
ਅਸੀਂ ਸੋਚਿਆ ਸੀ ਕਿ ਕੱਲ੍ਹ ਆ ਕੇ ਤੁਹਾਨੂੰ ਸਰਪ੍ਰਾਈਜ਼ ਕਰ ਦੇਵਾਂਗੇ ਪਰ ਤੁਸੀਂ ਸਾਨੂੰ ਹੀ ਸਰਪ੍ਰਾਈਜ਼ ਦਿੱਤਾ ਹੈ।
ਚੰਡੀਗੜ੍ਹ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਅੱਜ ਜਨਮਦਿਨ ਹੈ ਤੇ ਉਸ ਦੇ ਪ੍ਰਸ਼ੰਸਕਾਂ ਅਤੇ ਪਰਿਵਾਰ ਲਈ ਬਹੁਤ ਹੀ ਭਾਵੁਕ ਦਿਨ ਹੈ। ਸਿੱਧੂ ਦੇ ਜਨਮਦਿਨ ਮੌਕੇ ਪੰਜਾਬੀ ਇੰਡਸਟਰੀ ਦੇ ਸਾਰੇ ਵੱਡੇ ਸਿਤਾਰੇ ਉਨ੍ਹਾਂ ਨੂੰ ਯਾਦ ਕਰ ਰਹੇ ਹਨ ਤੇ ਸ਼ਰਧਾਂਜਲੀ ਦੇ ਰਹੇ ਹਨ। ਇਸ ਦੇ ਨਾਲ ਹੀ ਇੰਡਸਟਰੀ ਦੇ ਨਾਮਵਰ ਗਾਇਕ ਗੁਰਦਾਸ ਮਾਨ ਵੀ ਇਸ ਮੌਕੇ ਭਾਵੁਕ ਹੋਏ।
ਉਨ੍ਹਾਂ ਨੇ ਇਕ ਵੀਡੀਓ ਰਾਂਹੀ ਮੂਸੇਵਾਲਾ ਨੂੰ ਸ਼ਾਇਰਾਨਾ ਅੰਦਾਜ਼ ‘ਚ ਵਧਾਈ ਦਿੱਤੀ ਅਤੇ ਕਿਹਾ ਕਿ ਅੱਜ ਤੁਹਾਡੇ ਜਨਮ ਦਿਨ ਦੀਆਂ ਤੁਹਾਡੇ ਮਾਤਾ-ਪਿਤਾ ਅਤੇ ਪ੍ਰਸ਼ੰਸਕਾਂ ਨੂੰ ਬਹੁਤ-ਬਹੁਤ ਮੁਬਾਰਕਾਂ। ਮੈਂ ਮਾਣ ਨਾਲ ਕਹਿ ਰਿਹਾ ਹਾਂ ਕਿ ਤੁਹਾਡਾ ਜਨਮ ਮੁਬਾਰਕ ਹੋਵੇ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਤੁਹਾਡਾ ਜਨਮ ਨਾ ਹੋਇਆ ਹੁੰਦਾ ਤਾਂ ਸੰਗੀਤ ਦੀ ਦੁਨੀਆ ‘ਚ ਇਹ ਕਰਿਸ਼ਮਾ ਕਦੇ ਦੇਖਣ ਨੂੰ ਨਹੀਂ ਮਿਲਦਾ। ਰੱਬ ਨੇ ਤੇਰਾ ਜਨਮ ਵੀ ਅਮਰ ਕਰ ਦਿੱਤਾ ਹੈ। ਅਸੀਂ ਸੋਚਿਆ ਸੀ ਕਿ ਕੱਲ੍ਹ ਆ ਕੇ ਤੁਹਾਨੂੰ ਸਰਪ੍ਰਾਈਜ਼ ਕਰ ਦੇਵਾਂਗੇ ਪਰ ਤੁਸੀਂ ਸਾਨੂੰ ਹੀ ਸਰਪ੍ਰਾਈਜ਼ ਦਿੱਤਾ ਹੈ।