Moga News: ਮਾਮੀ ਨੇ ਇਨਸਾਨੀਅਤ ਦੀਆਂ ਟੱਪੀਆਂ ਹੱਦਾਂ, 8 ਸਾਲਾ ਭਤੀਜੇ 'ਤੇ ਸੁੱਟਿਆ ਕੈਮੀਕਲ
Published : May 11, 2024, 10:34 am IST
Updated : May 11, 2024, 10:34 am IST
SHARE ARTICLE
Moga mami bhanja news in punjabi
Moga mami bhanja news in punjabi

Moga News: ਸਹੁਰਿਆਂ ਤੋਂ ਬਦਲਾ ਲੈਣ ਲਈ ਕੀਤੀ ਘਿਨਾਉਣੀ ਹਰਕਤ

Moga mami bhanja news in punjabi : ਸਹੁਰਿਆਂ ਤੋਂ ਬਦਲਾ ਲੈਣ ਲਈ ਮਾਮੀ ਨੇ ਸਕੂਲ ਪਹੁੰਚ ਕੇ ਆਪਣੇ 8 ਸਾਲ ਦੇ ਭਾਣਜੇ ਦੀ ਪਿੱਠ 'ਤੇ ਕੈਮੀਕਲ ਪਾ ਦਿੱਤਾ। ਜਦੋਂ ਬੱਚਾ ਘਰ ਪਹੁੰਚਿਆ ਤਾਂ ਉਸ ਨੇ ਆਪਣੀ ਮਾਂ ਨੂੰ ਸਾਰੀ ਘਟਨਾ ਦੱਸੀ। ਪਰਿਵਾਰ ਨੇ ਬੱਚੇ ਨੂੰ ਹਸਪਤਾਲ 'ਚ ਭਰਤੀ ਕਰਵਾਇਆ, ਜਿੱਥੇ 5 ਦਿਨ ਤੱਕ ਇਲਾਜ ਚੱਲਦਾ ਰਿਹਾ।

ਇਹ ਵੀ ਪੜ੍ਹੋ:UP Sitapur Murder News : ਇਕੋ ਪ੍ਰਵਾਰ ਦੇ 5 ਮੈਂਬਰਾਂ ਦਾ ਕਤਲ ਕਰਨ ਤੋਂ ਬਾਅਦ ਮੁਲਜ਼ਮ ਨੇ ਆਪ ਕੀਤੀ ਖ਼ੁਦਕੁਸ਼ੀ

ਤੁਰੰਤ ਡਾਕਟਰੀ ਇਲਾਜ ਕਾਰਨ ਬੱਚੇ ਦੀ ਜਾਨ ਬਚ ਗਈ। ਮਾਂ ਦੀ ਸ਼ਿਕਾਇਤ ’ਤੇ ਬੱਚੇ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਥਾਣਾ ਸਿਟੀ ਸਾਊਥ ਦੀ ਪੁਲਿਸ ਨੇ ਮੁਲਜ਼ਮ ਮਾਮੀ ਪ੍ਰੀਤੀ, ਉਸ ਦੇ ਭਰਾ ਰਵੀ ਗੋਇਲ ਅਤੇ ਵੱਡੀ ਭੈਣ ਖ਼ਿਲਾਫ਼ ਧਾਰਾ 328, 506 ਤਹਿਤ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ:  Delhi rain News: ਦਿੱਲੀ 'ਚ ਧੂੜ ਭਰੀ ਹਨੇਰੀ ਤੇ ਮੀਂਹ ਕਾਰਨ ਦੋ ਮੌਤਾਂ, 23 ਜ਼ਖਮੀ, 13 ਸੂਬਿਆਂ ਵਿਚ ਮੀਂਹ ਪੈਣ ਦਾ ਅਲਰਟ ਜਾਰੀ  

ਬੱਚੇ ਦੀ ਮਾਂ ਰਜਨੀ ਨੇ ਥਾਣਾ ਸਿਟੀ ਸਾਊਥ 'ਚ ਦੱਸਿਆ ਕਿ ਉਹ ਵੇਦਾਂਤਾ ਨਗਰ ਗਲੀ ਨੰਬਰ-2 ਵਿੱਚ ਰਹਿੰਦੀ ਹੈ ਅਤੇ ਉਸ ਦਾ ਲੜਕਾ ਸ਼ਿਵਾਏ ਗਰਗ (8) ਡੀਐਨ ਮਾਡਲ ਸਕੂਲ, ਨਿਊ ਟਾਊਨ ਵਿੱਚ 3ਵੀਂ ਜਮਾਤ ਵਿੱਚ ਪੜ੍ਹਦਾ ਹੈ। ਭਾਬੀ ਦਾ ਮੁੰਡਾ ਵੀ ਇਸੇ ਸਕੂਲ ਵਿੱਚ ਉਸ ਦਾ ਜਮਾਤੀ ਹੈ। ਉਸ ਦੀ ਭਾਬੀ ਨੇ ਇਨਸਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਉਸ ਦੇ ਲੜਕੇ 'ਤੇ ਕੈਮੀਕਲ ਪਾ ਦਿੱਤਾ। ਏਐਸਆਈ ਗੁਰਚਰਨ ਸਿੰਘ ਦਾ ਕਹਿਣਾ ਹੈ ਕਿ ਔਰਤ ਦੇ ਬਿਆਨਾਂ ’ਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਗ੍ਰਿਫਤਾਰੀਆਂ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। 
 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Moga mami bhanja news in punjabi  , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement