ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਜ਼ਿਮਨੀ ਚੋਣ ਦੇ ਪ੍ਰਚਾਰ ਦਾ ਆਗਾਜ਼
Published : Jun 11, 2022, 11:56 pm IST
Updated : Jun 11, 2022, 11:56 pm IST
SHARE ARTICLE
image
image

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਜ਼ਿਮਨੀ ਚੋਣ ਦੇ ਪ੍ਰਚਾਰ ਦਾ ਆਗਾਜ਼

ਦਿੜ੍ਹਬਾ/ ਛਾਜਲੀ, 11 ਜੂਨ (ਕੁਲਵਿੰਦਰ ਸਿੰਘ ਰਿੰਕਾ): ਅੱਜ ਪਿੰਡ ਛਾਜਲੀ ਵਿਖੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਲੋਕ ਸਭਾ ਹਲਕਾ ਸੰਗਰੂਰ ਜ਼ਿਮਨੀ ਚੋਣ ਮੈਦਾਨ ਵਿਚ ਖੜ੍ਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੇ ਹੱਕ ਵਿਚ ਆਪ ਪ੍ਰਧਾਨ ਗੁਰਬਿਆਸ ਸਿੰਘ ਖੰਗੂੜਾ ਦੇ ਘਰ ਪੁੱਜੇ। ਗੁਰਬਿਆਸ ਸਿੰਘ ਖੰਗੂੜਾ ਨੇ ਸਿਰਪਾਉ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਹਲਕੇ ਦੇ ਰਹਿੰਦੇ ਕੰਮ ਇਸ ਚੋਣ ਮੁਹਿੰਮ ਦੌਰਾਨ ਸਮੀਖਿਆ ਕਰ ਸਰਕਾਰ ਦੇ ਧਿਆਨ ਵਿਚ ਲਿਆਉਣਗੇ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਵਲੋਂ ਜਾਰੀ ਨਜਾਇਜ਼ ਕਬਜ਼ੇ ਸੰਬੰਧੀ ਚਲਾਈ ਮੁਹਿੰਮ ਨੂੰ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਚੋਣ ਮੁਹਿੰਮ ਸਬੰਧੀ ਪੁੱਛੇ ਸਵਾਲ ਦਾ ਉਤਰ ਦਿੰਦਿਆਂ ਉਨ੍ਹਾਂ ਕਿਹਾ ਕਿ ਸਾਡੀ ਚੋਣ ਮੁਹਿੰਮ ਸਿਖ਼ਰਾਂ ’ਤੇ ਹੈ ਤੇ ਪੈ ਰਹੀ ਗਰਮੀ ਤੋਂ ਵੀ ਵੱਧ ਗਰਮ ਹੈ। ਇਸ ਮੌਕੇ ਉਨ੍ਹਾਂ ਨਾਲ ਤਪਿੰਦਰ ਸਿੰਘ ਸੋਹੀ, ਗੁਰਬਿਆਸ ਸਿੰਘ ਖੰਗੂੜਾ ਆਪ ਪ੍ਰਧਾਨ, ਆਪ ਆਗੂ ਕਰਮਜੀਤ ਸਿੰਘ ਨਾਜ਼ਰ, ਆਪ ਆਗੂ ਮਹਿੰਦਰ ਸਿੰਘ ਉਰਫ ਮਿੱਠੂ, ਜਗਪਾਲ ਸਿੰਘ ਖੰਗੂੜਾ ਸਰਕਲ ਇੰਚਾਰਜ, ਸੁਖਵਿੰਦਰ ਸਿੰਘ ਸੁੱਖੂ, ਆਪ ਯੂਥ ਆਗੂ ਦੀਪ ਕੰਬੋਜ ਛਾਜਲੀ, ਸਤਗੁਰ ਸਿੰਘ ਪੂਨੀਆ, ਮੇਜ਼ਰ ਸਿੰਘ ਪੂਨੀਆ, ਪ੍ਰਧਾਨ ਮੇਜ਼ਰ ਸਿੰਘ ਧਾਲੀਵਾਲ, ਹਰਬੰਸ ਸਿੰਘ ਕਾਲਾ, ਹਰਵਿੰਦਰ ਸਿੰਘ ਜਸਿੈਕਟਰੀ, ਜੱਸੀ ਬੱਲ, ਜੱਗਾ ਪੂਨੀਆ ਪੰਚ ਅਤੇ ਹੋਰ ਪਤਵੰਤੇ ਪਿੰਡ ਛਾਜਲੀ ਵਾਸੀ ਹਾਜ਼ਰ ਸਨ।   
ਫੋਟੋ 11-15  
 

SHARE ARTICLE

ਏਜੰਸੀ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement