
36 ਗ਼ਰੀਬ ਪਰਵਾਰਾਂ ਨੂੰ ਰੂੜੀਆਂ ਲਈ ਦਿਤੇ ਪਲਾਟ
ਪਟਿਆਲਾ, 10 ਜੂਨ (ਤੇਜਿੰਦਰ ਫ਼ਤਿਹਪੁਰ): ਅੱਜ ਪਿੰਡ ਰੁੜਕਾ ਵਿਖੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਿੰਘ ਲਾਡਾ ਤੇ ਸਰਪੰਚ ਭਜਨ ਕੌਰ ਵਲੋਂ ਪਿੰਡ ਦੇ ਵਿਕਾਸ ਕੰਮ ਸੁਰੂ ਕਰਵਾਉਣ ਲਈ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਜਿਥੇ ਪਿੰਡ ਦੇ ਸਾਂਝੇ ਸਮਸ਼ਾਨਘਾਟਨ ਦਾ ਕੰਮ ਸ਼ੁਰੂ ਕਰਵਾਇਆ ਉਥੇ 36 ਲੋੜਵੰਦ ਪਰਿਵਾਰਾਂ ਨੂੰ ਪਲਾਟ ਵੀ ਦਿੱਤੇ। ਇਸ ਮੌਕੇ ਜਲਾਲਪੁਰ ਵਲੋਂ ਪਿੰਡ ਵਾਸੀਆਂ ਦਾ ਸਮੱਸਿਆਵਾਂ ਵੀ ਸੁਣੀਆਂ ਗਈਆਂ।
ਇਸ ਮੌਕੇ ਇਕੱਠੇ ਹੋਏ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਜਲਾਲਪੁਰ ਨੇ ਕਿਹਾ ਕਿ ਪਿੰਡ ਦੇ ਆਲੇ-ਦੁਆਲੇ ਤੋਂ ਰੂੜ੍ਹੀਆਂ ਚੁੱਕਣ ਲਈ 36 ਪਰਿਵਾਰਾਂ ਨੂੰ 2-2 ਵਿਸਵੇ ਜਗ੍ਹਾ ਦੇ ਪਲਾਟ ਦਿੱਤੇ ਗਏ ਹਨ ਤਾਂ ਜੋ ਕਿ ਗਰੀਬ ਪਰਿਵਾਰ ਆਪਣੀ ਰੂੜੀ ਗੁਹਾਰੇ ਪਿੰਡ ਤੋਂ ਬਾਹਰ ਪਲਾਟਾਂ ਵਿਚ ਲਗਾਉਣ ਤੇ ਪਿੰਡ ਨੂੰ ਸਾਫ਼-ਸੁਥਰਾ ਬਣਾਇਆ ਜਾ ਸਕੇ।
ਇਸ ਦੌਰਾਨ ਵਿਧਾਇਕ ਜਲਾਲਪੁਰ ਨੇ ਕਿਹਾ ਕਿ ਪਿੰਡ ਦੇ ਰਹਿੰਦੇ ਵਿਕਾਸ ਕੰਮਾਂ ਤੇ ਪਿੰਡ ਦੇ ਫਿਰਨੀ ਦੇ ਨਵੀਨੀਕਰਨ ਲਈ 30-40 ਲੱਖ ਰੁਪਏ ਦੀਆਂ ਗ੍ਰਾਂਟਾਂ ਜਲਦ ਜਾਰੀ ਕੀਤੀਆਂ ਜਾਣਗੀਆਂ।
ਪੰਚਾਇਤੀ ਰਾਜ ਦੇ ਜੇ.ਈ. ਬਲਬੀਰ ਸਿੰਘ ਨੇ ਦੱਸਿਆ ਕਿ 5 ਲੱਖ ਰੁਪਏ ਲਾਗਤ ਨਾਲ ਸਮਸ਼ਾਨਘਾਟ ਦੇ ਵੇਟਿੰਗ ਸ਼ੈਡ, ਕਰੀਮੇਸ਼ਨ ਸਟੇਜ਼, ਚੌਕੜੀਆਂ, ਰਸਤਾ, ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਜਾਵੇਗਾ ਤੇ ਸ਼ਮਸ਼ਾਨਘਾਟ ਦੇ ਚੌਗਿਰਦੇ ਵਿਚ ਛਾਂਦਾਰ ਤੇ ਸਜਾਵਟੀ ਪੌਦੇ ਲਗਾਏ ਜਾਣਗੇ।
ਇਸ ਮੌਕੇ ਬਲਾਕ ਸੰਮਤੀ ਘਨੌਰ ਦੇ ਵਾਈਸ ਚੇਅਰਮੈਨ ਗੁਰਦੇਵ ਸਿੰਘ ਬਘੌਰਾ, ਮਾਰਕੀਟ ਕਮੇਟੀ ਦੇ ਵਾਈਸ ਚੇਅਰਮੈਨ ਰਾਮ ਸਿੰਘ ਸੀਲ, ਅਮਰੀਕ ਸਿੰਘ, ਗੁਰਮੀਤ ਸਿੰਘ ਨਾਗਰਾ, ਸੁਖਚੈਨ ਸਿੰਘ, ਜਗਤਾਰ ਸਿੰਘ, ਨਛੱਤਰ ਸਿੰਘ ਫੌਜੀ, ਪਰਮਿੰਦਰ ਸਿੰਘ ਪੰਚ, ਹਰਮੀਤ ਸਿੰਘ ਪੰਚ, ਜਸਵਿੰਦਰ ਸਿੰਘ ਪੰਚ, ਸਵਰਨ ਸਿੰਘ ਪੰਚ ਤੇ ਅਮਰਜੀਤ ਸਿੰਘ ਪੰਚ, ਹਰਜੀਤ ਕੌਰ, ਰਣਜੀਤ ਕੌਰ, ਸੈਕਟਰੀ ਗੁਰਸਿਮਰਤ ਸਿੰਘ ਸਮੇਤ ਹੋਰ ਵੀ ਹਾਜ਼ਰ ਸਨ।