
ਗੁਰਦਿਆਲਾ ਕੰਬਾਈਨ ਇੰਡਸਟਰੀ ਦਾ ਹੋਇਆ ਦੋ ਕਰੋੜ ਦਾ ਨੁਕਸਾਨ
ਨਾਭਾ, 10 ਜੂਨ (ਬਲਵੰਤ ਹਿਆਣਾ): ਆਏ ਤੂਫ਼ਾਨ ਨੇ ਨਾਭਾ ਇਲਾਕੇ ਦੇ ਵਿਚ ਭਾਰੀ ਤਬਾਹੀ ਮਚਾਈ, ਜਿੱਥੇ ਤੂਫ਼ਾਨ ਨੇ ਨਾਭਾ ਹਲਕੇ ਦੀ ਬਿਜਲੀ ਨੂੰ ਗੁੱਲ ਕਰ ਦਿਤਾ ਉੱਥੋਂ ਸੱਭ ਤੋਂ ਵੱਡਾ ਨੁਕਸਾਨ ਨਾਭਾ ਵਿਚ ਬਣੀ ਗੁਰਦਿਆਲ ਕੰਬਾਈਨ ਇੰਡਸਟਰੀ ਨੂੰ ਦੋ ਕਰੋੜ ਦਾ ਨੁਕਸਾਨ ਕੀਤਾ। ਇਕ ਏਕੜ ਵਿਚ ਬਣੇ ਸ਼ੈੱਡ ਨੂੰ ਬਿਲਕੁਲ ਤਬਾਹ ਕਰ ਕੇ ਰੱਖ ਦਿਤਾ ਜਿਸ ਵਿਚੋਂ 7 ਕੰਬਾਈਨਾਂ ਤਿਆਰ ਕਰ ਕੇ ਖਡਾਈਆਂ ਗਈਆਂ ਸਨ ਅਤੇ 7 ਮਸ਼ੀਨਾਂ ਨੂੰ ਤਿਆਰ ਕੀਤਾ ਜਾ ਰਿਹਾ ਸੀ, ਗੁਰਦਿਆਲ ਇੰਡਸਟਰੀ ਦੇ ਮਾਲਕਾਂ ਅਮਰੀਕ ਸਿੰਘ, ਸੁਖਚੈਨ ਸਿੰਘ ਦੇ ਦਸਣ ਅਨੁਸਾਰ ਦੋ ਕਰੋੜ ਤੋਂ ਉੱਪਰ ਦਾ ਨੁਕਸਾਨ ਹੋਇਆ ਹੈ
File Photo
ਅਤੇ ਚਾਰ ਮੁਲਾਜ਼ਮ ਵੀ ਫੱਟੜ ਹੋਏ। ਜਿਨ੍ਹਾਂ ਦਾ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਚ ਇਲਾਜ ਚੱਲ ਰਿਹੈ। ਮਾਲਕਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਕੀਤੀ ਮੰਗ ਅਤੇ ਪਟਵਾਰੀ ਪ੍ਰਿੰਸ ਕੁਮਾਰ ਨੇ ਰੀਪੋਰਟ ਤਿਆਰ ਕਰ ਕੇ ਸਰਕਾਰ ਨੂੰ ਭੇਜੀ ਕੀਤੀ। ਨਾਭਾ ਇਲਾਕੇ ਦੇ ਕਈ ਪਿੰਡਾਂ ਵਿਚ ਵੱਡੀਆਂ ਬਿਜਲੀ ਦੀਆਂ ਲਾਈਨਾਂ ਨੂੰ ਵੀ ਤੂਫ਼ਾਨ ਨੇ ਅਪਣੀ ਲਪੇਟ ਵਿਚ ਲੈ ਲਿਆ, ਜਿਸ ਤਰ੍ਹਾਂ ਨਾਭੇ ਹਲਕੇ ਦੇ ਵਿਚ ਬਿਜਲੀ 66 ਕੇ ਵੀ ਟਾਵਰ ਲਾਈਨਾਂ ਨੂੰ ਵੀ ਵੱਡਾ ਨੁਕਸਾਨ ਕੀਤਾ ਹੈ ਜਾਪਦਾ ਹੈ ਕਿ ਦੋ ਤੋਂ ਤਿੰਨ ਦਿਨ ਤਕ ਨਾਭਾ ਹਲਕੇ ਵਿਚ ਬਿਜਲੀ ਨਹੀਂ ਆਵੇਗੀ।