ਸਿੱਧੂ ਮੂਸੇਵਾਲਾ ਦੇ ਜਨਮਦਿਨ ਮੌਕੇ ਆਰਟਿਸਟ ਬਲਜਿੰਦਰ ਸਿੰਘ ਨੇ ਦਿਤੀ ਅਨੋਖੇ ਢੰਗ ਨਾਲ ਸ਼ਰਧਾਂਜਲੀ
Published : Jun 11, 2022, 5:37 pm IST
Updated : Jun 11, 2022, 5:37 pm IST
SHARE ARTICLE
artist baljinder singh made sidhu moosewala's picture with toothpics
artist baljinder singh made sidhu moosewala's picture with toothpics

11,225 Toothpicks ਨਾਲ ਬਣਾਈ ਮਰਹੂਮ ਸਿੱਧੂ ਮੂਸੇਵਾਲਾ ਦੀ ਤਸਵੀਰ, 72 ਘੰਟਿਆਂ 'ਚ ਹੋਈ ਤਿਆਰ

ਅੰਮ੍ਰਿਤਸਰ : ਆਰਟਿਸਟ ਬਲਜਿੰਦਰ ਸਿੰਘ ਨੇ ਪ੍ਰਸਿੱਧ ਪੰਜਾਬੀ ਗਾਇਕ ਮਰਹੂਮ ਸਿੱਧੂ ਮੂਸੇਵਾਲਾ ਨੂੰ ਟੁੱਥਪਿਕਸ ਨਾਲ ਤਸਵੀਰ ਬਣਾ ਕੇ ਸ਼ਰਧਾਂਜਲੀ ਭੇਟ ਕੀਤੀ। ਬਲਜਿੰਦਰ ਸਿੰਘ ਦਾ ਕਹਿਣਾ ਹੈ ਕਿ ਕਲਾਕਾਰ ਹੋਣ ਦੇ ਨਾਤੇ ਸਿੱਧੂ ਮੂਸੇਵਾਲਾ ਨਾਲ ਉਨ੍ਹਾਂ ਦੀ ਡੂੰਘੀ ਸਾਂਝ ਹੈ। ਸਿੱਧੂ ਮੂਸੇਵਾਲਾ ਦੇ ਜਾਣ ਨਾਲ ਪੰਜਾਬ ਦੇ ਨੌਜਵਾਨ ਸਦਮੇ 'ਚ ਹਨ, ਹਰ ਕੋਈ ਮਹਿਸੂਸ ਕਰਦਾ ਹੈ ਕਿ ਉਨ੍ਹਾਂ ਦੇ ਘਰੋਂ ਕੋਈ ਉਨ੍ਹਾਂ ਤੋਂ ਦੂਰ ਚਲਾ ਗਿਆ ਹੈ।

artist baljinder singh made sidhu moosewala's picture with toothpicsartist baljinder singh made sidhu moosewala's picture with toothpics

ਬਲਜਿੰਦਰ ਸਿੰਘ ਨੇ ਦੱਸਿਆ ਕਿ 29 ਮਈ ਨੂੰ ਜਦੋਂ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਤਾਂ ਉਹ ਆਪਣੇ ਦੋਸਤਾਂ ਨਾਲ ਬੈਠਾ ਸੀ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਨਾਲ ਵਾਪਰੀ ਇਸ ਘਟਨਾ ਬਾਰੇ ਜਾਣ ਕੇ ਮੇਰਾ ਦਿਲ ਟੁੱਟ ਗਿਆ। ਉਹ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੂੰ ਮਿਲਣ ਜਾਣਾ ਚਾਹੁੰਦਾ ਸੀ ਪਰ ਟੀਵੀ 'ਤੇ ਇੰਨਾ ਵੱਡਾ ਇਕੱਠ ਦੇਖ ਕੇ ਉਸ ਨੇ ਉੱਥੇ ਜਾਣ ਦਾ ਫੈਸਲਾ ਰੱਦ ਕਰ ਦਿੱਤਾ। ਸਿੱਧੂ ਮੂਸੇਵਾਲਾ ਇੱਕ ਕਲਾਕਾਰ ਸਨ ਅਤੇ ਉਹ ਵੀ ਇੱਕ ਆਰਟਿਸਟ ਹੈ। ਉਸ ਦੇ ਗੀਤ ਸੁਣ ਕੇ ਉਸ ਨਾਲ ਦਿਲੀ ਪਿਆਰ ਦਾ ਰਿਸ਼ਤਾ ਬਣ ਗਿਆ। ਉਹ ਉਦੋਂ ਮਾਰਿਆ ਗਿਆ ਜਦੋਂ ਉਹ ਬੁਲੰਦੀਆਂ 'ਤੇ ਸੀ, ਇਸ ਲਈ ਕੋਈ ਵੀ ਉਸਦੀ ਮੌਤ ਨੂੰ ਭੁੱਲ ਨਹੀਂ ਸਕਦਾ।

artist baljinder singh made sidhu moosewala's picture with toothpicsartist baljinder singh made sidhu moosewala's picture with toothpics

ਬਲਜਿੰਦਰ ਸਿੰਘ ਨੇ ਦੱਸਿਆ ਕਿ 11 ਜੂਨ ਯਾਨੀ ਅੱਜ ਸਿੱਧੂ ਮੂਸੇਵਾਲਾ ਦਾ ਜਨਮ ਦਿਨ ਹੈ। ਉਹ ਉਨ੍ਹਾਂ ਨੂੰ ਸ਼ਰਧਾਂਜਲੀ ਦੇਣਾ ਚਾਹੁੰਦਾ ਸੀ। ਇਹੀ ਕਾਰਨ ਹੈ ਕਿ ਉਸ ਨੇ ਇਸ ਤਸਵੀਰ ਨੂੰ ਬਣਾਉਣ ਦੀ ਤਿਆਰੀ ਹਫਤੇ ਤੋਂ ਹੀ ਸ਼ੁਰੂ ਕਰ ਦਿੱਤੀ ਸੀ। ਇਸ ਤਸਵੀਰ ਨੂੰ ਬਣਾਉਣ 'ਚ ਉਨ੍ਹਾਂ ਨੂੰ 72 ਘੰਟੇ ਲੱਗੇ। ਦਿਨ ਵਿਚ ਜਦੋਂ ਵੀ ਸਮਾਂ ਮਿਲਦਾ, ਉਹ ਤਸਵੀਰਾਂ ਬਣਾਉਣ ਲੱਗ ਪੈਂਦੇ ਸਨ। ਜਾਣਕਾਰੀ ਅਨੁਸਾਰ ਇਸ ਤਸਵੀਰ ਨੂੰ ਬਣਾਉਣ ਲਈ ਬਲਜਿੰਦਰ ਸਿੰਘ ਨੇ 11,225 ਟੂਥਪਿਕਸ ਦੀ ਵਰਤੋਂ ਕੀਤੀ ਹੈ।

artist baljinder singh made sidhu moosewala's picture with toothpicsartist baljinder singh made sidhu moosewala's picture with toothpics

ਆਰਟਿਸਟ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਹ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਮਿਲਣਾ ਚਾਹੁੰਦਾ ਹੈ। ਉਨ੍ਹਾਂ ਨੂੰ ਮਿਲ ਕੇ ਦੱਸਣਾ ਚਾਹੁੰਦੇ ਹਾਂ ਕਿ ਸਿੱਧੂ ਮੂਸੇਵਾਲਾ ਦੇ ਜਾਣ ਨਾਲ ਉਹ ਅਤੇ ਪੂਰੇ ਪੰਜਾਬ ਦੇ ਨੌਜਵਾਨ ਦੁਖੀ ਹਨ। ਜਦੋਂ ਵੀ ਉਸ ਨੂੰ ਪਿੰਡ ਮੂਸੇ ਆਉਣ ਦਾ ਮੌਕਾ ਮਿਲਦਾ ਤਾਂ ਉਹ ਇਹ ਤਸਵੀਰ ਆਪਣੇ ਨਾਲ ਲੈ ਜਾਂਦਾ ਤਾਂ ਜੋ ਉਹ ਇਹ ਤਸਵੀਰ ਆਪਣੇ ਪਿਤਾ ਨੂੰ ਭੇਂਟ ਕਰ ਸਕੇ।

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement