
ਅੰਬ ਕਾਸ਼ਤਕਾਰਾਂ ਦੀ ਫਸਲ ਹੋਈ ਤਬਾਹ
ਨਾਭਾ( ਐਨ ਕੇ ਸ਼ਰਮਾ): ਬੀਤੀ ਰਾਤ ਸੂਬੇ ਭਰ ‘ਚ ਤੇਜ਼ ਹਨ੍ਹੇਰੀ ਤੇ ਝੱਖੜ ਨ ਜਿੱਥੇ ਲੱਖਾਂ ਦਾ ਨੁਕਸਾਨ ਕਰ ਦਿੱਤਾ ਹੈ। ਉਥੇ ਹੀ ਨਾਭਾ 'ਚ 10 ਏਕੜ ਵਿੱਚ ਫੈਲੇ ਅੰਬਾਂ ਦੇ ਬਾਗ਼ 'ਚ ਅੰਬ ਦੀ ਫਸਲ ਨੂੰ ਤਹਿਸ ਨਹਿਸ ਕਰਕੇ ਲੱਖਾਂ ਦਾ ਨੁਕਸਾਨ ਕਰ ਦਿੱਤਾ। ਅੰਬਾਂ ਦੀ ਫਸਲ ਧਰਤੀ ਤੇ ਢਹਿ-ਢੇਰੀ ਹੋ ਗਈ ਅਤੇ ਲੱਖਾਂ ਰੁਪਏ ਦਾ ਨੁਕਸਾਨ ਵੀ ਕਾਸ਼ਤਕਾਰ ਨੂੰ ਭੁਗਤਣਾ ਪਿਆ।
Strong winds and tornadoes cost millions
ਨਾਭਾ ਦਾ ਕਰੀਬ 95 ਸਾਲ ਪੁਰਾਣਾ ਭਗਤਾਂ ਦੇ ਬਾਗ਼ ਵਿਚ ਹਰ ਤਰ੍ਹਾਂ ਦੇ ਫਲ ਲੱਗਦੇ ਹਨ, ਜ਼ਿਆਦਾਤਰ ਇਸ ਬਾਗ ਵਿਚ ਕਈ ਵਰਾਇਟੀਆਂ ਦੇ ਅੰਬ ਵੀ ਬਹੁਤ ਮਸ਼ਹੂਰ ਹਨ। ਇਸ ਵਾਰ ਬਾਗ 'ਚ ਅੰਬਾਂ ਦੀ ਬੰਪਰ ਫਸਲ ਹੋਈ ਸੀ ਪਰ ਬੀਤੀ ਰਾਤ ਤੇਜ਼ ਹਨ੍ਹੇਰੀ ਨੇ ਅੰਬਾਂ ਦੀ ਕਾਸ਼ਤ ਕਰ ਖੇਤੀ ਤੇ ਪਾਣੀ ਫੇਰ ਦਿੱਤਾ।
Strong winds and tornadoes cost millions
ਬਾਗਾਂ ਦੇ ਵਿਚ ਜਿੱਥੇ ਦਰੱਖਤ ਤਹਿਸ ਨਹਿਸ ਹੋ ਗਏ। ਉੱਥੇ ਹੀ ਅੰਬਾਂ ਦੀ ਫਸਲ ਵੀ ਬਿਲਕੁਲ ਖ਼ਰਾਬ ਹੋ ਗਈ ਅਤੇ ਹੁਣ ਇਹ ਅੰਬ ਜਿੱਥੇ ਮਹਿੰਗੇ ਭਾਅ ਵਿਚ ਵਿਕਣੇ ਸੀ ਹੁਣ ਕੌਡੀਆਂ ਦੇ ਭਾਅ ਵੀ ਨਹੀ।
Strong winds and tornadoes cost millions
ਇਹ ਵੀ ਪੜ੍ਹੋ: International Yoga Day: ਵਿਦਿਆਰਥੀਆਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਸਕੂਲਾਂ ਨੂੰ ਨਿਰਦੇਸ਼
ਇਸ ਮੌਕੇ ਤੇ ਅੰਬਾਂ ਦੇ ਕਾਸ਼ਤਕਾਰ ਸੁਸ਼ੀਲ ਕੁਮਾਰ ਬਿਰਦੀ ਨੇ ਕਿਹਾ ਕਿ ਸਾਡਾ ਬਾਗ 95 ਸਾਲ ਪੁਰਾਣਾ ਹੈ ਇਸ ਬਾਗ ਵਿਚ ਅਨੇਕਾਂ ਤਰ੍ਹਾਂ ਦੇ ਹੀ ਫਲ਼ ਲੱਗਦੇ ਹਨ ਪਰ ਅਸੀਂ ਜ਼ਿਆਦਾਤਰ ਅੰਬਾਂ ਦੀ ਖੇਤੀ ਕਰਦੇ ਹਾਂ ਪਰ ਬੀਤੀ ਰਾਤ ਤੇਜ਼ ਹਨੇਰੀ ਝੱਖੜ ਨੇ ਸਾਡੀਆਂ ਸੱਧਰਾਂ ਤੇ ਪਾਣੀ ਫੇਰ ਦਿੱਤਾ ਕਿਉਂਕਿ ਸਾਨੂੰ ਉਮੀਦ ਸੀ ਕਿ ਇਸ ਵਾਰ ਬੰਪਰ ਫਸਲ ਅੰਬਾਂ ਦੀ ਹੋਵੇਗੀ। ਪਰ ਇਹ ਤਹਿਸ ਨਹਿਸ ਹੋ ਗਈ ਹੈ।
Strong winds and tornadoes cost millions
ਇਹ ਵੀ ਪੜ੍ਹੋ: ਤੇਜ਼ ਹਨ੍ਹੇਰੀ ਤੇ ਝੱਖੜ ਨੇ ਕੀਤਾ ਲੱਖਾਂ ਦਾ ਨੁਕਸਾਨ
ਹੁਣ ਕਾਸ਼ਤਕਾਰਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਖੇਤੀ ਦਾ ਮੁਆਵਜ਼ਾ ਦਿੱਤਾ ਜਾਂਦਾ ਹੈ ਪਰ ਬਾਗਬਾਨੀ ਵਿਭਾਗ ਨੂੰ ਅੰਬਾਂ ਦੀ ਕਾਸ਼ਤਕਾਰਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣਾ ਚਾਹੀਦਾ ਹੈ।
Strong winds and tornadoes cost millions