
ਟਰੈਕਟਰ ਚਾਲਕ ਤੇ ਇਕ ਹੋਰ ਨੌਜਵਾਨ ਹੋਇਆ ਜ਼ਖ਼ਮੀ
ਫਾਜ਼ਿਲਕਾ: ਫਾਜ਼ਿਲਕਾ ਦੇ ਜਲਾਲਾਬਾਦ 'ਚ ਬੀਕਾਨੇਰ, ਰਾਜਸਥਾਨ ਤੋਂ ਟਾਈਲਾਂ ਲੈ ਕੇ ਜੰਮੂ ਜਾ ਰਹੇ ਇਕ ਟਰੱਕ ਦੀ ਤੂੜੀ ਨਾਲ ਭਰੀ ਟਰਾਲੀ ਨਾਲ ਟੱਕਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਟਰੱਕ ਸਵੇਰੇ 4 ਵਜੇ ਜਲਾਲਾਬਾਦ ਪਹੁੰਚਿਆ ਤਾਂ ਅੱਗੇ ਜਾ ਰਹੀ ਟਰਾਲੀ ਦੇ ਡਰਾਈਵਰ ਨੇ ਅਚਾਨਕ ਬ੍ਰੇਕ ਲਗਾ ਦਿੱਤੀ। ਜਿਸ ਕਾਰਨ ਟਰੱਕ ਟਰਾਲੀ ਵਿਚ ਜਾ ਵੱਜਿਆ। ਹਾਦਸੇ ਵਿਚ ਟਰੈਕਟਰ-ਟਰਾਲੀ ਦਾ ਡਰਾਈਵਰ ਅਤੇ ਸਾਥੀ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ।
ਇਹ ਵੀ ਪੜ੍ਹੋ: ਜੰਤਰ-ਮੰਤਰ 'ਤੇ ਧਰਨੇ 'ਤੇ ਬੈਠੇ ਪਹਿਲਵਾਨ ਕਾਲੀਆਂ ਪੱਟੀਆਂ ਬੰਨ੍ਹ ਕੇ ਮਨਾ ਰਹੇ ਕਾਲਾ ਦਿਵਸ
ਜਿਥੋਂ ਉਹਨਾਂ ਨੂੰ ਫਰੀਦਕੋਟ ਰੈਫ਼ਰ ਕਰ ਦਿਤਾ ਗਿਆ। ਉਥੇ ਹੀ ਹਾਦਸੇ ਤੋਂ ਬਾਅਦ ਮੌਕੇ 'ਤੇ ਜਾਮ ਲੱਗ ਗਿਆ। ਮੌਕੇ ’ਤੇ ਪੁੱਜੀ ਪੁਲਿਸ ਨੇ ਜਾਮ ਨੂੰ ਖੁਲ੍ਹਵਾਇਆ ਅਤੇ ਆਵਾਜਾਈ ਨੂੰ ਸੁਚਾਰੂ ਕਰਵਾਇਆ। ਦੂਜੇ ਪਾਸੇ ਟਰੱਕ ਚਾਲਕ ਰਾਮ ਨਾਥ ਯੋਗੀ ਨੇ ਦਸਿਆ ਕਿ ਤੂੜੀ ਨਾਲ ਭਰੀ ਟਰਾਲੀ ਦੇ ਪਿਛਲੀਆਂ ਲਾਈਟਾਂ ਨਹੀਂ ਲੱਗੀਆਂ ਸਨ।
ਇਹ ਵੀ ਪੜ੍ਹੋ: ਸ੍ਰੀ ਮੁਕਤਸਰ ਸਾਹਿਬ 'ਚ ਜਗਾੜੂ ਰੇਹੜੀ ਨਾਲ ਟਕਰਾਈ ਪਿਕਅੱਪ ਗੱਡੀ, 1 ਦੀ ਮੌਤ
ਇਹ ਹਾਦਸਾ ਅਚਾਨਕ ਬ੍ਰੇਕ ਲਗਾਉਣ ਕਾਰਨ ਵਾਪਰਿਆ। ਇਸ ਦੇ ਨਾਲ ਹੀ ਟਰੈਕਟਰ-ਟਰਾਲੀ ਦੇ ਚਾਲਕ ਨੇ ਦੱਸਿਆ ਕਿ ਰਸਤੇ 'ਚ ਅਚਾਨਕ ਖੰਭਾ ਆ ਜਾਣ ਕਾਰਨ ਉਸ ਨੇ ਬ੍ਰੇਕਾਂ ਲਗਾਈਆਂ ਸਨ ਤਾਂ ਜੋ ਪਿੱਛੇ ਤੋਂ ਆ ਰਹੇ ਵਾਹਨ ਲੰਘ ਸਕਣ ਪਰ ਪਿੱਛੇ ਤੋਂ ਆ ਰਹੇ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਫਿਲਹਾਲ ਥਾਣਾ ਅਮੀਰ ਖਾਸ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।