
15 ਜੂਨ ਤੋਂ ਸਰਕਾਰੀ VOLVO ਬੱਸਾਂ ਦਿੱਲੀ ਏਅਰਪੋਰਟ ਆਉਣ-ਜਾਣ ਲਈ ਸ਼ੁਰੂ ਹੋਣਗੀਆਂ।
ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ 15 ਜੂਨ ਨੂੰ ਪੰਜਾਬ ਦਾ ਦੌਰਾ ਕਰਨਗੇ। ਜਾਣਕਾਰੀ ਅਨੁਸਾਰ ਉਹ ਜਲੰਧਰ ਪਹੁੰਚਣਗੇ ਅਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮਿਲ ਕੇ ਪੰਜਾਬ ਤੋਂ ਦਿੱਲੀ ਹਵਾਈ ਅੱਡੇ ਤੱਕ ਬੱਸ ਸੇਵਾ ਸ਼ੁਰੂ ਕਰਨ ਦੇ ਸਮਾਗਮ ਵਿੱਚ ਸ਼ਾਮਲ ਹੋਣਗੇ ਅਤੇ ਨਵੀਆਂ ਬੱਸਾਂ ਨੂੰ ਹਰੀ ਝੰਡੀ ਦਿਖਾਉਣਗੇ।
Delhi CM Arvind Kejriwal
ਦੱਸ ਦੇਈਏ ਕਿ ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡਾ ਐਲਾਨ ਕੀਤਾ ਗਿਆ ਸੀ ਕਿ 15 ਜੂਨ ਤੋਂ ਸਰਕਾਰੀ VOLVO ਬੱਸਾਂ ਦਿੱਲੀ ਏਅਰਪੋਰਟ ਆਉਣ-ਜਾਣ ਲਈ ਸ਼ੁਰੂ ਹੋਣਗੀਆਂ।
Bhagwant Mann
ਇਨ੍ਹਾਂ ਬੱਸਾਂ ਦਾ ਕਿਰਾਇਆ ਪ੍ਰਾਈਵੇਟ ਬੱਸਾਂ ਤੋਂ ਅੱਧੇ ਨਾਲੋਂ ਵੀ ਘੱਟ ਹੋਵੇਗਾ ਤੇ ਸਹੂਲਤਾਂ ਪ੍ਰਾਈਵੇਟ ਬੱਸਾਂ ਨਾਲੋਂ ਵੀ ਵੱਧ ਹੋਣਗੀਆਂ। ਇਨ੍ਹਾਂ ਬੱਸਾਂ ਵਿੱਚ ਬੁਕਿੰਗ ਦੇ ਲਈ ਪੰਜਾਬ ਰੋਡਵੇਜ਼, ਪਨਬਸ ਜਾਂ ਪੈਪਸੂ ਆਨਲਾਈਨ ਦੀ ਵੈਬਸਾਈਟ ‘ਤੇ ਜਾ ਕੇ ਬੁਕਿੰਗ ਕਰ ਸਕਦੇ ਹੋ। ਬੱਸਾਂ ਦਾ ਟਾਈਮ ਟੇਬਲ ਵੀ ਇਨ੍ਹਾਂ ਵੈਬਸਾਈਟਾਂ ‘ਤੇ ਮਿਲ ਜਾਵੇਗਾ।