਰਾਨ ਟਰੈਕਟਰ ਸਵਾਰ ਇਕ ਵਿਅਕਤੀ ਦੀ ਮÏਤ ਹੋ ਗਈ ਇਹ ਸੜਕ ਹਾਦਸਾ ਸਵੇਰੇ ਕਰੀਬ 9 ਵਜੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਨਜ਼ਦੀਕ ਉਸ ਸਮੇਂ ਵਾਪਰਿਆ ਜਦੋਂ ਇੱਟਾਂ ਨਾਲ ਭਰੀ ਟਰਾਲੀ ਨੂੰ ਇੱਕ ਟਰੱਕ ਨੇ ਪਿਛੋਂ ਟੱਕਰ ਮਾਰ ਦਿੱਤੀ¢
ਟੱਕਰ ਇੰਨੀ ਭਿਆਨਕ ਸੀ ਕਿ ਟਰੈਕਟਰ ਟਰਾਲੀ ਬੁਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਈ ਇਸ ਹਾਦਸੇ ਦÏਰਾਨ ਟਰੈਕਟਰ ਤੇ ਬੈਠੇ ਹੋਏ ਵਿਅਕਤੀ ਦੀ ਮÏਕੇ ਤੇ ਹੀ ਮÏਤ ਹੋ ਗਈ ਜਿਸ ਦੀ ਪਹਿਚਾਣ ਸਾਗਰ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਕਾਹਲਵਾਂ(ਦਸੂਹਾ) ਵਜੋਂ ਹੋਈ ਜਦਕਿ ਟਰੈਕਟਰ ਚਾਲਕ ਰਾਹੁਲ ਪੁੱਤਰ ਕੁਲਵਿੰਦਰ ਸਿੰਘ ਵਾਸੀ ਕਾਹਲਵਾਂ ਜ਼ਖ਼ਮੀ ਹੋ ਗਿਆ¢ਟਾਂਡਾ ਪੁਲੀਸ ਨੇ ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ¢