
ਆਮ ਆਦਮੀ ਪਾਰਟੀ ਵਲੋਂ ਮੂਨਕ ਸ਼ਹਿਰ ਅਤੇ ਪਿੰਡਾਂ ਦੇ ਵਰਕਰਾਂ ਨਾਲ ਮੀਟਿੰਗ
ਮੂਣਕ, 11 ਜੂਨ (ਪ੍ਰਕਾਸ਼ ਭੂੰਦੜਭੈਣੀ): ਮੂਨਕ ਸੰਧੂ ਪੈਲੇਸ ਵਿਖੇ ਆਮ ਆਦਮੀ ਪਾਰਟੀ ਦੇ ਐਮ.ਐਲ.ਏ.ਵਰਿੰਦਰ ਗੋਇਲ ਨੇ ਮੀਟਿੰਗ ਵਿਚ ਸੰਬੋਧਨ ਕਰਦੇ ਕਿਹਾ ਕਿ ਜ਼ਿਮਨੀ ਚੋਣ ਲੋਕ ਸਭਾ ਦੀ ਚੋਣ ਚੱਲ ਰਹੀ ਹੈ ਜਿਸ ਵਿਚ ਗੁਰਮੇਲ ਸਿੰਘ ਘਰਾਚੋ ਉਮੀਦਵਾਰ ਅੇਲਾਨੇ ਗਏ ਹਨ। ਆਪਾਂ ਸਾਰਿਆਂ ਰਲ ਕੇ ਉਮੀਦਵਾਰ ਨੂੰ ਜਿਤਾਉਣਾ ਹੈ ਤੇ ਹਰ ਵਰਕਰ ਦੀ ਡਿਊਟੀ ਲਗਾਈ ਗਈ ਹੈ।
ਉਨ੍ਹਾਂ ਕਿਹਾ ਕਿ ਮੈਂ ਆਸ ਕਰਦਾ ਹਾਂ ਕਿ ਜਿਵੇਂ ਤੁਸੀ ਮੈਨੂੰ ਤੇ ਮੇਰੀ ਪਾਰਟੀ ਨੂੰ ਜਿਤਾ ਕੇ ਵਿਧਾਨ ਸਭਾ ਵਿਚ ਭੇਜਿਆ ਸੀ, ਉਵੇਂ ਹੀ ਗੁਰਮੇਲ ਸਿੰਘ ਘਰਾਚੋ ਨੂੰ ਜਿਤਾ ਕੇ ਲੋਕ ਸਭਾ ਭੇਜੋਗੇ।
ਫੋਟੋ 11-10